ਕਿਸਾਨਾਂ ਤੇ ਹੋਏ ਤਸ਼ੱਦਦ ਦੇ ਵਿਰੋਧ ਵਿਚ ਫੂਕੇ ਪੁਤਲੇ ਕੀਤਾ ਰੋਸ ਪ੍ਰਦਰਸ਼ਨ

ਕਪੂਰਥਲਾ, (ਕੌੜਾ)- ਸੰਯੁਕਤ ਮੋਰਚ (ਗੈਰ ਸਿਆਸੀ) ਤੇ ਕੇ ਐਮ ਐਮ ਦੇ ਦਿੱਲੀ ਚੱਲੋ ਦੇ ਸੱਦੇ ਤੇ ਹਜ਼ਾਰਾਂ ਕਿਸਾਨਾਂ ਵੱਲੋਂ ਦਿੱਲੀ ਕੂਚ ਕੀਤਾ ਗਿਆ ਨੂੰ ਰੋਕਣ ਲਈ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਵੱਲੋਂ ਜੋ ਕਿਸਾਨਾਂ ਨੂੰ ਰੋਕਣ ਲਈ ਭਾਰੀ ਬੈਰੀਗੇਟਿਗ ਕਰਨ, ਨੁਕੀਲੇ ਕਿੱਲਾ ਲਗਾਉਣ, ਡਰੋਨਾਂ ਰਾਹੀਂ ਅੱਥਰੂ ਗੈਸ ਦੇ ਗੋਲੇ ਸੁੱਟਣ, ਪਲਾਸਟਿਕ ਦੀਆਂ ਸਿੱਧੀਆਂ ਗੋਲੀਆਂ ਚਲਾਉਣ ਦੀ ਸਾਂਝਾ ਸੰਘਰਸ਼ ਮੋਰਚਾ ਪੰਜਾਬ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਮੋਰਚੇ ਦੇ ਆਗੂ ਗੁਰਦੀਪ ਸਿੰਘ ਭੰਡਾਲ, ਪਰਮਜੀਤ ਸਿੰਘ ਜੱਬੋਵਾਲ, ਤਰਸੇਮ ਸਿੰਘ ਵਿੱਕੀ, ਹਰਵਿੰਦਰ ਸਿੰਘ ਖਜਾਲਾ, ਅਵਤਾਰ ਸਿੰਘ ਸੇਖੋਂ ਨੇ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰਨਾ ਹਰ ਭਾਰਤੀ ਦਾ ਸੰਵਿਧਾਨਕ ਅਧਿਕਾਰ ਹੈ। ਹਰਿਆਣਾ ਦੀ ਡਬਲ ਇੰਜਣ ਸਰਕਾਰ ਵੱਲੋਂ ਕਿਸਾਨਾਂ ਤੇ ਕੀਤਾ ਜਾ ਰਿਹਾ ਤਸ਼ੱਦਦ ਲੋਕਤੰਤਰ ਦਾ ਘਾਣ ਹੈ। ਆਗੂਆਂ ਨੇ ਬੀ ਜੇ ਪੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਈ ਤਾਂ ਫਿਰ ਦਿੱਲੀ ਸਾਡੇ ਲਈ ਦੂਰ ਨਹੀਂ ਹੈ। ਅੱਜ ਸਾਂਝਾ ਸੰਘਰਸ਼ ਮੋਰਚਾ ਪੰਜਾਬ ਵੱਲੋਂ ਜ਼ਿਲ੍ਹਾ ਕਪੂਰਥਲਾ, ਹੁਸ਼ਿਆਰਪੁਰ ਗੁਰਦਾਸਪੁਰ ,ਜਲੰਧਰ ਵਿੱਚ ਪਿੰਡ, ਤਹਿਸੀਲ ਲੈਵਲ ਤੇ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਮਨੋਹਰ ਲਾਲ ਖੱਟਰ ਦੇ ਪੁਤਲੇ ਫੂਕ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਕਿਸਾਨ ਯੂਨੀਅਨ ਬਾਗੀ ਵੱਲੋਂ ਕਪੂਰਥਲਾ ਦੇ ਸ਼ਹੀਦ ਭਗਤ ਸਿੰਘ ਚੌਕ ਤੇ ਸੁਲਤਾਨਪੁਰ ਲੋਧੀ ਦੇ ਤਲਵੰਡੀ ਚੌਧਰੀਆਂ ਚੌਂਕ ਵਿਖੇ ਪੁਤਲੇ ਫੂਕੇ ਗਏ। ਆਗੂਆਂ ਨੇ ਦੱਸਿਆ ਕਿ ਜਲਦ ਹੀ ਮੋਰਚੇ ਵੱਲੋਂ ਮੀਟਿੰਗ ਕਰ ਅਗਲੀ ਰਣਨੀਤੀ ਤਹਿਤ ਕੀਤੀ ਜਾਵੇਗੀ। ਇਸ ਸਮੇਂ ਰਵਿੰਦਰ ਸਿੰਘ ਕੋਲੀਆਂਵਾਲ, ਡਾ ਲਖਵਿੰਦਰ ਸਿੰਘ, ਕੁਲਦੀਪ ਸਿੰਘ ਭੱਟੀ, ਲਵਪ੍ਰੀਤ ਸਿੰਘ ਦੂਲੋਵਾਲ, ਬੋਹੜ ਸਿੰਘ ਹਜਾਰਾ ,ਪਰਮਜੀਤ ਸਿੰਘ ਖਾਲਸਾ ਪੱਸਣਕਦੀਮ,ਡਾ ਕੁਲਜੀਤ ਸਿੰਘ ਤਲਵੰਡੀ ਚੌਧਰੀਆ,ਤਰਸੇਮ ਸਿੰਘ ਵਾਟਾਵਾਲੀ ,ਹਰਮਨਪਰੀਤ ਸਿੰਘ ਫੋਜੀ ਕਲੋਨੀ,ਬਲਦੇਵ ਸਿੰਘ ਜੱਬੋਵਾਲ,ਜੋਗਾ ਸਿਘ ਬਾਊਪੁਰ ,ਕਰਨਪਰੀਤ ਸਿੰਘ,ਜਸਨਪਰੀਤ ਸਿੰਘ,ਰਾਜਨਦੀਪ ਸਿੰਘ,ਬਲਵੀਰ ਸਿੰਘ,ਕਰਮ ਸਿੰਘ ਸਿੰਘ ਦੰਦੂਪੁਰ, ਸੁਖਦੇਵ ਸਿੰਘ ਖੀਰਾਂਵਾਲੀ, ਲਵਪ੍ਰੀਤ ਸਿੰਘ ਗੋਪੀਪੁਰ, ਅੰਮ੍ਰਿਤਪਾਲ ਸਿੰਘ ਗੋਪੀਪੁਰ, ਹਰਪ੍ਰੀਤ ਸਿੰਘ, ਇੰਦਰ ਆਰੀਆਵਾਲ, ਰਣਜੋਧ ਸਿੰਘ, ਮਨਪ੍ਰੀਤ ਸਿੰਘ, ਰੋਹਿਤ, ਵਿਸ਼ਾਲ ਪੰਡਿਤ ਕਰਮਵੀਰ ਸਿੰਘ, ਫਤਿਹ ਸਾਹਿਬ ਆਦਿ ਮੌਜੂਦ ਰਹੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਗ੍ਰੈਜੂਏਸ਼ਨ ਸੈਰਾਮਨੀ  
Next article‘Protesting women outsiders with fair complexion’, says Trinamool leader on Sandeshkhali case