(ਸਮਾਜ ਵੀਕਲੀ)
ਲੇਖਕ:- ਰਣਬੀਰ ਸਿੰਘ ਪ੍ਰਿੰਸ
ਸੰਪਰਕ:- 99151-41606
ਪਬਲੀਕੇਸ਼ਨ:- ਸਾਦਿਕ ਪਬਲੀਕੇਸ਼ਨਜ ਜੋਧਪੁਰ ਪਾਖਰ ( ਬਠਿੰਡਾ)
ਮੁੱਲ:- 200/- ਰੁਪਏ ਸਫੇ :- 104
“ਤੋਪਿਆਂ ਵਾਲੀ ਕਮੀਜ” ਕਹਾਣੀ ਸੰਗ੍ਰਿਹ ਹੋਣਹਾਰ ਕਵੀ ਤੇ ਕਹਾਣੀਕਾਰ ਰਣਬੀਰ ਸਿੰਘ ਪ੍ਰਿੰਸ ਜੀ ਦੀ ਪੰਜਾਬੀ ਸਾਹਿਤ ਜਗਤ ਨੂੰ ਪਲੇਠੀ ਦੇਣ ਹੈ । ਇਸ ਕਹਾਣੀ ਸੰਗ੍ਰਿਹ ਚ’ 53 ਛੋਟੀਆਂ ਵੱਡੀਆ ਕਹਾਣੀਆਂ ਸਾਮਲ ਹਨ , ਜੋ ਸਾਨੂੰ ਸਮਾਜਿਕ ਅਲਾਮਤਾਂ ਤੋ ਸਾਨੂੰ ਜਾਣੂ ਕਰਵਾਉਦੀਆਂ ਹਨ ਤੇ ਓਨਾਂ ਦੇ ਹੱਲ ਵੱਲ ਤੋਰ ਦੀਆਂ ਹਨ । ਏਨਾਂ ਕਹਾਣੀਆਂ ਵਿੱਚ ਸਰਲ ਭਾਸ਼ਾ ਦੀ ਵਰਤੋ ਕੀਤੀ ਹੈ । ਜੋ ਆਮ ਪਾਠਕ ਦੀ ਸਮਝ ਵਿੱਚ ਆ ਜਾਂਦੀ ਹੈ ।
ਏਨਾਂ ਕਹਾਣੀਆਂ ਦੀਆ ਸਤਰਾਂ ਬਹੁਤ ਭਾਵਪੂਰਤ ਹਨ । ਹਰ ਕਹਾਣੀ ਚੋ’ ਕਹਾਣੀਕਾਰ ਦੀ ਪ੍ਰੋੜਤਾ ਝਲਕਦੀ ਹੈ। ਕਹਾਣੀਕਾਰ ਦੀ ਹਰ ਕਹਾਣੀ ਸਾਨੂੰ ਕਿਸੇ ਨਾ ਕਿਸੇ ਪੱਖ ਤੋ ਸੋਚਣ ਲਈ ਮਜਬੂਰ ਕਰਦੀ ਹੈ ।
ਜੇਕਰ ਕਹਾਣੀਆਂ ਦੀ ਗੱਲ ਕਰੀਏ ‘ਮੰਦੇ ਕੰਮੀ ਨਾਨਕਾ’ ਕਹਾਣੀ ਸਾਨੂੰ ਕਿਸੇ ਦਾ ਬੁਰਾ ਨਾ ਕਰਨ ਦਾ ਸੰਦੇਸ਼ ਦਿੰਦੀ ਹੈ , ‘ਕਰਣੀ ਵਾਲੇ ਸੰਤ ‘ ਕਹਾਣੀ ਸਾਨੂੰ ਵਹਿਮਾਂ ਭਰਮਾਂ ਤੋ ਦੂਰ ਰਹਿਣ ਤੇ ਲਾਲਚ ਵਸ ਪੈ ਠੱਗੇ ਨਾ ਜਾਣ ਦਾ ਸੁਨੇਹਾ ਦਿੰਦੀ ਹੈ । ‘ਭੁੱਖ’ ਪੈਸਿਆਂ ਦੇ ਵਧੇਰੇ ਲਾਲਚ ਤੋ ਦੂਰ ਰਹਿ , ਆਪਸੀ ਰਿਸ਼ਤਿਆ ਨੂੰ ਬਚਾਉਣ ਦੀ ਗੱਲ ਕਰਦੀ ਹੈ । ‘ਸ਼ੱਕ ਦੀ ਮੌਤ’ ਕਹਾਣੀ ਰੋਜ਼ਮਰਾਂ ਜਿੰਦਗੀ ਵਿੱਚ ਅਨੇਕਾਂ ਔਰਤਾਂ ਨੂੰ ਕਿਸੇ ਨਾ ਕਿਸੇ ਸ਼ੱਕ ਤਹਿਤ ਮਰਦ ਸਮਾਜ ਵੱਲੋਂ ਔਰਤ ਤੇ ਢਾਹੇ ਜਾਦੇ ਜਬਰ ਜੁਲਮ ਦਾ ਸੁਨੇਹਾ ਪਹੁੰਚਾਉਂਦੀ ਹੈ ।
