ਪੁਸਤਕ ਗੋਸ਼ਟੀ ਅਤੇ ਸਨਮਾਨ ਸਮਾਰੋਹ ਕਰਵਾਇਆ, ਅਜਮੇਰ ਸਿੱਧੂ ਦੇ ਕਹਾਣੀ ਜਗਤ ਉੱਤੇ ਵਿਦਵਾਨਾਂ ਨੇ ਕੀਤੀ ਖੁੱਲ੍ਹ ਕੇ ਚਰਚਾ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਦੋਆਬਾ ਸਾਹਿਤ ਸਭਾ ਨਵਾਂਸ਼ਹਿਰ ਅਤੇ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵੱਲੋਂ ਦੋਆਬਾ ਸਾਹਿਤ ਸਭਾ ਨਵਾਂਸ਼ਹਿਰ ਦੇ ਸਾਬਕਾ ਪ੍ਰਧਾਨ ਸੁਰਜੀਤ ਕਰੜਾ, ਬਹੁਪੱਖੀ ਸ਼ਖ਼ਸੀਅਤ ਹਰਬੰਸ ਹੀਓਂ ਅਤੇ ਸ਼ਾਇਰ ਇਕਬਾਲ ਖਾਨ ਦੀ ਯਾਦ ਵਿੱਚ ‘ਪੁਸਤਕ ਗੋਸ਼ਟੀ ਅਤੇ ਸਨਮਾਨ ਸਮਾਰੋਹ’ ਕਰਵਾਇਆ ਗਿਆ। ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੇ ਲਾਇਬ੍ਰੇਰੀ ਹਾਲ ਵਿੱਚ ਅਯੋਜਿਤ ਕੇਵਲ ਰਾਮ ਨਵਾਂਸ਼ਹਿਰ ਦੁਆਰਾ ਸੰਪਾਦਿਤ ਪੁਸਤਕ ‘ਅਜਮੇਰ ਸਿੱਧੂ ਦਾ ਕਹਾਣੀ ਜਗਤ: ਵਿਭਿੰਨ ਪਾਸਾਰ’ ਬਾਰੇ ਪ੍ਰੋਫੈਸਰ ਭਜਨ ਸਿੰਘ ਨੇ ਪਰਚਾ ਪੜ੍ਹਿਆ, ਸ਼ਾਇਰ ਕੁਲਵਿੰਦਰ ਕੁੱਲਾ, ਕੇਵਲ ਰਾਮ ਨਵਾਂਸ਼ਹਿਰ ਅਤੇ ਹਰਬੰਸ ਹੀਓਂ ਦੀ ਧਰਮ ਪਤਨੀ ਕਮਲਜੀਤ ਕੌਰ ਹੀਓਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਰਜਿੰਦਰ ਸਿੰਘ ਗਿੱਲ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਉਹਨਾਂ ਦੇ ਸਕੂਲ ਦੇ ਦਰਵਾਜੇ ਸਾਹਿਤਕ ਸਰਗਰਮੀਆਂ ਲਈ ਹਮੇਸ਼ਾਂ ਖੁੱਲ੍ਹੇ ਹਨ। ਖਾਲਸਾ ਕਾਲਜ ਮਾਹਿਲਪੁਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਜੇ.ਬੀ ਸੇਖੋਂ ਨੇ ਅਜਮੇਰ ਸਿੱਧੂ ਦੀਆਂ ਪੁਸਤਕਾਂ ਉੱਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਸਮਾਗਮ ਦੀ ਪ੍ਰਧਾਨਗੀ ਦਰਸ਼ਨ ਸਿੰਘ ਖੱਟਕੜ, ਪ੍ਰੋਫੈਸਰ ਮਹਿੰਦਰ ਸਿੰਘ ਬਣਵੈਤ, ਬਲਦੇਵ ਸਿੰਘ ਢੀਂਡਸਾ, ਡਾ. ਜੇ.ਬੀ.ਸੇਖੋਂ ਅਤੇ ਕਮਲਜੀਤ ਕੌਰ ਹੀਓਂ ਨੇ ਕੀਤੀ। ਆਪਣੇ ਪ੍ਰਧਾਨਗੀ ਭਾਸ਼ਣ ਰਾਹੀਂ ਦਰਸ਼ਨ ਸਿੰਘ ਖੱਟਕੜ ਨੇ ਸਾਹਿਤਕਾਰਾਂ ਨੂੰ ਸਾਹਿਤ ਰਾਹੀਂ ਆਪਣੀ ਜਿੰਮੇਵਾਰੀ ਨਿਭਾਉਣ ਦਾ ਸੱਦਾ ਦਿੱਤਾ। ਸਭਾ ਵਲੋਂ ਕੁਲਵਿੰਦਰ ਕੁੱਲਾ ਅਤੇ ਕੇਵਲ ਰਾਮ ਨਵਾਂਸ਼ਹਿਰ ਨੂੰ ਲੋਕ ਕਵੀ ਸੰਤ ਰਾਮ ਉਦਾਸੀ ਅਵਾਰਡ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਲਵਿੰਦਰ ਕੁੱਲਾ ਦਾ ਗ਼ਜ਼ਲ ਸੰਗ੍ਰਹਿ ‘ ਰਣ ਤੋਂ ਤਾਜ ਤੱਕ’ ਵੀ ਰਲੀਜ਼ ਕੀਤਾ ਗਿਆ। ਸੁਰਜੀਤ ਕਰੜਾ, ਇਕਬਾਲ ਖਾਨ ਅਤੇ ਹਰਬੰਸ ਹੀਓਂ ਬਾਰੇ ਸੰਖੇਪ ਜਾਣਕਾਰੀ ਜਸਬੀਰ ਦੀਪ, ਅਜਮੇਰ ਸਿੱਧੂ ਨੇ ਸਾਂਝੀ ਕੀਤੀ। ਇਸ ਮੌਕੇ ਪ੍ਰੋਫੈਸਰ ਮਹਿੰਦਰ ਸਿੰਘ ਬਣਵੈਤ, ਲੈਕਚਰਾਰ ਸਰਬਜੀਤ ਕੌਰ, ਬਲਦੇਵ ਸਿੰਘ ਢੀਂਡਸਾ ਨੇ ਵੀ ਵਿਚਾਰ ਪੇਸ਼ ਕੀਤੇ। ਭੁਪਿੰਦਰ ਸਿੰਘ ਵੜੈਚ, ਸੁਨੀਲ ਚੰਦਿਆਣਵੀ,ਕੁਲਵਿੰਦਰ ਕੁੱਲਾ ਅਤੇ ਮਾਸਟਰ ਬਲਵੀਰ ਕੁਮਾਰ ਨੇ ਗ਼ਜ਼ਲਾਂ ਅਤੇ ਕਵਿਤਾਵਾਂ ਪੇਸ਼ ਕੀਤੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਘਰਸ਼ ਦੀ ਅੰਸ਼ਕ ਜਿੱਤ ਇਤਿਹਾਸਕ ਟਿਕਾਣੇ ਨੂੰ ਛੁਡਾਉਣ ਲਈ ਪ੍ਰਸਾਸ਼ਨ ਵੱਲੋਂ ਕਮੇਟੀ ਬਣਾਉਣ ਤੇ ਪੱਕਾ ਮੋਰਚਾ ਮੁਲਤਵੀ
Next articleਅਨੂਸੂਚਿਤ ਜਾਤੀਆਂ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ( ਰਜਿ. ) ਪੰਜਾਬ ਦੀ ਹੋਈ ਚੋਣ