HOME ਬੋਧੀਸਤਵ ਡਾਕਟਰ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਧਨਾਲ ਵਿਖੇ ਸਮਰਾਟ ਅਸ਼ੋਕ...

ਬੋਧੀਸਤਵ ਡਾਕਟਰ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਧਨਾਲ ਵਿਖੇ ਸਮਰਾਟ ਅਸ਼ੋਕ ਪਬਲਿਕ ਸਕੂਲ ਬਾਰੇ ਵਿਸ਼ੇਸ਼ ਮੀਟਿੰਗ

2

ਸਮਾਜ ਵੀਕਲੀ ਯੂ ਕੇ

ਅੱਜ 31 ਅਕਤੂਬਰ 2025 ਨੂੰ ਬੋਧੀਸਤਵ ਡਾਕਟਰ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਧਨਾਲ ਵਿਖੇ ਸਕਾਟਲੈਂਡ ਯੂਕੇ ਤੋਂ ਸ੍ਰੀ ਐਸ ਐਲ ਗਿੰਢਾ (ਸੰਸਥਾਪਕ ਚੇਅਰਮੈਨ ਬੀਬੀਏਈਐਸ ਪੈਨ ਇੰਡੀਆ, ਜਿਨ੍ਹਾਂ ਦਾ ਮਿਸ਼ਨ ਪੂਰੇ ਭਾਰਤ ਵਿੱਚ 22 ਅੰਬੇਡਕਰਵਾਦੀ ਮਿਸ਼ਨਰੀ ਸਕੂਲ ਸਥਾਪਤ ਕਰਨਾ ਹੈ, ਨਕੋਦਰ ਦਾ ਸਮਰਾਟ ਅਸ਼ੋਕ ਪਬਲਿਕ ਸਕੂਲ 5ਵਾਂ ਸਕੂਲ ਹੈ) ਦੁਆਰਾ ਸਮਰਾਟ ਅਸ਼ੋਕ ਪਬਲਿਕ ਸਕੂਲ ਬਾਰੇ ਵਿਸ਼ੇਸ਼ ਚਰਚਾ ਕੀਤੀ ਗਈ.  ਇਸ ਮੀਟਿੰਗ ਦਾ ਸਮਾਂ ਸ਼ਾਮੀ 7 ਵਜੇ ਸੀ।

ਇਸ ਮੀਟਿੰਗ ਦੇ ਵਿੱਚ ਸ੍ਰੀ ਹੁਸਨ ਲਾਲ ਜੀ, ਸ੍ਰੀ ਰੋਸ਼ਨ ਜੀ, ਸੁਰਿੰਦਰ ਕੁਮਾਰ, ਰਕੇਸ਼ ਕੁਮਾਰ, ਪਰਸ਼ੋਤਮ ਲਾਲ ਚੰਦਰ ਮੌਜੂਦ ਸਨ। ਸ੍ਰੀ ਸੋਹਣ ਲਾਲ ਗਿੰਡਾ ਜੀ ਦੁਆਰਾ ਮੁਹੱਲਾ ਡਾ. ਅੰਬੇਡਕਰ ਨਗਰ (ਨਵੀਂ ਆਬਾਦੀ) ਨਕੋਦਰ ਵਿਖੇ ਬਣ ਰਹੇ ਸਮਰਾਟ ਅਸ਼ੋਕ ਪਬਲਿਕ ਸਕੂਲ ਦੇ ਬਾਰੇ ਵਿਚਾਰ ਚਰਚਾ ਕੀਤੀ ਅਤੇ ਮੈਂਬਰਸ਼ਿਪ ਨੂੰ ਹੋਰ ਅੱਗੇ ਵਧਾਉਣ ਦੇ ਲਈ ਕੁਝ ਵਿਸ਼ੇਸ਼ ਗੱਲਾਂ ਦੇ ਉੱਪਰ ਚਾਨਣਾ ਪਾਇਆ ਗਿਆ ਉਸ ਤੋਂ ਪਹਿਲਾਂ ਸ਼੍ਰੀ ਹੁਸਨ ਲਾਲ ਜੀ ਹੁਣਾਂ ਨੇ ਆਪਣੀ ਗੱਲ ਨੂੰ ਵਿਸਥਾਰ ਪੂਰਵਕ ਰੱਖਦੇ ਹੋਏ ਮੈਂਬਰਸ਼ਿਪ ਨੂੰ ਅੱਗੇ ਵਧਾਉਣ ਦੇ ਲਈ ਆਪ ਖੁਦ ਨਾਲ ਜਾ ਕੇ ਕੰਮ ਕਰਾਉਣ ਦੇ ਲਈ ਆਪਣੇ ਆਪ ਨੂੰ ਬਚਨ ਵੱਧ ਕੀਤਾ। ਇਸ ਮੀਟਿੰਗ ਦੇ ਵਿੱਚ ਸ੍ਰੀ ਜਸਵੰਤ ਰਾਏ ਜੀ ਜਲੰਧਰ ਤੋਂ ਜਿਨਾਂ ਨੇ ਆਪਣੇ ਬੇਟੇ ਦੇ ਵਿਆਹ ਦੀ ਖੁਸ਼ੀ ਦੇ ਵਿੱਚ 5000/ ਰੁਪਏ ਸਮਰਾਟ ਅਸ਼ੋਕ ਪਬਲਿਕ ਸਕੂਲ, ਨਕੋਦਰ ਨੂੰ ਦਾਨ ਦਿੱਤੇ। ਅਸੀਂ ਧੰਨਵਾਦੀ ਹਾਂl

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleNo Separate Capital and High Court in Haryana: The Urgent Need for Resolution
Next articleDIASPORAS OF DALITALITY – Fighting the World