ਜਲੰਧਰ,(ਸਮਾਜ ਵੀਕਲੀ) (ਪਰਮਜੀਤ ਜੱਸਲ )-ਬੋਧ ਗਯਾ ਮੁਕਤੀ ਅੰਦੋਲਨ ਦੇ ਤਹਿਤ ਪੰਜਾਬ ਫੇਰੀ ਦੌਰਾਨ ਸ੍ਰੀ ਆਕਾਸ਼ ਲਾਮਾ ਜਨਰਲ ਸਕਤੱਰ ਆਲ ਇੰਡੀਆ ਬੁੱਧਿਸਟ ਫੋਰਮ ਵਲੋਂ ਪਹਿਲਾ ਪ੍ਰੋਗਰਾਮ ਡਾਕਟਰ ਅੰਬੇਡਕਰ ਭਵਨ ਜਲੰਧਰ ਵਿਖੇ 27 ਜਨਵਰੀ ਨੂੰ ਸ਼ਾਮ ਤਿੰਨ ਵਜੇ ਹੋਵੇਗਾ। ਜਿਸ ਵਿੱਚ ਬੌਧ ਗਯਾ ਮਹਾਂ ਬੁੱਧ ਵਿਹਾਰ ਦਾ ਨਿਰੋਲ ਕੰਟਰੋਲ ਬੋਧੀਆਂ ਦੇ ਹੱਥਾਂ ਵਿੱਚ ਸੌਂਪਿਆ ਜਾਵੇ ਅਤੇ ਬੁੱਧ ਗਯਾ ਮੰਦਰ ਐਕਟ 1949 ਰੱਦ ਕੀਤਾ ਜਾਵੇ ਬਾਰੇ ਵਿਚਾਰਾ ਕੀਤੀਆਂ ਜਾਣਗੀਆਂ। ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਨਵੀਂ ਵਿਉਂਤਬੰਦੀ ਬਾਰੇ ਵੀ ਚਰਚਾ ਹੋਵੇਗੀ। ਯਾਦ ਰਹੇ ਕਿ 17 ਸਤੰਬਰ 2024 ਨੂੰ ਪਾਟਲੀਪੁੱਤਰ ਦੇ ਗਾਂਧੀ ਮੈਦਾਨ , ਪਟਨਾ ਵਿਖੇ ਭਿਖਸ਼ੂ ਸੰੰਘ ਅਤੇ ਆਲ ਇੰਡੀਆ ਬੁੱਧਿਸ਼ਟ ਫੋਰਮ ਦੀ ਅਗਵਾਈ ਵਿੱਚ ਅੰਦੋਲਨ ਦਾ ਆਗਾਜ਼ ਹੋਇਆ ਸੀ। ਉਸੇ ਦਿਨ ਦੁਪਹਿਰ 2 ਵਜੇ ਸ਼ਾਂਤੀ ਮਾਰਚ ਰਾਹੀਂ ਗਾਂਧੀ ਮੈਦਾਨ ਤੋਂ ਮੁੱਖ ਮੰਤਰੀ ਦੀ ਕੋਠੀ ਤੱਕ ਪੈਦਲ ਭਿਖਸ਼ੂ ਸੰਘ ਅਤੇ ਭਾਰੀ ਗਿਣਤੀ ਵਿੱਚ ਬੋਧੀ ਉਪਾਸਕ, ਅੰਬੇਡਕਰੀ ਜਥੇਬੰਦੀਆਂ ਅਤੇ ਹੋਰ ਆਗੂਆਂ ਵੱਲੋਂ ਮਾਨਯੋਗ ਮੁੱਖ ਮੰਤਰੀ, ਬਿਹਾਰ ਨੂੰ ਮੈਮੋਰੰਡਮ ਦਿੱਤਾ ਗਿਆ ਸੀ। ਜਿਸ ਵਿੱਚ ਉਪਰੋਤਕ ਮੰਗਾਂ ਰੱਖੀਆਂ ਗਈਆਂ ਸਨ। ਇਸ ਸਬੰਧੀ ਇਸ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਪੰਜਾਬ ਵਿੱਚ ਤਿੰਨ ਦਿਨਾਂ ਦੇ ਵੱਖ-ਵੱਖ ਥਾਵਾਂ ,ਤੇ ਪ੍ਰੋਗਰਾਮ ਉਲੀਕੇ ਗਏ ਹਨ। ਇਹਨਾਂ ਸਾਰੇ ਪ੍ਰੋਗਰਾਮਾਂ ਵਿੱਚ ਡਾਕਟਰ ਹਰਬੰਸ ਵਿਰਦੀ ਯੂ.ਕੇ. ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰ ਰਹੇ ਹਨ। ਪੰਜਾਬ ਫੇਰੀ ਦੌਰਾਨ ਵੱਖ-ਵੱਖ ਪ੍ਰੋਗਰਾਮਾਂ ਦਾ ਵੇਰਵਾ ਇਸ ਤਰ੍ਹਾਂ ਹੈ: 27 ਜਨਵਰੀ 2025 *12:00 ਦੁਪਹਿਰ ਭੋਜਨ ਦਾਨ ਭਿਖਸ਼ੂ ਸੰਘ ਪੰਜਾਬ ਨਾਲ *3:00 ਦੁਪਹਿਰ ਤੋਂ ਬਾਅਦ ਡਾਕਟਰ ਅੰਬੇਡਕਰ ਭਵਨ ਜਲੰਧਰ ਵਿੱਚ ਵਿਸ਼ੇਸ਼ ਜਨ ਸਭਾ। 6: 00 ਸ਼ਾਮ ਸੰਘਮਿੱਤਰਾ ਬੁੱਧ ਵਿਹਾਰ ਸਤਨਾਮਪੁਰਾ ,ਫਗਵਾੜਾ ਵਿੱਚ ਜਨ ਸਭਾ । 28 ਜਨਵਰੀ 2025 *ਤਕਸ਼ਿਲਾ ਮਹਾਂਬੁਧ ਬਿਹਾਰ ਲੁਧਿਆਣਾ ਵਿੱਚ ਫੰਕਸ਼ਨ , ਸਮਾਂ ਦੁਪਹਿਰ 1 ਵਜੇ। *ਬੰਗਾ ‘ਚ ਸ਼ਾਮ ਵੇਲੇ ਫੰਕਸ਼ਨ। 29 ਜਨਵਰੀ 2025 *ਸਵੇਰੇ 9:30 ਵਜੇ ਬੁੱਧ ਵਿਹਾਰ ਸਿਧਾਰਥ ਨਗਰ, ਜਲੰਧਰ। *ਸਵੇਰੇ 11:00 ਵਜੇ ਪ੍ਰੈੱਸ ਕਾਨਫਰੰਸ ਜਲੰਧਰ । * ਸ਼ਾਮ 4 ਵਜੇ ਬੁੱਧ ਵਿਹਾਰ ਗੁਰਦਾਸਪੁਰ ਵਿੱਚ ਫੰਕਸ਼ਨ। ਉਪਰੋਕਤ ਸਾਰੀ ਜਾਣਕਾਰੀ ਡਾਕਟਰ ਹਰਬੰਸ ਵਿਰਦੀ ਯੂ.ਕੇ.,ਐਡਵੋਕੇਟ ਹਰਭਜਨ ਸਾਂਪਲਾ , ਬਲਦੇਵ ਰਾਜ ਜੱਸਲ, ਚੰਚਲ ਬੌਧ ਬੂਟਾਂ ਮੰਡੀ, ਹੁਸਨ ਲਾਲ ਬੌਧ , ਕੇਵਲ ਕ੍ਰਿਸ਼ਨ ਸਰੰਗਲ ਗੁਰਦਾਸਪੁਰ ਅਤੇ ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਨੇ ਸਾਂਝੇ ਤੌਰ ‘ਤੇ ਪ੍ਰੈਸ ਨੂੰ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj