ਸਮਾਜ ਵੀਕਲੀ ਯੂ ਕੇ
ਨਕੋਦਰ- ਅੱਜ ਮਿਤੀ 7/2/ 2026 ਵਾਲੇ ਦਿਨ ਬੋਧੀਸਤਵ ਬਾਬਾ ਸਾਹਿਬ ਅੰਬੇਡਕਰ ਐਜੂਕੇਸ਼ਨ ਸੁਸਾਇਟੀ (ਰਜਿ.) ਜਲੰਧਰ ਵੱਲੋਂ ਆਈ ਟੀਮ ਨੇ ਰੋਸ਼ਨ ਮੋਟਰ ਗੈਰਜ ਨਕੋਦਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਦੀ ਪ੍ਰਧਾਨਗੀ ਬੋਧੀਸਤਵ ਡਾਕਟਰ ਅੰਬੇਡਕਰ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਸ਼੍ਰੀ ਸੋਹਣ ਲਾਲ ਗਿੰਡਾ ਜੀ ਦੀ ਪ੍ਰਧਾਨਗੀ ਹੇਠ ਹੋਈ ਅਤੇ ਨਕੋਦਰ ਵਿਖੇ ਸੁਸਾਇਟੀ ਦੇ ਅਧੀਨ ਨਵੇਂ ਸਕੂਲ ਦੀ ਸ਼ੁਰੂਆਤ ਜੋ ਮੁਹੱਲਾ ਡਾਕਟਰ ਅੰਬੇਡਕਰ ਨਗਰ (ਨਵੀਂ ਆਬਾਦੀ) ਵਿਖੇ ਬਣ ਰਿਹਾ ਹੈ, ਲਈ ਜਰੂਰੀ ਨੁਕਤਿਆਂ ਨੂੰ ਵਿਚਾਰਨ ਲਈ ਬਹੁਤ ਸਾਰੇ ਮੈਂਬਰਾਂ ਨੇ ਹਿੱਸਾ ਲਿਆ।
ਇੰਜੀਨੀਅਰ ਜਸਵੰਤ ਰਾਏ ਜੀ ਨੇ ਵਿਸਥਾਰ ਪੂਰਵਕ ਆਪਣੀ ਗੱਲ ਰੱਖਦੇ ਹੋਏ ਸਾਰੇ ਸਵਾਲਾਂ ਦੇ ਜਵਾਬ ਤਸੱਲੀ ਬਖਸ਼ ਦਿੱਤੇ ਅਤੇ ਆਏ ਹੋਏ ਸਾਥੀਆਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੀਟਿੰਗ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀ ਸੋਹਨ ਲਾਲ ਗਿੰਡਾ ਚੇਅਰਮੈਨ ਬੋਧੀਸਤਵ ਬਾਬਾ ਸਾਹਿਬ ਡਾਕਟਰ ਅੰਬੇਡਕਰ ਐਜੂਕੇਸ਼ਨ ਸੋਸਾਇਟੀ ਜਲੰਧਰ, ਇੰਜਨੀਅਰ ਜਸਵੰਤ ਰਾਏ (ਜਨਰਲ ਸਕੱਤਰ) ਸ੍ਰੀ ਹੁਸਨ ਲਾਲ ਮੈਂਬਰ, ਸ੍ਰੀਮਤੀ ਚੰਚਲ ਬੌਧ (ਪ੍ਰਿੰਸੀਪਲ ਬੋਧੀਸਤਵ ਡਾਕਟਰ ਅੰਬੇਡਕਰ ਸਕੂਲ ਫੂਲ ਪੁਰ ਧਨਾਲ) ਸੁਖਦੇਵ ਮਨੀ, ਸੁਰਿੰਦਰ ਕੁਮਾਰ, ਰਕੇਸ਼ ਕੁਮਾਰ, ਪਰਸ਼ੋਤਮ ਲਾਲ ਚੰਦਰ, ਤੀਰਥ ਰਾਮ, ਕ੍ਰਿਸ਼ਨ ਜੀ, ਸ਼੍ਰੀ ਜੁਗਲ ਕਿਸ਼ੋਰ ਜੀ (JE) ਸ਼੍ਰੀ ਰੋਸ਼ਨ ਲਾਲ, ਸਾਥੀਵ ਨੇ ਹਿੱਸਾ ਲਿਆ। ਇਸ ਦੇ ਨਾਲ ਹੀ ਸਕੂਲ ਦੀ ਜਗਾ੍ਹ ਤੇ ਹੋ ਰਹੇ ਕੰਮ ਦਾ ਵੀ ਜਾਇਜਾ ਲਿਆ।




