HOME ‘ਖ਼ੂਨੀ ਚਾਈਨਾ ਡੋਰ’ ‘ਤੇ ਨਕੇਲ ਪਾਉਣ ਲਈ ਆਮ ਲੋਕਾਂ ਦਾ ਸਹਿਯੋਗ ਜਰੂਰੀ-ਸਰਬਜੀਤ...

‘ਖ਼ੂਨੀ ਚਾਈਨਾ ਡੋਰ’ ‘ਤੇ ਨਕੇਲ ਪਾਉਣ ਲਈ ਆਮ ਲੋਕਾਂ ਦਾ ਸਹਿਯੋਗ ਜਰੂਰੀ-ਸਰਬਜੀਤ ਸਿੰਘ ਰਾਣਾ ਤੇ ਬਲਵੀਰ ਛੋਕਰ

5

ਫਿਲੌਰ/ਅੱਪਰਾ,  (ਸਮਾਜ ਵੀਕਲੀ)  (ਦੀਪਾ)-ਅੱਜ ਅੱਪਰਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਬਜੀਤ ਸਿੰਘ ਰਾਣਾ ਸੀਨੀਅਰ ਅਕਾਲੀ ਆਗੂ ਤੇ ਬਲਵੀਰ ਛੋਕਰ ਪ੍ਰਧਾਨ ਆਮ ਆਦਮੀ ਪਾਰਟੀ ਸਰਕਲ ਫਿਲੌਰ ਨੇ ਕਿਹਾ ਕਿ ਜੇਕਰ ਖੂਨੀ ਚਾਈਨਾ ਡੋਰ ‘ਤੇ ਕਾਬੂ ਪਾਉਣਾ ਹੈ ਤਾਂ ਆਮ ਲੋਕਾਂ ਦਾ ਸਹਿਯੋਗ ਬਹੁਤ ਹੀ ਮਹੱਤਵਪੂਰਣ ਹੈ | ਉਨਾਂ ਅੱਗੇ ਬੋਲਦਿਆਂ ਕਿਹਾ ਕਿ ਇਸ ਡੋਰ ਦੇ ਕਾਰਣ ਜਿੱਥੇ ਹਰ ਵਿਅਕਤੀ ਇਸ ਦਾ ਸ਼ਿਕਾਰ ਹੋ ਰਿਹਾ ਹੈ, ਉੱਥੇ ਹੀ ਬੇਜ਼ੁਬਾਨ ਪੰਛੀ ਵੀ ਮਾਰੇ ਜਾ ਰਹੇ ਹਨ, ਜੋ ਕਿ ਬਹੁਤ ਹੀ ਗੰਭੀਰ ਤੇ ਵਿਚਾਰਨਯੋਗ ਵਿਸ਼ਾ ਹੈ | ਸ. ਰਾਣਾ ਤੇ ਛੋਕਰ ਨੇ ਬੋਲਦਿਆਂ ਅੱਗੇ ਕਿਹਾ ਕਿ ਦੁਕਾਨਦਾਰਾਂ ਨੂੰ  ਵੀ ਚੰਦ ਰੁਪਇਆਂ ਦੇ ਪਿੱਛੇ ਲੱਗ ਕੇ ਇਹ ਡੋਰ ਨਹੀਂ ਵੇਚਣੀ ਚਾਹੀਦੀ ਤੇ ਆਮ ਲੋਕਾਂ ਦੀ ਜਿੰਦਗੀ ਨਾਲ ਨਹੀਂ ਖੇਡਣਾ ਚਾਹੀਦਾ | ਉਨਾਂ ਜੋਰ ਦੇ ਕੇ ਕਿਹਾ ਕਿ ਨੌਜਵਾਨ ਵਰਗ ਹੀ ਇਸ ਸਮੱਸਿਆ ਦਾ ਇੱਕ ਮਾਤਰ ਹਲ ਹੈ, ਉਹ ਹੀ ਜਾਗਰੂਕ ਹੋ ਕੇ ਇਸ ਕੋਹੜ੍ਹ ਨੂੰ  ਵੱਢ ਸਕਦਾ ਹੈ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article*ਆਪ’ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਚੰਦਰ ਮੋਹਨ ਜੇਡੀ ਦੇ ਅੰਤਿਮ ਸੰਸਕਾਰ ‘ਚ ਵਿਧਾਇਕਾ ਸੰਤੋਸ਼ ਕਟਾਰੀਆ ਸਮੇਤ ਕਈ ਆਗੂਆਂ ਨੇ ਦਿੱਤੀ ਸ਼ਰਧਾਂਜਲੀ*
Next articleਬੰਦ ਕਮਰਿਆਂ ਵਿੱਚ ਅੰਗੀਠੀ ਬਾਲ ਕੇ ਸੇਕਣਾ ਜਾਨਲੇਵਾ ਹੋ ਸਕਦੈ : ਡਾ. ਸਤਿੰਦਰਜੀਤ ਕੌਰ