ਜਲੰਧਰ / ਆਦਮਪੁਰ (ਕੁਲਦੀਪ ਚੂੰਬਰ) (ਸਮਾਜ ਵੀਕਲੀ)- ਦੇਸ਼ ਦੀ 75 ਵੀਂ ਆਜ਼ਾਦੀ ਦਿਵਸ ਨੂੰ ਸਮਰਪਿਤ ਖੂਨਦਾਨ ਮਹਾਦਾਨ ਕੈਂਪ ਪਿੰਡ ਬੇਗਮਪੁਰਾ ਵਿਖੇ ਲਗਾਇਆ ਗਿਆ। ਜਿਸ ਵਿੱਚ ਇਲਾਕੇ ਦੇ ਨੌਜਵਾਨਾਂ ਵੱਲੋਂ ਆ ਕੇ ਖੂਨਦਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਕੁਲਵਿੰਦਰ ਬਾਘਾ ਨੇ ਸਮੂਹ ਮੈਂਬਰਾਂ ਨੂੰ ਇਸ ਚੰਗੇ ਉਪਰਾਲੇ ਕਰਨ ਤੇ ਵਧਾਈ ਦਿੱਤੀ ਤੇ ਖੂਨਦਾਨ ਕਰਨ ਵਾਲਿਆਂ ਨੂੰ ਖੂਨ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ । ਖ਼ੂਨਦਾਨ ਕਰਨ ਵਾਲਾ ਵਿਅਕਤੀ ਦੂਸਰੇ ਦੀ ਜਾਨ ਬਚਾਉਣ ਦੇ ਨਾਲ ਨਾਲ ਆਪ ਵੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗਣ ਤੋਂ ਬਚ ਜਾਂਦਾ ਹੈ।
ਇਸ ਕੈਂਪ ਦੌਰਾਨ 30 ਖੂਨਦਾਨੀਆਂ ਨੇ ਸਵੈ ਇੱਛਤ ਹੋ ਕੇ ਖੂਨਦਾਨ ਕੀਤਾ। ਇਸ ਮੌਕੇ ਪਿੰਡ ਦੇ ਮੌਜੂਦਾ ਸਰਪੰਚ ਕਮਲਜੀਤ ਕੌਰ , ਸਾਬਕਾ ਸਰਪੰਚ ਰਾਮ ਲਾਲ, ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ,ਅਵਤਾਰ ਸਿੰਘ ਬੋਲੀਨਾ ਦੇ ਸਰਪੰਚ ਤੇ ਸਰਪੰਚ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਬਾਘਾ ਜੀ, ਸਰਦਾਰ ਗੁਰਦੀਪ ਸਿੰਘ ਸੋਸਾਇਟੀ ਦੇ ਮੁੱਖ ਪ੍ਰਬੰਧਕ, ਰਮਨ ਬੈਂਸ , ਪ੍ਰਧਾਨ ਆਰ ਕੇ ਸਾਗਰ, ਗੁਰਦੇਵ ਸਿੰਘ , ਸੋਢੀ , ਤਰਨਪ੍ਰੀਤ ਸਿੰਘ , ਵਿੱਕੀ, ਗੁਰਪ੍ਰੀਤ ਸਿੰਘ, ਹੈਪੀ , ਰਾਜ ਕੁਮਾਰ, ਹਰਦਿਆਲ, ਗੁਰਦੀਪ ਚੰਦ , ਸੰਦੀਪ ਵਾਲੀਆ , ਚਰਨਜੀਤ ਸੰਧੂ, ਗੁਰਪ੍ਰੀਤ ਸਿੰਘ, ਬਿੱਟਾ, ਗੋਪੀ, ਰਣਜੀਤ ਸਿੰਘ, ਗਜੀ ਸੰਧੂ, ਬਿੰਦਰ ਟੇਲਰ, ਸਨੀ ਪਵਾਰ, ਅਵਤਾਰ ਚੰਦ, ਮਨਪ੍ਰੀਤ ਤੇ ਸਮੂਹ ਪਿੰਡ ਵਾਸੀ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly