ਦਸ਼ਮੇਸ਼ ਯੂਥ ਕਲੱਬ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ।

(ਸਮਾਜ ਵੀਕਲੀ)-ਰੋਪੜ,(ਰਮੇਸ਼ਵਰ ਸਿੰਘ) ਗੋਬਿੰਦ ਵੈਲੀ ਰੋਪੜ ਵਿਖੇ ਗੁਰਮਤਿ ਸਮਾਗਮ ਦੌਰਾਨ ਦਸ਼ਮੇਸ਼ ਯੂਥ ਕਲੱਬ ਗ੍ਰੀਨ ਐਵੇਨਿਓ ਰੋਪੜ ਵੱਲੋ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ। ਖੂਨਦਾਨ ਕੈਂਪ ਲਈ ਅਲਫ਼ ਬਲੱਡ ਸੈਂਟਰ ਡਾ.ਸੁਰਜੀਤ ਸਿੰਘ ਹਸਪਤਾਲ ਰੂਪਨਗਰ ਦੀ ਟੀਮ ਵਿਸ਼ੇਸ਼ ਤੌਰ ਉੱਤੇ ਪਹੁੰਚੇ। ਇਸ ਮੌਕੇ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਨਾਗਰਾ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਬਘੇਲ ਸਿੰਘ ਤੇ ਮਨਜੀਤ ਸਿੰਘ ਦਿੱਲੀ ਨੇ ਕੀਤਾ। ਕੈਂਪ ਦੌਰਾਨ 26 ਯੂਨਿਟਾਂ ਬਲੱਡ ਦੀਆਂ ਇਕੱਤਰ ਕੀਤੀਆਂ ਗਈਆਂ। ਇਸ ਮੌਕੇ ਕਲੱਬ ਵੱਲੋਂ ਖੂਨ ਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਗਦੀਪ ਥਲੀ, ਜਰਨੈਲ ਸਿੰਘ ਐਮ ਡੀ ਗੋਬਿੰਦ ਵੈਲੀ, ਦਵਿੰਦਰ ਸਿੰਘ ਜਟਾਣਾ, ਹਰਨੇਕ ਸਿੰਘ ਭੂਰਾ, ਅਜਮੇਰ ਸਿੰਘ ਸਰਪੰਚ ਲੋਧੀਮਾਜਰਾ, ਅਵਨੀਤ ਸਿੰਘ, ਪਰਮਜੀਤ ਸਿੰਘ, ਗੁਰਪਿੰਦਰ ਸਿੰਘ, ਸਰਵਜੀਤ ਸਿੰਘ, ਮਨਵੀਰ ਸਿੰਘ ਗਿੱਲ, ਹਰਪ੍ਰੀਤ ਸਿੰਘ, ਜਸਬੀਰ ਸਿੰਘ ਅਤੇ ਗਗਨਪ੍ਰੀਤ ਸਿੰਘ ਹਾਜ਼ਰ ਸਨ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਲੇਸ਼ੀਆ ਕਬੱਡੀ ਸੀਜਨ ਸ਼ੁਰੂ ਕਰਨ ਲਈ ਫੈਡਰੇਸ਼ਨ ਦੀ ਅਹਿਮ ਮੀਟਿੰਗ ਹੋਈ ।
Next article300 ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਫਤ ਦੇਣ ਦੇ ਆਪਣੇ ਵਾਅਦੇ ਤੋਂ ਭੱਜ ਰਹੀ ਆਪ ਸਰਕਾਰ – ]ਖੋਜੇਵਾਲ