ਬੋਧ ਗਯਾ ਮੁਕਤੀ ਅੰਦੋਲਨ ਤਹਿਤ ਭੁੱਖ ਹੜਤਾਲ ਦਾ ਚੌਥਾ ਦਿਨ * ਬਿਹਾਰ ਵਿਧਾਨ ਸਭਾ ਦਾ ਐਮ.ਐਲ.ਏ. ਸ੍ਰੀ ਸਤੀਸ਼ ਕੁਮਾਰ ਧਰਨੇ ਵਿੱਚ ਸ਼ਾਮਿਲ ਹੋਇਆ

 ਜਲੰਧਰ , (ਸਮਾਜ ਵੀਕਲੀ)  (ਜੱਸਲ)– ਬੋਧ ਗਯਾ ਮੁਕਤੀ ਅੰਦੋਲਨ ਤਹਿਤ ਰੱਖੀ ਗਈ ਭੁੱਖ ਹੜਤਾਲ ਦਾ ਅੱਜ ਚੌਥਾ ਦਿਨ ਸੀ। ਇਹ ਭੁੱਖ ਹੜਤਾਲ ਬੋਧ ਗਯਾ ਮਹਾਂਬੁੱਧ ਵਿਹਾਰ ਦੇ ਸਾਹਮਣੇ ਸ੍ਰੀ ਆਕਾਸ਼ ਲਾਮਾ ਜਨਰਲ ਸੈਕਟਰੀ ਆਲ ਇੰਡੀਆ ਬੁੱਧਿਸਟ ਫੋਰਮ ਦੇ ਸੱਦੇ ‘ਤੇ ਰੱਖੀ ਗਈ ਹੈ। ਅੱਜ ਦੇ ਧਰਨੇ ਵਿੱਚ ਬਿਹਾਰ ਵਿਧਾਨ ਸਭਾ ਦੇ ਮੌਜੂਦਾ ਐਮ.ਐਲ.ਏ. ਸ੍ਰੀ ਸਤੀਸ਼ ਕੁਮਾਰ ਜੀ ਨੇ ਵੀ ਆਪਣੀ ਹਾਜ਼ਰੀ ਭਰ ਕੇ ਬੁੱਧਿਸਟਾਂ ਦਾ ਮਨੋਬਲ ਵਧਾਇਆ। ਧਰਨਾਕਾਰੀਆਂ ਵਿੱਚ ਮੰਗਾਂ ਮਨਾਉਣ ਲਈ ਕਾਫੀ ਉਤਸ਼ਾਹ ਦੇਖਿਆ ਗਿਆ। ਭੁੱਖ ਹੜਤਾਲ ਦਾ ਮੁੱਖ ਕਾਰਨ ਬੋਧ ਗਯਾ ਮੰਦਰ ਐਕਟ 1949 ਨੂੰ ਰੱਦ ਕਰਨਾ, ਬੋਧ ਗਯਾ ਮਹਾਂਵਿਹਾਰ ਦਾ ਕੰਟਰੋਲ ਨਿਰੋਲ ਬੋਧੀਆਂ ਦੇ ਹੱਥਾਂ ਵਿੱਚ ਸੌਂਪਣਾ ਹੈ। ਇਸ ਵਿੱਚ ਭਾਰਤ ਦੇ ਕੋਨੇ -ਕੋਨੇ ਤੋਂ ਬੋਧੀ ਭਿਖਸ਼ੂ ਅਤੇ ਉਪਾਸਕ ਹਿੱਸਾ ਲੈ ਰਹੇ ਹਨ। ਪੰਜਾਬ ਤੋਂ ਡਾ. ਹਰਬੰਸ ਵਿਰਦੀ ਅਤੇ ਮਨੋਹਰ ਵਿਰਦੀ ਧੰਮਾ ਵੇਵਜ਼ ਦੀ ਅਗਵਾਈ ਵਿੱਚ ਉਪਾਸਕ ਸ਼ਾਮਿਲ ਹੋਏ ਹਨ। ਪੰਜਾਬ ਵਿੱਚ ਇਸ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਪੰਜਾਬ ਬੁੱਧਿਸ਼ਟ ਫੋਰਮ ਦੇ ਆਗੂ ਐਡਵੋਕੇਟ ਹਰਭਜਨ ਸਾਂਪਲਾ ਜੀ, ਬਲਦੇਵ ਰਾਜ ਜੱਸਲ ਜੀ, ਹੁਸਨ ਲਾਲ ਬੌਧ, ਐਡਵੋਕੇਟ ਕੁਲਦੀਪ ਭੱਟੀ ਫਗਵਾੜਾ, ਚੈਂਚਲ ਬੋਧ, ਸ਼ਾਮ ਲਾਲ ਜੱਸਲ , ਬਲਦੇਵ ਰਾਜ ਭਾਰਦਵਾਜ ਆਦਿ ਇਕੱਠੇ ਹੋ ਕੇ ਉਪਰਾਲੇ ਕਰ ਰਹੇ ਹਨ।

Previous articleਆਓ….! ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਗੋਲਡਨ ਟੈੰਪਲ ਕਹਿਣਾ ਬੰਦ ਕਰੀਏ, ਸਫ਼ਲ ਹੋ ਜਾਵੇਗਾ ਮਾਤ ਭਾਸ਼ਾ ਦਿਵਸ ਮਨਾਉਣਾ- ਸ਼ੁਕਰਗੁਜ਼ਾਰ, ਢਿੱਲੋਂ
Next articleਬੁੱਧ ਬਾਣ