ਅੰਬੇਡਕਰ ਭਵਨ ਦੇ ਬੋਰਡ ਆਫ ਟਰੱਸਟੀਜ਼ ਦੀ ਹੋਈ ਮੀਟਿੰਗ
ਸੀਨੀਅਰ ਟਰੱਸਟੀ ਡਾ. ਰਾਮ ਲਾਲ ਜੱਸੀ ਨਮਿਤ ਰੱਖਿਆ ਮੌਨ
ਜਲੰਧਰ (ਸਮਾਜ ਵੀਕਲੀ)- ਅੱਜ ਅੰਬੇਡਕਰ ਭਵਨ ਟਰੱਸਟ (ਰਜਿ.), ਡਾ. ਅੰਬੇਡਕਰ ਮਾਰਗ, ਜਲੰਧਰ ਦੇ ਬੋਰਡ ਆਫ ਟਰੱਸਟੀਜ਼ ਦੀ ਮੀਟਿੰਗ ਚੇਅਰਮੈਨ ਸ੍ਰੀ ਸੋਹਨ ਲਾਲ ਸਾਬਕਾ ਡੀਪੀ ਆਈ (ਕਾਲਜਾਂ) ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ ਵਿਖੇ ਹੋਈ। ਮੀਟਿੰਗ ਵਿੱਚ ਅੰਬੇਡਕਰ ਭਵਨ ਬਾਰੇ ਬਹੁਤ ਸਾਰੇ ਅਹਿਮ ਮੁੱਦਿਆਂ
ਤੇ ਚਰਚਾ ਕੀਤੀ ਗਈ। ਖਾਸ ਕਰਕੇ ਅੰਬੇਡਕਰ ਭਵਨ ਦੇ ਵਿਕਾਸ ਕਾਰਜਾਂ ‘ਤੇ ਚਰਚਾ ਹੋਈ। ਆਉਣ ਵਾਲੇ ਸਮੇਂ ਵਿੱਚ ਅੰਬੇਡਕਰ ਭਵਨ ਵੱਲੋਂ ਕੁਝ ਸਾਹਿਤ ਪ੍ਰਕਾਸ਼ਿਤ ਕਰਨ ਦਾ ਫੈਸਲਾ ਲਿਆ ਗਿਆ। ਮੀਟਿੰਗ ਵਿੱਚ ਨਵੇਂ ਬਣੇ ਟਰੱਸਟੀਜ਼ ਐਡਵੋਕੇਟ ਯੱਗਿਆਦੀਪ, ਐਡਵੋਕੇਟ ਰਣਜੀਤ ਕੁਮਾਰ, ਡਾ. ਕਮਲਸ਼ੀਲ ਬਾਲੀ ਅਤੇ ਡਾ. ਮਹਿੰਦਰ ਸੰਧੂ ਦਾ ਸਵਾਗਤ ਕੀਤਾ ਗਿਆ।
ਟਰੱਸਟ ਦੇ ਜਨਰਲ ਸਕੱਤਰ ਡਾ. ਜੀ. ਸੀ. ਕੌਲ ਨੇ ਮੀਟਿੰਗ ਦਾ ਸੰਚਾਲਨ ਕੀਤਾ। ਸਰਬਸ਼੍ਰੀ ਬਲਦੇਵ ਰਾਜ ਭਾਰਦਵਾਜ, ਹਰਮੇਸ਼ ਜਸਲ, ਚਰਨਦਾਸ ਸੰਧੂ, ਡਾ. ਰਾਹੁਲ ਕੁਮਾਰ ਬਾਲੀ, ਐਡਵੋਕੇਟ ਯੱਗਿਆਦੀਪ ਅਤੇ ਡਾ. ਮਹਿੰਦਰ ਸੰਧੂ ਮੀਟਿੰਗ ਵਿੱਚ ਸ਼ਾਮਿਲ ਹੋਏ। ਮੀਟਿੰਗ ਦੇ ਆਰੰਭ ਵਿੱਚ ਅੰਬੇਡਕਰ ਭਵਨ ਟਰੱਸਟ ਦੇ ਬਹੁਤ ਹੀ ਸਤਿਕਾਰਤ ਸੀਨੀਅਰ ਟਰੱਸਟੀ ਡਾ. ਰਾਮ ਲਾਲ ਜੱਸੀ ਜਿਨ੍ਹਾਂ ਦਾ 31 ਜੁਲਾਈ, 2024 ਨੂੰ ਦੇਹਾਂਤ ਹੋ ਗਿਆ ਸੀ, ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਹ ਜਾਣਕਾਰੀ ਅੰਬੇਡਕਰ ਭਵਨ ਟਰੱਸਟ ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।
ਬਲਦੇਵ ਰਾਜ ਭਾਰਦਵਾਜ
ਵਿੱਤ ਸਕੱਤਰ
ਅੰਬੇਡਕਰ ਭਵਨ ਟਰੱਸਟ (ਰਜਿ.)