(ਸਮਾਜ ਵੀਕਲੀ)
ਪਿੰਡ ਪੱਧਰ ਦੇ ਕੰਮ, ਸ਼ਿਕਾਇਤਾਂ,
ਵੇਖਦੀਆਂ ਪੰਚਾਇਤਾਂ ਨੇ।
ਜੋ ਨਾ ਨਿਬੜਨ ਏਥੇ ਸਿੱਧੀਆਂ,
ਥਾਣੇ ਵੱਲ ਹਿਦਾਇਤਾਂ ਨੇ।
ਦੂਜੇ ਨੰਬਰ ਤਹਿਸੀਲ ਕੁ ਜਿੱਡਾ,
ਐਮ ਐਲ ਏ ਦਾ ਖੇਤਰ ਹੈ।
ਵਿੱਚ ਵਿਚਾਲੇ ਪਾਵਰ ਕੋਈ,
ਅਗੇਤਰ ਨਾਹੀਂ ਪਿਛੇਤਰ ਹੈ।
ਉ..ਹੋਅ.. ਸੱਚ ਰੋਲ਼ਾ-ਗੋਲ਼ਾ ਕੋਈ ਜੇ,
ਹੱਲ ਨਾ ਹੋਵੇ ਥਾਣੇ ਜੀ।
ਫਿਰ ਇਕ ਹੀ ਰਾਹ ਬੱਸ ਮਸਲਿਆਂ ਨੂੰ
ਕਿ ਵਿੱਚ ਅਦਾਲਤ ਜਾਣੇ ਜੀ।
ਦੋ ਜ਼ਿਲ੍ਹਿਆਂ ਕੁ ਜਿੰਨਾ ਹਲਕਾ,
ਐਮ. ਪੀ. ਦੇ ਹੱਥ ਵੱਸ ਮਿੱਤਰੋ।
ਮੁੱਦੇ, ਮਸਲੇ, ਮੰਗਾ ਸਭ ਦੀ,
ਉੱਥੇ ਪੈਂਦੀ ਦੱਸ ਮਿੱਤਰੋ।
ਫਿਰ ਬਲਾਕ ਸੰਮਤੀ, ਜਿਲ਼ਾ ਪ੍ਰੀਸ਼ਦ,
ਕੀ ਸਰਕਾਰੇ ਪੰਗੇ ਨੇ ?
ਅਧਿਆਪਕ, ਪੁਲਿਸ ਤੇ ਚੋਣ ਕਮੀਸ਼ਨ,
ਕਿਸ ਕੰਮ ਸੂਲ਼ੀ ਟੰਗੇ ਨੇ ?
ਅੰਗਹੀਣਾਂ, ਬਜ਼ੁਰਗਾਂ, ਵਿਧਵਾਵਾਂ ਦੀ,
ਰੁਕਦੀ ਅਕਸਰ ਪੈਨਸ਼ਨ ਹੈ।
ਇਹੀਓ ਹਾਲ ਤਨਖਾਹਾਂ ਦਾ,
ਨਾ ਇਹਨਾਂ ਗੱਲਾਂ ਦੀ ਟੈਨਸ਼ਨ ਹੈ
ਠੇਕੇ ‘ਤੇ ਮੁਲ਼ਾਜਮ ਨਿੱਤ ਪਿੱਟਦੇ
ਕਿ ਕੋਈ ਨਾ ਵਾਰਸ-ਵਾਲੀ ਹੈ।
ਬੱਸ ‘ਬਾਬਾ ਜੀ ਕਾ ਠੁੱਲੂ’ ਇੱਕ
ਕਿ ਪਿਆ ਖਜ਼ਾਨਾ ਖਾਲੀ ਹੈ।
ਇਹਨਾਂ ਫਾਲਤੂ ਚੋਣ-ਡਰਾਮਿਆਂ ਦੇ ਲਈ,
ਕਿੱਥੋਂ ਪੈਸਾ ਆ ਜਾਂਦਾ ?
ਕੀ ਅੱਲਾਦੀਨ-ਚਿਰਾਗ ਕੋਈ,
ਸਰਕਾਰੇ ਤੈਨੂੰ ਫੜਾ ਜਾਂਦਾ ?
ਪਿਆ ਪਿੰਡ ਘੜਾਮੇਂ ਭੜਥੂ ਜੋ,
ਕੋਈ ਫਾਇਦਾ ਇਕ ਗਿਣਾ ਦੇ ਨੀ।
ਕਮ-ਅਕਲੇ ਰੋਮੀ ਵਰਗਿਆਂ ਦੇ,
ਕੋਈ ਅਕਲ ਖਾਨੇ ਵਿੱਚ ਪਾ ਦੇ ਨੀ।
ਰੋਮੀ ਘੜਾਮਾਂ
7717380107



