ਬੋਧ ਗਯਾ ਮੁਕਤੀ ਅੰਦੋਲਨ ਨੂੰ ਦੇਸ਼ ਵਿਦੇਸ਼ ਤੋਂ ਮਿਲਿਆ ਸਮਰਥਨ

ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)-ਬੌਧ ਗਯਾ ਮੁਕਤੀ ਅੰਦੋਲਨ ਅੱਜ 15ਵੇਂ ਦਿਨ ਵਿਚ ਪਹੁੰਚ ਗਿਆ ਹੈ। ਅੱਜ ਦੀ ਭੁੱਖ ਹੜਤਾਲ ਵਿੱਚ ਵਿਦੇਸ਼ੀ ਉਪਾਸਕ ਅਤੇ ਉਪਾਸਕਾਂ ਨੇ ਹਿੱਸਾ ਲਿਆ। ਭੀਮ ਆਰਮੀ ਦੇ ਰਾਸ਼ਟਰੀ ਪ੍ਰਧਾਨ ਬਿਨੇੈ ਰਤਨ, ਬਿਹਾਰ ਸਟੇਟ ਦੇ ਪ੍ਰਧਾਨ ਅਤੇ ਬੋਧ ਗਯਾ ਜਿਲ੍ਹੇ ਦੇ ਪ੍ਰਧਾਨ ਅਤੇ ਬਹੁਤ ਸਾਰੇ ਭੀਮ ਆਰਮੀ ਦੇ ਸੈਨਿਕਾਂ ਨੇ ਧਰਨੇ ਵਿੱਚ ਸ਼ਾਮਿਲ ਹੋ ਕੇ ਸਮਰਥਨ ਦਿੱਤਾ।ਉਹਨਾਂ ਅੰਦੋਲਨਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਸਾਡੇ ਦੋ ਵਿਅਕਤੀ ਪੱਕੇ ਤੌਰ ‘ਤੇ ਧਰਨੇ ਵਿੱਚ ਬੈਠਣਗੇ। ਅਮਰੀਕਾ ਵਿੱਚ 40 ਜਥੇਬੰਦੀਆਂ ਜਿਨਾਂ ਵਿੱਚ ਕੈਨੇਡਾ, ਬੰਗਲਾਦੇਸ਼, ਥਾਈਲੈਂਡ, ਲੋਇਸ ,ਸ੍ਰੀ ਲੰਕਾ ,ਤਾਈਵਾਨ ਵੱਲੋਂ ਭਿਖਸ਼ੂ ਸੰਘ ਦੀ ਅਗਵਾਈ ਹੇਠ ਬੌਧ ਗਯਾ ਮੁਕਤੀ ਅੰਦੋਲਨ ਦਾ ਸਮਰਥਨ ਕੀਤਾ ਗਿਆ। ਨਾਗਪੁਰ ਵਿੱਚ ਭਿਖਸ਼ੂਣੀ ਸੰਘ ਵਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਭੋਪਾਲ ਦੇ ਬੁੱਧਿਸਟਾਂ ਵੱਲੋਂ ਸਮਰਥਨ ਦਿੱਤਾ ਗਿਆ ਦਿੱਲੀ, ਜਲੰਧਰ (ਪੰਜਾਬ) ਵਿੱਚ ਪ੍ਰਦਰਸ਼ਨ ਦੀਆਂ ਤਿਆਰੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਲੱਦਾਖ ਵਿੱਚ ਵੀ ਲੋਕਲ ਤੌਰ ‘ਤੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ।ਬੁੱਧ ਗਯਾ ਜਿਲ੍ਹੇ ਦੇ ਡੀ.ਐਮ.ਵਲੋਂ ਅੰਦੋਲਨਕਾਰੀਆਂ ਨੂੰ ਗੱਲਬਾਤ ਲਈ ਸੱਦਿਆ ਗਿਆ ਅਤੇ ਉਹਨਾਂ ਨੇ ਭਰੋਸਾ ਪ੍ਰਗਟ ਕੀਤਾ ਕਿ ਤੁਹਾਡੀਆਂ ਮੰਗਾਂ ਪ੍ਰਤੀ ਗੱਲਬਾਤ ਹੋਮ ਸੈਕਟਰੀ ਨਾਲ ਕਰਵਾਈ ਜਾਵੇਗੀ। ਆਲ ਇੰਡੀਆ ਬੁੱਧਿਸਟ ਫੋਰਮ ਦੇ ਜਨਰਲ ਸਕੱਤਰ ਸ੍ਰੀ ਆਕਾਸ਼ ਲਾਮਾ ਨੇ ਕਿਹਾ ਕਿ ਜਿੰਨਾ ਚਿਰ ਸਰਕਾਰ ਸਾਨੂੰ ਲਿਖਤੀ ਰੂਪ ਵਿੱਚ ਬੌਧ ਗਿਆ ਮਸਲੇ ਦੇ ਹੱਲ ਦਾ ਭਰੋਸਾ ਨਹੀਂ ਦਿੰਦੀ, ਉਨਾ ਚਿਰ ਧਰਨਾ ਪ੍ਰਦਰਸ਼ਨ ਸਮਾਪਤ ਨਹੀਂ ਕੀਤਾ ਜਾਵੇਗਾ। ਦੇਸ਼- ਵਿਦੇਸ਼ ਤੇਂ ਬੁੱਧ ਗਯਾ ਮੁਕਤੀ ਅੰਦੋਲਨ ਨੂੰ ਸਮਰਥਨ ਮਿਲ ਰਿਹਾ ਹੈ। ਅੰਦੋਲਨ ਨੂੰ ਤੇਜ ਕਰਨ ਲਈ ਅੰਦੋਲਨਕਾਰੀਆਂ ਵੱਲੋਂ ਹੋਰ ਵਿਉਤਾਂ ਬਣਾਈਆਂ ਜਾ ਰਹੀਆਂ ਹਨ। ਬੋਧ ਗਯਾ ਮੁਕਤੀ ਅੰਦੋਲਨ ਦੀ ਜਾਣਕਾਰੀ ਪ੍ਰਾਪਤ ਕਰਕੇ ਐਡਵੋਕੇਟ ਹਰਭਜਨ ਸਾਂਪਲਾ ਵੱਲੋਂ ਪ੍ਰੈਸ ਨਾਲ ਸਾਂਝੀ ਕੀਤੀ ਜਾ ਰਹੀ ਹੈ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਗੁਰੂ ਰਵਿਦਾਸ ਚੈਰੀਟੇਬਲ ਹਸਪਤਾਲ ਥਾਂਦੀਆ ਵਲੋਂ ਫਰੀ ਮੈਡੀਕਲ ਚੈੱਕਅੱਪ ਕੈਂਪ ਦਾ ਉਦਘਾਟਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਕੀਤਾ
Next articleਰੂ-ਬਰੂ ਸਮਾਗਮ 02 ਮਾਰਚ ਨੂੰ