ਇਸ ਕਹਾਣੀ ਸੰਗ੍ਰਿਹ ਵਿੱਚ ਕਹਾਣੀਕਾਰ ਨੇ ਬਹੁਤ ਸਾਰੀਆਂ ਕਹਾਣੀਆਂ ਔਰਤਾਂ ਦੇ ਪੱਖ ਨੂੰ ਸਾਹਮਣੇ ਰੱਖ ਕੇ ਲਿਖੀਆਂ ਹਨ। ਜਿਵੇ ਮੰਦੇ ਕੰਮੀ ਨਾਨਕਾ ,ਕਲੀਆਂ ਵਾਲੀ ਫਰਾਕ,ਚਾਬੀਆ ਵਾਲੀ ਫਰਾਕ,ਉੱਚਾ ਬੋਲ ਨਾ ਬੋਲੀਏ, ਰਿਸ਼ਤਿਆ ਦਾ ਘਾਣ, ਧੀਆਂ ਦਾ ਬਾਪ ਧੀ ਅੱਗੇ ਹਾਰਿਆ, ਸੁੰਨ੍ਹੇ ਗੁੱਟ ਦੀ ਰੱਖੜੀ,ਬੇਗਾਨੀ ਝਾਕ,ਕੁੜੀਆ ਤੇ ਚਿੜੀਆ, ਸਕੂਨ,ਸੂਰਤ/ਸੀਰਤ , ਧੀ ਹੋਣ ਦਾ ਅਹਿਸਾਸ ਤੇ ਮੌਕੇ ਤੇ ਚੌਕਾ ਆਦਿ । ਇਸੇ ਤਰਾਂ ‘ਅਣਗਹਿਲੀ’ ਕਹਾਣੀ ਸਾਨੂੰ ਸਮੇ ਦੀ ਕਦਰ ਕਰਨ ਦਾ ਸੁਨੇਹਾ ਦਿੰਦੀ ਹੈ ।
ਰਣਬੀਰ ਸਿੰਘ ਪ੍ਰਿੰਸ ਦੀ ਕਿਤਾਬ ‘ਤੋਪਿਆ ਵਾਲੀ ਕਮੀਜ’ ਟਾਈਟਲ ਕਹਾਣੀ ਅੱਤ ਦੀ ਗਰੀਬੀ ਦਾ ਅਹਿਸਾਸ ਕਰਵਾਉਂਦੀ ਹੈ ਅਤੇ ਇਸੇ ਨਾਲ ਮਿਲਦੀ ਜੁਲਦੀ ਕਹਾਣੀ ‘ਪਾਟੀ ਪੈਂਟ’ ਪੰਜਾਬ ਦੀ ਅੱਜ ਦੀ ਗਰੀਬੀ ਦਾ ਪੱਖ ਰੱਖਦੀ ਹੈ। ‘ਕਸ਼ਮਕਸ਼’ ਕਹਾਣੀ ਸਾਨੂੰ ਮਾਂ-ਬਾਪ ਨੂੰ ਬਿਰਧ ਆਸ਼ਰਮ ਨਾ ਭੇਜਣ ਦੀ ਪੱਖ ਪੂਰਦੀ ਕਰਦੀ ਹੈ । ਕੁੱਲ ਮਿਲਾ ਹਰ ਕਹਾਣੀ ਸਮਾਜਿਕ ਤਾਣੇ ਬਾਣੇ ਨਾਲ ਜੁੜੀ ਹੋਈ ਹੈ । ਹਰ ਕਹਾਣੀ ਦਾ ਪਾਤਰ ਆਪਣੇ-ਆਪ ਵਿਚ ਸੰਪੂਰਨ ਹੈ ।
ਰਣਬੀਰ ਸਿੰਘ ਪ੍ਰਿੰਸ ਇਕ ਸੰਵੇਦਨਸ਼ੀਲ ਕਵੀ ਤੇ ਕਹਾਣੀਕਾਰ ਹੈ । ਉਹ ਅਖਬਾਰ , ਮੈਗਜ਼ੀਨ ਤੇ ਸੋਸਲ ਮੀਡੀਆ ਦੇ ਮਾਧਿਅਮ ਰਾਹੀ ਪਾਠਕ ਵਰਗ ਨਾਲ ਜੁੜਿਆ ਰਹਿੰਦਾ ਅਤੇ ਸਮਾਜ ਵਿਚ ਆ ਰਹੀ ਗਿਰਾਵਟ ਦੀ ਗੱਲ ਸਾਂਝੀ ਕਰਦਾ ਰਹਿੰਦਾ ਹੈ । ਕਹਾਣੀ ਸੰਗ੍ਰਿਹ ‘ ਤੋਪਿਆ ਵਾਲੀ ਕਮੀਜ’ ਦਾ ਮੈ ਇਸਤਬਾਲ ਕਰਦਾ ਹਾਂ । ਪ੍ਰਮਾਤਮਾ ਏਨਾ ਦੀ ਕਲਮ ਨੂੰ ਤਾਕਤ ਬਖਸੇ । ਆਮੀਨ
ਸੰਪਰਕ :- 9855155392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly