(ਸਮਾਜ ਵੀਕਲੀ)
ਮੁਲਕ ਤਾਂ ਆਪਣਾ ਬੇਸ਼ੱਕ ਛੱਡਿਆ,
ਭੁੱਲਦਾ ਨਹੀਂ ਕਦੇ ਪੰਜ ਆਬਾਂ ਨੂੰ l
ਮਸਲੇ ਤਾਂ ਜਿੰਦਗੀ ਵਿੱਚ ਬੜੇ ਨੇ,
ਹਰ ਵੇਲੇ ਲੱਭਦਾ ਰਹਾਂ ਜਵਾਬਾਂ ਨੂੰ l
ਮੱਥਾ ਮਾਰ ਕੇ ਸਮਝ ਲੈਂਦਾ ਹਾਂ,
ਯਾਰ ਬਣਾਇਆ ਜਦੋਂ ਕਿਤਾਬਾਂ ਨੂੰ l
ਹਰ ਰੋਜ਼ ਹੀ ਚੁੱਕ ਕੇ ਪੜ੍ਹ ਲਵਾਂ,
ਲੱਗਣ ਨਹੀਂ ਦਿੰਦਾ ਹਾਂ ਸਲ੍ਹਾਬਾਂ ਨੂੰ l
ਨਸ਼ਾ ਤਾਂ ਅੱਖਰਾਂ ਦਾ ਬੜਾ ਹੈ,
ਢੁੱਕਣ ਨਾ ਦੇਵਾਂ, ਨੇੜੇ ਸ਼ਰਾਬਾਂ ਨੂੰ l
ਸਿਰ ਚੁੱਕ ਜੀਣਾ ਸਿਖਾ ਦਿੰਦੀਆਂ ਨੇ,
ਸਲੂਟ ਨਾ ਮਾਰਾਂ ਸਾਹਬਾਂ ਨੂੰ l
ਸਮਝਣਾ ਸਭ ਨੂੰ ਇੱਕੋ ਜਿਹਾ ਸਿਖਾਇਆ,
ਕੁੱਝ ਨਾ ਜਾਣਾਂ ਨਵਾਬਾਂ ਨੂੰ l
ਅਵਤਾਰ ਹਲੂਣ ਕੇ ਰੱਖ ਦੇਣ ਇਹ,
ਖੁਰਦਪੁਰੀਏ ਦੇ ਸੁੱਤੇ ਹੋਏ ਖ਼ਾਬਾਂ ਨੂੰ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly