HOME ਬੰਬ ਦੀਆਂ ਧਮਕੀਆਂ ਮਗਰੋਂ ਹਵਾਈ ਉਡਾਨਾਂ ਹੋਈਆਂ ਪ੍ਰਭਾਵਿਤ

ਬੰਬ ਦੀਆਂ ਧਮਕੀਆਂ ਮਗਰੋਂ ਹਵਾਈ ਉਡਾਨਾਂ ਹੋਈਆਂ ਪ੍ਰਭਾਵਿਤ

1

ਵੈਨਕੂਵਰ  (ਸਮਾਜ ਵੀਕਲੀ)  (ਮਲਕੀਤ ਸਿੰਘ)– ਕੁਝ ਅਗਿਆਤ ਫੋਨ ਕਾਲਾਂ ਰਾਹੀਂ ਬੰਬ ਰੱਖਣ ਦੀਆਂ ਧਮਕੀਆਂ ਮਗਰੋਂ ਕੈਨੇਡਾ ਦੇ ਕੁਝ ਪ੍ਰਮੁੱਖ ਹਵਾਈ ਅੱਡਿਆਂ ਤੇ ਕੁਝ ਉਡਾਨਾਂ ਪ੍ਰਭਾਵਿਤ ਹੋਣ ਦੀ ਸੂਚਨਾ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਬੰਬ ਦੀਆਂ ਧਮਕੀਆਂ ਮਗਰੋਂ ਵੈਨਕੂਵਰ ,ਔਟਵਾ ,ਮੋਂਟਰਿਅਲ, ਵਿਨੀਪੈਗ, ਕੈਲਗਰੀ ਅਤੇ ਐਡਮਿੰਟਨ ਹਵਾਈ ਅੱਡਿਆਂ ਨਾਲ ਸੰਬੰਧਿਤ ਹਵਾਈ ਉਡਾਨਾਂ ਨੂੰ ਆਰਜੀ ਤੌਰ ਤੇ ਕੁਝ ਘੰਟਿਆਂ ਲਈ ਰੋਕ ਦਿੱਤਾ ਗਿਆ ਸੀ। ਪ੍ਰੰਤੂ ਹਵਾਈ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਡੂੰਘੀ ਜਾਂਚ ਪੜਤਾਲ ਕਰਨ ਉਪਰੰਤ ਹਵਾਈ ਉਡਾਨਾਂ ਨੂੰ ਪਹਿਲਾਂ ਵਾਂਗ ਬਹਾਲ ਕਰ ਦਿੱਤਾ ਗਿਆ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਸਰਕਾਰ ਵੱਲੋਂ ਹਲਕਾ ਚੱਬੇਵਾਲ ‘ਚ 4 ਸੜਕਾਂ ਨੂੰ 10 ਤੋਂ 18 ਫੁੱਟ ਚੌੜਾ ਕਰਨ ਨੂੰ ਪ੍ਰਵਾਨਗੀ, ਆਵਾਜਾਈ ਹੋਵੇਗੀ ਹੋਰ ਸੁਖਾਲੀ: ਡਾ. ਰਾਜ ਕੁਮਾਰ
Next articleਸਵਰਾਜ ਮਾਜਦਾ ਫੈਕਟਰੀ ਦੇ ਮਜਦੂਰਾਂ ਨੇ ਦੂਜੇ ਦਿਨ ਵੀ ਲਾਇਆ ਧਰਨਾ