ਬਲਾਕ ਸਿੱਧਵਾਂ ਬੇਟ-2 ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਸਨਮਾਨਿਤ

( ਅਧਿਆਪਕ ਅਜਿਹਾ ਦੀਪ ਹੈ ਜੋ ਅਨੇਕਾਂ ਦੀਪ ਰੋਸਨ ਕਰਦਾ ਹੈ , ਅਧਿਆਪਨ ਕਿੱਤਾ ਨਹੀਂ ਸਗੋਂ ਸਮਾਜ ਸੇਵਾ ਹੈ– ਜਿਲ੍ਹਾ ਸਿੱਖਿਆ ਅਫਸਰ ਰਵਿੰਦਰ ਕੌਰ)
(ਸਮਾਜ ਵੀਕਲੀ) ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਸਿੱਧਵਾਂ ਬੇਟ-2 ਸਵੱਦੀ ਕਲਾਂ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਹਰਦੇਵ ਸਿੰਘ ਸਰਹਾਲੀ ਦੀ ਅਗਵਾਈ ਵਿੱਚ ਅਧਿਆਪਕ ਦਿਵਸ ਨੂੰ ਸਮਰਪਿਤ ਸਨਮਾਨ ਸਮਾਰੋਹ ਕਰਵਾਇਆ ਗਿਆ ,ਜਿਸ ਵਿੱਚ ਜਿਲ੍ਹਾ ਸਿੱਖਿਆ ਅਫਸਰ (ਐਐ) ਸ਼੍ਰੀਮਤੀ ਰਵਿੰਦਰ ਕੌਰ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਬਲਾਕ ਦੇ ਸਮੂਹ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਮੈਡਮ ਰਵਿੰਦਰ ਕੌਰ ਨੇ ਕਿਹਾ ਕਿ ਅਧਿਆਪ ਇੱਕ ਉੱਚਾ ਤੇ ਸੁੱਚਾ ਕਾਰਜ ਹੈ,ਜੋ ਕਿ ਇੱਕ ਕਿੱਤਾ ਨਾਂ ਹੋ ਕਿ ਸਮਾਜ ਸੇਵਾ ਹੈ। ਇਸ ਲਈ ਸਾਨੂੰ  ਸਾਡੇ ਦੇਸ਼ ਦੇ ਦੂਜੇ ਰਾਸ਼ਟਰਪਤੀ ਸਰਵਪੱਲੀ ਡਾਕਟਰ ਰਾਧਾਕ੍ਰਿਸ਼ਨਨ ਜੀ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ,ਜਿਹਨਾਂ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਮੌਕੇ ਬੀ ਪੀ ਈ ੳ ਹਰਦੇਵ ਸਿੰਘ ਸਰਹਾਲੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੋਈ ਵੀ ਇਨਸਾਨ ਕਿਸੇ ਵੀ ਉੱਚ ਰੁਤਬੇ ਤੇ ਪਹੁੰਚ ਜਾਵੇ,ਉਹ ਹਮੇਸ਼ਾਂ ਆਪਣੇ ਪ੍ਰਾਇਮਰੀ ਅਧਿਆਪਕ ਨੂੰ ਚੇਤਿਆਂ ਵਿੱਚ ਰੱਖਦਾ ਹੈ। ਸਾਨੂੰ ਪੂਰੀ ਮਿਹਨਤ ਤੇ ਲਗਨ ਨਾਲ ਆਪਣੀ ਡਿਊਟੀ ਨਿਭਾਉਣ ਦੀ ਲੋੜ ਹੈ। ਇਸ ਮੌਕੇ ਸੈਂਟਰ ਹੈੱਡ ਟੀਚਰ ਗੁਰਵਿੰਦਰ ਸਿੰਘ ਗੋਰਸੀਆਂ ਮੱਖਣ, ਬਲਵਿੰਦਰ ਸਿੰਘ ਹੈੱਡ ਟੀਚਰ ਹੰਬੜਾਂ, ਸੁਰਿੰਦਰ ਕੌਰ ਹੈੱਡ ਟੀਚਰ ਗੁੜੇ, ਹਰਪ੍ਰੀਤ ਕੌਰ ਹੈੱਡ ਟੀਚਰ ਈ ਜੀ ਐਸ ਹੰਬੜਾਂ, ਬਲਜੀਤ ਕੌਰ ਈ ਟੀ ਟੀ ਬਾਸੀਆਂ ਬੇਟ,ਰਣਜੀਤ ਕੌਰ ਐਸੋਸੀਏਟ ਟੀਚਰ ਤਲਵੰਡੀ ਨੌ ਅਬਾਦ, ਹਰਪਾਲ ਕੌਰ ਸਵੱਦੀ ਕਲਾਂ, ਮਨਜੀਤ ਕੌਰ ਅਧਿਆਪਕਾ ਰਸੂਲਪੁਰ ਤੋਂ ਇਲਾਵਾ ਬਲਾਕ ਦਫ਼ਤਰ ਦੇ ਅਕਾਊਂਟੈਂਟ ਹਰਪ੍ਰੀਤ ਸਿੰਘ ਦਾ ਵਧੀਆਂ ਸੇਵਾਵਾਂ ਲਈ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਅਧਿਆਪਕਾਂ ਤੋਂ ਇਲਾਵਾ ਸਪਸ ਸਵੱਦੀ ਕਲਾਂ ਦੀ ਇਮਾਰਤ ਬਣਾਉਣ ਲਈ ਦਿੱਤੇ ਬਹੁਮੁੱਲੇ ਯੋਗਦਾਨ ਲਈ ਦਾਨੀ ਸੱਜਣ ਸੁਖਦੇਵ ਸਿੰਘ ਬੱਲ ਸਵੱਦੀ ਕਲਾਂ ਦਾ ਵੀ ਵਿਸ਼ੇਸ਼ ਤੌਰ ਤੇ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ  ਰਛਪਾਲ ਸਿੰਘ ਸਵੱਦੀ, ਜਸਪਾਲ ਸਿੰਘ ਭੱਠਾਧੂਹਾ,ਅੰਮ੍ਰਿਤਪਾਲ ਕੌਰ ਸਵੱਦੀ, ਹਰਪ੍ਰੀਤ ਸਿੰਘ ਖਾਲਸਾ ਸਾਰੇ ਸੈਂਟਰ ਹੈੱਡ ਟੀਚਰ, , ਜੂਨੀਅਰ ਸਹਾਇਕ ਗੁਰਦੀਪ ਸਿੰਘ,ਬਲਾਕ ਰਿਸੋਰਸ ਕੋਆਰਡੀਨੇਟਰ ਬਲਵੀਰ ਸਿੰਘ ਬਾਸੀਆਂ, ਦੇਵਿੰਦਰ ਸਿੰਘ ਮਾਣੀਏਵਾਲ, ਜਿਲ੍ਹਾ ਦਫ਼ਤਰ ਤੋਂ ਸੀਨੀਅਰ ਸਹਾਇਕ ਪ੍ਰੇਮਜੀਤ ਸਿੰਘ ਅਤੇ ਗੌਰਵ ਸ਼ਰਮਾ,
ਰਾਜਿੰਦਰ ਕੌਰ ਬਾਸੀਆਂ, ਸੁਰਿੰਦਰ ਕੌਰ ਬਰਸਾਲ, ਸ਼ਮਸ਼ੇਰ ਸਿੰਘ ਖੰਜਰਵਾਲ, ਜਤਿੰਦਰਪਾਲ ਸਿੰਘ ,ਸਰਬਜੀਤ ਕੌਰ ਸਵੱਦੀ, ਲਖਵਿੰਦਰ ਕੌਰ,ਜਸਵੀਰ ਕੌਰ, ਦਵਿੰਦਰ ਸਿੰਘ ਸਲੇਮਪੁਰ, ਕੁਲਵਿੰਦਰ ਕੌਰ ਸਵੱਦੀ,ਹਰਮੀਤ ਕੌਰ ਸਾਰੇ ਹੈੱਡ ਟੀਚਰ ਤੋ ਇਲਾਵਾ ਚਰਨਜੀਤ ਸਿੰਘ, ਹਰਮਨਦੀਪ ਸਿੰਘ ,ਜਸਮੇਲ ਸਿੰਘ, ਸੁਖਦੀਪ ਸਿੰਘ, ਅਸੋਕ ਕੁਮਾਰ, ਸੁਖਜੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪੰਜਾਬੀ ਲੇਖਕ ਪੱਤਰਕਾਰ ਬਲਬੀਰ ਸਿੰਘ ਬੱਬੀ ਨੂੰ ਸਦਮਾਂ ਮਾਤਾ ਹਰਜਿੰਦਰ ਕੌਰ ਨਹੀਂ ਰਹੇ
Next articleਆਰੀਆ ਭੱਟ ਕਾਲਜ (ਚੀਮਾ ਜੋਧਪੁਰ) ਬਰਨਾਲਾ ਵਿਖੇ ਅਧਿਆਪਕ ਦਿਵਸ ਦੇ ਮੌਕੇ ‘ਤੇ ਗਗਨਦੀਪ ਕੌਰ ਧਾਲੀਵਾਲ ਦੀ ਕਿਤਾਬ ਇਤਿਹਾਸ ਬੋਧ ਭਾਗ ਦੂਜਾ ਕੀਤੀ ਗਈ ਲੋਕ ਅਰਪਨ