ਬੋਨਾਫਾਈਡ ਆਈਲੈਟਸ ਸੈਂਟਰ ਵੱਲੋਂ ਹੋਣਹਾਰ ਵਿਦਿਆਰਥਣਾ ਦਾ ਸਨਮਾਨ

ਰੋਪੜ (ਸਮਾਜ ਵੀਕਲੀ) (ਪੱਤਰ ਪ੍ਰੇਰਕ): ਆਪਣੀਆਂ ਵਿਦਿਆਰਥਣਾਂ ਦੀਆਂ ਫਖਰਯੋਗ ਪ੍ਰਾਪਤੀਆਂ ਅਤੇ ਹਰਫਨਮੌਲਾ ਪ੍ਰਦਰਸ਼ਨ ਲਈ ਜਾਣੇ ਜਾਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆਂ) ਵਿਖੇ ਬੋਨਾਫਾਈਡ ਸੈਂਟਰ ਦੇ ਸਟਾਫ਼ ਵੱਲੋਂ ਸ਼ਿਰਕਤ ਕੀਤੀ ਗਈ। ਜਿਸ ਬਾਰੇ ਪ੍ਰਿੰਸੀਪਲ ਸੰਦੀਪ ਕੌਰ ਨੇ ਦੱਸਿਆ ਕਿ ਸੈਂਟਰ ਵੱਲੋਂ ਆਰ.ਬੀ.ਆਈ. ਦੁਆਰਾ ਕਰਵਾਏ ਗਏ ਪ੍ਰਸ਼ਨ ਮੁਕਾਬਲੇ ਵਿੱਚ ਪਹਿਲੇ ਸਥਾਨ ‘ਤੇ ਰਹੀਆਂ ਵਿਦਿਆਰਥਣਾਂ ਅੱਵਲਦੀਪ ਕੌਰ ਤੇ ਅਵਲੀਨ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਅਤੇ ਗਿਆਰਵੀਂ/ਬਾਹਰਵੀਂ ਜਮਾਤ ਨੂੰ ਕਾਪੀਆਂ ਦਿੱਤੀਆਂ। ਇਸ ਮੌਕੇ ਬੋਨਾਫਾਈਡ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ ਗੁਰਬਿੰਦਰ ਸਿੰਘ ਰੋਮੀ, ਆਈਲੈਟਸ/ਪੀ.ਟੀ.ਈ. ਟੀਚਰ ਸਿਮਰਨ ਕੌਰ, ਸਪੋਕਨ ਇੰਗਲਿਸ਼ ਟੀਚਰ ਦਵਿੰਦਰ ਕੌਰ, ਸਕੂਲ ਦੇ ਵਾਈਸ ਪ੍ਰਿੰ. ਹਰਪ੍ਰੀਤ ਕੌਰ, ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਹਾਜਰ ਸਨ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸਵ ਬੋਧ ਸੰਘ ਪੰਜਾਬ ਦੀ ਨਵੀ ਕਾਰਜ ਕਮੇਟੀ ਦੀ ਚੋਣ ਹੋਈ
Next articleਲਾਰਡ ਕ੍ਰਿਸ਼ਨਾ ਕਾਲਜ ‘ਚ ਫੇਅਰਵੈੱਲ ਤੇ ਫਰੈਸ਼ਰ ਪਾਰਟੀ