HOME ਬਲਾਕ ਸੰਮਤੀ ਜੋਨ ਰੈਲਮਾਜਰਾ ਤੋਂ ਅਕਾਲੀ ਦਲ ,ਬਸਪਾ ਦੀ ਉਮੀਦਵਾਰ ਜੇਤੂ

ਬਲਾਕ ਸੰਮਤੀ ਜੋਨ ਰੈਲਮਾਜਰਾ ਤੋਂ ਅਕਾਲੀ ਦਲ ,ਬਸਪਾ ਦੀ ਉਮੀਦਵਾਰ ਜੇਤੂ

2
 ‘ਵੰਦਨਾ ਚੌਧਰੀ ਰੈਲਮਾਜਰਾ 650 ਵੋਟਾਂ ਨਾਲ ਜਿੱਤੇ, ਅਕਾਲੀ ਵਰਕਰਾਂ ਤੇ ਸਪੋਰਟਾਂ ਵਿੱਚ ਖੁਸ਼ੀ ਦੀ ਲਹਿਰ
ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )- ਸੂਬੇ ਵਿੱਚ ਹੋਈਆਂ ਬਲਾਕ ਸੰਮਤੀ ਤੇ ਜਿਲ੍ਹਾਂ ਪਰਿਸ਼ਦ ਚੋਣਾਂ 14 ਦਸੰਬਰ ਨੂੰ  ਹੋਈਆਂ ਸਨ ਜਿੰਨਾਂ ਦੇ ਨਤੀਜੇ ਅੱਜ ਸਵੇਰੇ ਆਏ | ਹਰ ਪਾਰਟੀ ਵਲੋਂ ਆਪਣੇ ਆਪਣੇ ਉਮੀਦਵਾਰ ਦੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਸੀ ਪਰ ਹੈਰਾਨੀ  ਉਸ ਸਮੇਂ ਹੋਈ ਜਦੋਂ  ਬਲਾਕ ਸੰਮਤੀ ਜੋਨ ਰੈਲਮਾਜਰਾ ਤੋਂ  ਸ਼੍ਰੋਮਣੀ ਅਕਾਲੀ ਦਲ ਬਾਦਲ, ਬਸਪਾ ਦੀ ਉਮੀਦਵਾਰ  ਵੰਦਨਾ ਚੌਧਰੀ ਰੈਲਮਾਜਰਾ ਪਤਨੀ ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਗੁੱਜਰ ਰੈਲਮਾਜਰਾ 650 ਵੋਟਾਂ ਨਾਲ ਜੇਤੂ ਐਲਾਨ ਕੀਤੇ ਗਏ | ਉਨ੍ਹਾਂ ਦੀ ਜਿੱਤ ਦੀ ਖਬਰ ਸੁਣਦੇ ਸਾਰ ਹੀ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਲੋਕ ਵਧਾਈਆ ਦੇਣ ਲੱਗ ਗਏ |  ਸੀਨੀਅਰ ਅਕਾਲੀ ਨੇਤਾ ਗੁਰਪ੍ਰੀਤ ਗੁੱਜਰ ਰੈਲਮਾਜਰਾ ਨੇ ਕਿਹਾ ਕਿ ਹੁਣ ਲੋਕ ਆਮ ਆਦਮੀ ਪਾਰਟੀ  ਨੂੰ  ਚੱਲਦਾ ਕਰਨ ਦਾ ਮਨ ਬਣਾਈ ਬੈਠੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਦੀਆ ਗਲਤ ਨੀਤੀਆਂ ਕਾਰਨ ਲੋਕ ਇਸ ਸਰਕਾਰ ਤੋ ਕਾਫੀ  ਤੰਗ ਹੋ ਚੁੱਕੇ ਹਨ | ਉਨ੍ਹਾਂ ਦਾਅਵਾ ਕੀਤਾ ਕਿ ਇਹ ਜਿੱਤ 2027 ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਬਣੇਗੀ|  | ਉਨ੍ਹਾਂ  ਨੇ ਇਸ ਜਿੱਤ ਦੇ ਲਈ ਪਾਰਟੀ ਦੇ ਵਰਕਰਾਂ , ਨੇਤਾਵਾਂ ਤੇ ਵੋਟਰਾਂ ਤੇ ਸਪੋਟਰਾਂ ਦਾ ਤਹਿ ਦਿਲੋ ਧੰਨਵਾਦ ਕੀਤਾ  ਅਤੇ ਇਸ ਜਿੱਤ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਅਤੇ ਸਪੋਟਰਾਂ ਸਮੇਤ ਗੁਰੂ ਘਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਨਵਾਂਸ਼ਹਿਰ ਵਪਾਰ ਮੰਡਲ ਦੇ ਵਾਇਸ ਪ੍ਰਧਾਨ ਦੇ ਅੰਨੇ ਕਤਲ ਦੀ ਗੁੱਥੀ ਨੂੰ 24 ਘੰਟੇ ਵਿੱਚ ਸੁਲਝਾਇਆ
Next articleਬਲਾਕ ਸੰਮਤੀ ਜੋਨ ਟੌਂਸਾ ਤੋਂ ਸ਼੍ਰੋਮਣੀ ਅਕਾਲੀ ਬਸਪਾ ਦੀ ਹੋਈ ਜਿੱਤ