(ਸਮਾਜ ਵੀਕਲੀ)
ਪੜ੍ਹਨਾ ਲਿਖਣਾ ਬਹੁਤ ਜਰੂਰੀ,
ਇਹ ਨਹੀਂ ਹੈ ਕੋਈ ਮਜਬੂਰੀ,
ਜਿੰਦਗੀ ਵਧੀਆ ਜਿਉਣ ਲਈ,
ਲੋਕਾਂ ਨੂੰ ਅੱਗੇ ਲਿਆਉਣ ਲਈ,
ਸਚਿਆਰੀ ਜਿੰਦਗੀ ਬਣਾਉਣ ਲਈ,
ਕਿਤਾਬਾਂ ਪੜ੍ਹਨਾ ਬੜਾ ਜਰੂਰੀ।
ਮਾਵਾਂ , ਧੀਆਂ ਸਭ ਪੜਨ ਕਿਤਾਬਾਂ,
ਵੀਰ ਭਾਈ ਸਭ ਪੜਨ ਕਿਤਾਬਾਂ,
ਲਾਇਬ੍ਰੇਰੀਆਂ ਘਰਾਂ ਚ ਬਣਾਲੋ,
ਚਾਹੇ ਰੋਟੀ ਘੱਟ ਹੀ ਖਾਵੋ,
ਕਿਤਾਬਾਂ ਲਈ ਜਰੂਰ ਪੈਸਾ ਬਚਾਵੋ,
ਛੱਡ ਕੇ ਖਹਿੜਾ ਸਕਰੀਨ ਪੜਨ ਦਾ,
ਤੁਸੀਂ ਬਣਾਓ ਸ਼ੌਂਕ ਕਿਤਾਬਾਂ ਪੜਨ ਦਾ,
ਸਿੱਖਿਅਤ ਹੋ ਕੇ ਗਿਆਨ ਵਧਾ ਕੇ,
ਦੁਨੀਆਂ ਤੋਂ ਅੱਗੇ ਪੰਜਾਬ ਲਿਜਾ ਕੇ,
ਅਪਣਾ ਸੱਭਿਆਚਾਰ ਬਚਾ ਲਓ,
ਕਿਤਾਬਾਂ ਨੂੰ ਜੀਵਨ ਦਾ ਅੰਗ ਬਣਾ ਲਓ।
ਜੇ ਪੜਨ ਕਿਤਾਬਾਂ ਸਾਰੇ ਲੋਕੀਂ,
ਅਪਣਾ ਜੀਵਨ ਸੁਖੀ ਬਣਾਉਣਗੇ,
ਦੂਜਿਆਂ ਨੂੰ ਵੀ ਅਕਲ ਸਿਖਾਉਣਗੇ,
ਬਣਾ ਕੇ ਦੇਖੋ ਸਾਥੀ ਤੁਸੀਂ ਕਿਤਾਬਾਂ,
ਤੁਸੀਂ ਖ਼ੁਸ਼ ਹੋ ਜਾਣਾ ਵਾਂਗ ਨਵਾਬਾਂ,
ਜਦੋਂ ਗਿਆਨ ਚ ਵਾਧਾ ਹੋ ਜਾਣਾ,
ਟੈਂਸ਼ਨ ਵਾਲਾ ਮਸਲਾ ਵੀ ਹੱਲ ਹੋ ਜਾਣਾ,
ਧਰਮਿੰਦਰ ਗੱਲ ਮੰਨ ਲੈ ਤੂੰ ਸਿਆਣੀ,
ਪੜ ਕਿਤਾਬਾਂ ਬਣ ਸਮੇਂ ਦਾ ਹਾਣੀ।
ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly