ਪੁਸਤਕ ਕਲਚਰ ਨੂੰ ਅਪਨਾਉਣਾ ਸਮੇਂ ਦੀ ਮੁਖ ਲੋੜ
ਸ਼ਾਮ ਚੁਰਾਸੀ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਡਾ ਬੀ ਆਰ ਅੰਬੇਡਕਰ ਦੇ ਪੜੋ ਜੁੜੋ ਸੰਘਰਸ਼ ਕਰੋ ਦੇ ਨਾਅਰੇ ਨੂੰ ਸਾਕਾਰ ਕਰਨ ਵੱਲ ਕਦਮ ਵਧਾਉਂਦੇ ਹੋਏ ਪਿੰਡ ਬਹੋਦੀਨਪੁਰ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ਸ੍ਰੀ ਗੁਰੂ ਰਵਿਦਾਸ ਅੰਬੇਡਕਰ ਯੂਥ ਵੈੱਲਫੇਅਰ ਕਲੱਬ ਬਹੋਦੀਨਪੁਰ ਵਿੱਚ ਖੋਲ੍ਹੀ ਗਈ ਲਾਇਬਰੇਰੀ ਦਾ ਉਦਘਾਟਨ ਕੀਤਾ ਗਿਆ। ਇਸ ਸਮਾਗਮ ਵਿੱਚ ਡਾ ਪਰਮਜੀਤ ਸਿੰਘ ਸਾਬਕਾ ਪ੍ਰਿੰਸੀਪਲ ਗੌਰਮਿੰਟ ਕਾਲਜ ਹੁਸ਼ਿਆਰਪੁਰ, ਡਾ ਐੱਸ ਪੀ ਸਿੰਘ ਰਿਟਾਇਰਡ ਸੀ ਐੱਮ ਓ , ਐਡਵੋਕੇਟ ਰਣਜੀਤ ਕੁਮਾਰ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ । ਸ੍ਰੀ ਸੁਰੇਸ਼ ਕੁਮਾਰ ਲੈਕਚਰਾਰ, ਸੁਨੀਲ ਕੁਮਾਰ ਲੈਕਚਰਾਰ , ਮਾਸਟਰ ਸੁਮਨਦੀਪ ਅਤੇ ਅਸ਼ੋਕ ਕੁਮਾਰ ਚੁੰਬਰ ਲੇਖਕ ਪਹੁੰਚੇ ।
ਸ੍ਰੀ ਰਾਮ ਪ੍ਰਕਾਸ਼ ਕੈਨੇਡਾ ਵਾਸੀ ਸਰਪੰਚ ਸਰਬਜੀਤ ਕੌਰ ਗੁਰਦੁਆਰਾ ਪ੍ਰਬੰਧਕ ਪ੍ਰਬੰਧਕ ਪ੍ਰਧਾਨ ਦੇਸ ਰਾਜ ਸਮੂਹ ਪਿੰਡ ਵਾਸੀ ਹਾਜ਼ਰ ਸਨ । ਕਲੱਬ ਦੇ ਮੈਂਬਰ ਪ੍ਰਧਾਨ ਸ੍ਰੀ ਜਰਨੈਲ ਭੱਟੀ ਸਕੱਤਰ ਰਵੀ ਕੁਮਾਰ , ਕੈਸ਼ੀਅਰ ਬਲਰਾਜ ਭੱਟੀ , ਸੀਨੀਅਰ ਮੀਤ ਪ੍ਰਧਾਨ ਜਸਵੀਰ ਡਡਵਾਲ, ਜੂਨੀਅਰ ਮੀਤ ਪ੍ਰਧਾਨ ਦਲਜੀਤ ਕੁਮਾਰ , ਸ੍ਰੀ ਲਵਜੀਤ ਭੱਟੀ, ਸ੍ਰੀ ਹਰਪ੍ਰੀਤ ਭੱਟੀ, ਸ੍ਰੀ ਜਸਕਰਨ ਭੱਟੀ, ਸ੍ਰੀ ਗੁਰਪ੍ਰੀਤ ਭੱਟੀ , ਸ੍ਰੀ ਮਲਕੀਤ ਰਾਮ , ਸ੍ਰੀ ਲਵਦੀਪ ਭੱਟੀ ਸ੍ਰੀ ਸੰਤੋਸ਼ ਕੁਮਾਰ ਨੇ ਆਪਣੀ ਆਪਣੀ ਸੇਵਾ ਨਿਭਾਈ । ਇਸ ਵਿਚ ਵੱਖ ਵੱਖ ਬੁਲਾਰਿਆਂ ਨੇ ਪੁਸਤਕ ਬਾਰੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪੁਸਤਕ ਨੂੰ ਮਨੁੱਖੀ ਵਿਕਾਸ ਲਈ ਅਤਿ ਮਹੱਤਵਪੂਰਨ ਦੱਸਦੇ ਹੋਏ ਨਵੀਂ ਪੀਡ਼੍ਹੀ ਨੂੰ ਮੋਬਾਇਲ ਦੇ ਨਾਲ ਨਾਲ ਪੁਸਤਕ ਨਾਲ ਜੁੜਨ ਲਈ ਵੀ ਪ੍ਰੇਰਿਤ ਕੀਤਾ ਗਿਆ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly