ਬਾਲੀਵੁੱਡ ਗਾਇਕ ਸ਼ੰਕਰ ਸਾਹਨੀ ਦੇ ਨਵੇਂ ਸਿੰਗਲ ਟਰੈਕ ਦੀ ਸ਼ੂਟਿੰਗ ਮੁਕੰਮਲ – ਬਿੱਟੂ ਦੋਲਤਪੁਰੀ, ਹਨੀ ਹਰਦੀਪ

ਜਲੰਧਰ (ਕੁਲਦੀਪ ਚੁੰਬਰ ) (ਸਮਾਜ ਵੀਕਲੀ)- ਸੰਗੀਤ ਇੰਡਸਟਰੀ ਦੇ ਸਿਰਮੌਰ ਗਾਇਕ ਸ਼ੰਕਰ ਸਾਹਨੀ ਪਿਛਲੇ ਲੰਮੇ ਸਮੇਂ ਤੋਂ ਆਪਣੇ ਸਦਾਬਹਾਰ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ਵਿਚ ਵਸੇ ਹੋਏ ਹਨ । ਪ੍ਰਸਿੱਧ ਵੀਡੀਓ ਡਾਇਰੈਕਟਰ ਹਨੀ ਹਰਦੀਪ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬਾਲੀਵੁੱਡ ਦੇ ਬਾਦਸ਼ਾਹ ਗਾਇਕ ਜਨਾਬ ਸ਼ੰਕਰ ਸਾਹਨੀ ਦੇ ਗਾਏ ਹੋਏ ਪ੍ਰਸਿੱਧ ਗੀਤ ਜਿਵੇਂ ਕਿ ਇੱਕੋ ਮੰਗਿਆਂ ਸੀ ਯਾਰ ਹੱਥ ਜੋੜ ਕੇ ਕਿਹੜੀ ਮੈਂ ਖੁਦਾਈ ਮੰਗ ਲਈ, ਕਿਹੜੇ ਯਾਰ ਨੂੰ ਮਿਲਣ ਚੱਲੀ ਚੱਲੀ ਕੁੜੀਏ, ਅਤੇ ਹੋਰ ਵੀ ਅਣਗਿਣਤ ਗੀਤ ਦੇਸ਼-ਵਿਦੇਸ਼ ਵਿੱਚ ਵੱਸਦੇ ਸਰੋਤਿਆਂ ਦੇ ਦਿਲਾਂ ਵਿਚ ਵਸੇ ਹੋਏ ਹਨ।

ਵੀਡੀਓ ਡਾਇਰੈਕਟਰ ਅਤੇ ਪੇਸਕਾਰ ਹਨੀ ਹਰਦੀਪ ਨੇ ਦੱਸਿਆ ਕਿ ਗਾਇਕ ਸ਼ੰਕਰ ਸਾਹਨੀ ਦੀ ਆਵਾਜ ਵਿੱਚ ਆ ਰਹੇ ਇਸ ਸੂਫੀ ਗੀਤ ਦੀ ਸ਼ੂਟਿੰਗ ਵੱਖ ਵੱਖ ਲੋਕੇਸ਼ਨਾਂ ਤੇ ਤਿਆਰ ਕੀਤੀ ਗਈ ਹੈ ਪ੍ਰਸਿੱਧ ਪੇਸਕਾਰ ਅਤੇ ਗੀਤਕਾਰ ਬਿੱਟੂ ਦੋਲਤਪੁਰੀ ਯੂ ਐਸ ਏ ਦੀ ਕਲਮ ਤੋਂ ਲਿਖੇ ਗਏ ਅਤੇ ਗਾਇਕ ਸ਼ੰਕਰ ਸਾਹਨੀ ਦੇ ਗਾਏ ਹੋਏ ਗੀਤ ਨੂੰ ਸੰਗੀਤਕਾਰ ਬੀ ਆਰ ਟਿਮਾਣਾ ਅਤੇ ਰਵੀ ਟਿਮਾਣਾ ਵੱਲੋਂ ਸੰਗੀਤ ਤਿਆਰ ਕੀਤਾ ਗਿਆ ਹੈ । ਇਸ ਸੂਫੀ ਗੀਤ ਵਿੱਚ ਬੰਬਈ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਸਾਰਾ ਸਿੰਘ ਨੇ ਦਮਦਾਰ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ ਹੈ। ਪ੍ਰੋਡਕਸ਼ਨ ਹੈਪੀ ਸਿੰਘ ਦੀ ਟੀਮ ਵੱਲੋਂ ਬਹੁਤ ਵਧੀਆ ਗੀਤ ਸਰੋਤਿਆਂ ਦੀ ਨਜ਼ਰ ਹੋਣ ਜਾ ਰਿਹਾ ਹੈ । ਇਸ ਗੀਤ ਦੀ ਕੋਰੀਓਗ੍ਰਾਫੀ ਅਲੀਜਾ ਡਾਂਸ ਗਰੁੱਪ ਦੇ ਕਲਾਕਾਰਾਂ ਵੱਲੋਂ ਕੀਤੀ ਗਈ ਹੈ।

ਇਸ ਗੀਤ ਵਿੱਚ ਰੋਲ ਅਦਾ ਕਰਨ ਵਾਲੇ ਕਲਾਕਾਰਾਂ ਦਾ ਮੈਅਕੱਪ ਰਾਹੁਲ ਨੇ ਕੀਤਾ ਹੈ । ਮਸ਼ਹੂਰ ਗਾਇਕ ਸ਼ੰਕਰ ਸਾਹਨੀ ਦੇ ਨਵੇਂ ਸਿੰਗਲ ਟਰੈਕ ਨੂੰ ਸਫਲਤਾ ਦਿਵਾਉਣ ਵਿੱਚ ਚਾਂਦ ਪਵਾਰ, ਵਿਜੇ ਸੈਨੀ, ਦਵਿੰਦਰ ਸਿੰਘ. ਡਾਕਟਰ ਰਜਿੰਦਰ ਲੱਕੀ ਉਧਮੀ ਮਾਲੇਵਾਲੀਆ ਆਦਿ ਸੱਜਣਾਂ ਦਾ ਅਹਿਮ ਯੋਗਦਾਨ ਹੈ । ਪ੍ਰਸਿੱਧ ਗੀਤਕਾਰ ਬਿੱਟੂ ਦੋਲਤਪੁਰੀ ਨੇ ਦੱਸਿਆ ਕਿ ਮਸ਼ਹੂਰ ਗਾਇਕ ਸ਼ੰਕਰ ਸਾਹਨੀ ਦੇ ਗਾਏ ਹੋਏ ਇਸ ਗੀਤ ਨੂੰ ਬਹੁਤ ਛੇਤੀ ਵੱਡੇ ਪੱਧਰ ਤੇ ਰੀਲੀਜ ਕੀਤਾ ਜਾਵੇਗਾ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleFingers Crossed for Sindhu, Panghal & Atanu on July 31
Next articleJr National Boxing: Mahi Raghav cruises into final