ਜੈਪੁਰ — ਫਲਾਈਟਾਂ ‘ਚ ਬੰਬ ਦੀ ਧਮਕੀ ਮਿਲਣ ਦਾ ਸਿਲਸਿਲਾ ਜਾਰੀ ਹੈ। ਇੱਕ ਹੋਰ ਅੰਤਰਰਾਸ਼ਟਰੀ ਉਡਾਣ ਨੇ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਵਾਈ ਹੈ। ਜਾਣਕਾਰੀ ਮੁਤਾਬਕ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਨੰਬਰ IX-196 ‘ਚ ਬੰਬ ਦੀ ਧਮਕੀ ਮਿਲੀ ਹੈ। ਇਹ ਜਹਾਜ਼ ਦੁਬਈ ਤੋਂ ਜੈਪੁਰ ਆ ਰਿਹਾ ਸੀ। ਦੁਪਹਿਰ 12.45 ਵਜੇ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਦਹਿਸ਼ਤ ਫੈਲ ਗਈ। ਸਵੇਰੇ 1.20 ਵਜੇ ਜੈਪੁਰ ਹਵਾਈ ਅੱਡੇ ‘ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਸ ਜਹਾਜ਼ ਵਿੱਚ ਕੁੱਲ 189 ਯਾਤਰੀ ਸਵਾਰ ਸਨ। ਲੈਂਡਿੰਗ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਜਹਾਜ਼ ਦੀ ਤਲਾਸ਼ੀ ਲਈ। ਪਰ ਜਾਂਚ ‘ਚ ਕੁਝ ਵੀ ਸ਼ੱਕੀ ਨਹੀਂ ਮਿਲਿਆ, ਪਿਛਲੇ ਕੁਝ ਦਿਨਾਂ ‘ਚ ਭਾਰਤੀ ਏਅਰਲਾਈਨਜ਼ ਦੀਆਂ ਲਗਭਗ 40 ਉਡਾਣਾਂ ਨੂੰ ਬੰਬ ਦੀ ਧਮਕੀ ਮਿਲੀ ਸੀ, ਹਾਲਾਂਕਿ ਬਾਅਦ ‘ਚ ਇਹ ਸਾਰੀਆਂ ਝੂਠੀਆਂ ਸਾਬਤ ਹੋਈਆਂ ਸਨ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਏਅਰਲਾਈਨਾਂ ਦੁਆਰਾ ਮਿਲ ਰਹੀਆਂ ਝੂਠੀਆਂ ਬੰਬ ਧਮਕੀਆਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਨਿਯਮਾਂ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਸ ਨਾਲ ਅਪਰਾਧੀਆਂ ਨੂੰ ‘ਨੋ-ਫਲਾਈ’ ਸੂਚੀ ਵਿੱਚ ਰੱਖਿਆ ਜਾਵੇਗਾ। ਇਸ ਸੂਚੀ ਦਾ ਉਦੇਸ਼ ਬੇਕਾਬੂ ਯਾਤਰੀਆਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਜਹਾਜ਼ ‘ਚ ਸਵਾਰ ਹੋਣ ‘ਤੇ ਪਾਬੰਦੀ ਲਗਾਉਣਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly