ਬਲਾਕ ਬਲਾਚੋਰ ਵਿਖੇ ਚੱਲ ਰਹੇ ਆਂਗਨਵਾੜੀ ਸੈਂਟਰਾ ਵਿਖੇ ਮਾਰਕਫੈਡ ਵੱਲੋ ਸਪਲਾਈ ਕੀਤੀਆ ਜਾ ਰਹੀਆ ਗਿਜ਼ਾ ਵਸਤਾ ਦੀ ਕੀਤੀ ਗਈ ਚੈਕਿੰਗ

ਬਲਾਚੌਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ)
ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਅਤੇ ਸ਼੍ਰੀ ਮਨਜ਼ਿੰਦਰ ਸਿੰਘ ,ਜ਼ਿਲ੍ਹਾ ਪ੍ਰੋਗਰਾਮ ਅਫਸਰ, ਸ਼ਹੀਦ ਭਗਤ ਸਿੰਘ ਨਗਰ ਵੱਲੋ ਪ੍ਰਾਪਤ ਹਦਾਇਤਾ ਅਨੁਸਾਰ ਸ਼੍ਰੀ ਪੂਰਨ ਪੰਕਜ਼ ਸ਼ਰਮਾਂ ਵੱਲੋ ਟੀਮ ਸਮੇਤ ਬਲਾਕ ਬਲਾਚੋਰ ਵਿਖੇ ਚੱਲ ਰਹੇ ਆਂਗਨਵਾੜੀ ਸੈਂਟਰਾ ਵਿਖੇ ਮਾਰਕਫੈਡ ਵੱਲੋ ਸਪਲਾਈ ਕੀਤੀਆ ਜਾ ਰਹੀਆ ਗਿਜ਼ਾ ਵਸਤਾ ਦੀ ਚੈਕਿੰਗ ਲਈ ਪਿੰਡ ਮਹਿਤਪੁਰ, ਉਲਦਣੀ ਅਤੇ  ਬਲਾਚੋਰ ਦਾ ਵਿਜ਼ਟ ਕੀਤਾ ਗਿਆ। ਸੀ ਡੀ ਪੀ ਓ ਬਲਾਚੋਰ ਵੱਲੋ ਦੱਸਿਆ ਕਿ ਇਸ ਵਿਜ਼ਟ ਦਾ ਮਕਸਦ ਸਪਲਾਈ ਵਿੱਚ ਪ੍ਰਾਪਤ ਗਿਜ਼ਾ ਵਸਤਾ ਦੀ ਕੁਆਇਲਟੀ ਅਸੈਸਮੈਂਟ ਕਰਨ ਦੇ ਨਾਲ—2 ਲਾਭਪਾਤਰੀਆ ਤੋ ਪ੍ਰਾਪਤ ਕੀਤੀਆ ਜਾਦੀਆ ਗਿਜ਼ਾ ਵਸਤਾ ਦੀ ਫੀਡਬੈਕ ਲੈਣਾ ਸੀ।ਆਂਗਨਵਾੜੀ ਸੈਂਟਰ ਵਿਖੇ ਤਿਆਰ ਫੀਡ ਦੀ ਟੇਸਟਿੰਗ ਕੀਤੀ ਗਈ।ਉਨ੍ਹਾ ਵੱਲੋ ਪ੍ਰਾਪਤ ਗਿਜ਼ਾ ਵਸਤਾ ਦੀ ਕੁਆਇਲਟੀ ਤੇ ਲਾਭਪਾਤਰੀਆ ਨਾਲ ਕੀਤੀ ਗੱਲਬਾਤ ਅਨੁਸਾਰ ਸੰਤੁਸ਼ਟੀ ਪ੍ਰਗਟ ਕੀਤੀ।
ਇਸ ਮੋਕੇ ਤੇ ਸੀ ਡੀ ਪੀ ਓ ਬਲਾਚੋਰ ਨੇ ਦੱਸਿਆ ਕਿ ਵਿਭਾਗੀ ਸਕੀਮ ਤਹਿਤ ਆਂਗਨਵਾੜੀ ਸੈਂਟਰ ਵਿਖੇ ਗਰਭਵਤੀ ਔਰਤਾਂ, ਨਰਸਿੰਗ ਮਾਵਾ ਅਤੇ 6 ਮਹੀਨੇ ਤੋ 6 ਸਾਲ ਦੇ ਬੱਚਿਆ ਨੂੰ ਉਨ੍ਹਾ ਦੀ ਵਧੀਆ ਸਿਹਤ ਅਤੇ ਪੋਸ਼ਣ ਲਈ ਸੇਵਾਵਾ ਪ੍ਰਦਾਨ ਕੀਤੀ ਜ਼ਾਦੀਆ ਹਨ, ਜ਼ਿਨ੍ਹਾ ਵਿਚੋ ਸਪਲੀਮੈਟਰੀ ਨਿਊਟ੍ਰੀਸ਼ਨ ਇੱਕ ਪ੍ਰਮੁੱਖ ਸੇਵਾ ਹੈ, ਜਿਸ ਅਧੀਨ ਉਕਤ ਦਰਸਾਏ ਲਾਭਪਾਤਰੀਆ ਨੂੰ ਉਨ੍ਹਾ ਦੀ ਸਿਹਤ ਅਤੇ ਪੋਸ਼ਣ ਵਿੱਚ ਸੁਧਾਰ ਲਈ ਵਧੀਆ ਕੁਆਇਲਟੀ ਦੀਆ ਗਿਜ਼ਾ ਵਸਤਾ ਦੀ ਵੰਡ ਕੀਤੀ ਜਾਂਦੀ ਹੈ। ਉਨ੍ਹਾ ਵੱਲੋ ਆਮ ਜ਼ਨਤਾ ਨੂੰ ਇਹ ਅਪੀਲ ਵੀ ਕੀਤੀ ਗਈ ਕਿ ਯੋਗ ਲਾਭਪਾਤਰੀਆ ਵੱਲੋ ਨੇੜਲੇ ਆਂਗਨਵਾੜੀ ਸੈਂਟਰ ਵਿਖੇ ਆਪਣੀ ਇੰਨਰੋਲਮੇੈਂਟ ਕਰਵਾਉਣ ਉਪਰੰਤ ਉਹ ਵਿਭਾਗੀ ਸਕੀਮ ਦਾ ਵੱਧ ਤੋ ਵੱਧ ਲਾਭ ਉਠਾਉਣਾ ਚਾਹੀਦਾ ਹੈ। ਇਸ ਮੋਕੇ ਤੇ ਸ਼੍ਰੀਮਤੀ ਹਰਸ਼ ਬਾਲਾ , ਸੁਪਰਵਾਈਜ਼ਰ, ਸ਼੍ਰੀਮਤੀ ਜ਼ਸਪ੍ਰੀਤ ਕੋਰ ਆਂਗਨਵਾੜੀ ਵਰਕਰ,  ਸ਼੍ਰੀਮਤੀ ਬੀਨਾ, ਆਂਗਨਵਾੜੀ ਵਰਕਰ ਅਤੇ ਸ਼੍ਰੀਮਤੀ ਜ਼ਸਵਿੰਦਰ ਕੋਰ, ਆਗਨਵਾੜੀ ਵਰਕਰ ਅਤੇ ਸ਼੍ਰੀਮਤੀ ਸ਼ੁਸ਼ਮਾ, ਆਂਗਨਵਾੜੀ ਵਰਕਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article15ਵਾਂ ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ ਜੁਲਾਈ ਦੇ ਆਖਰੀ ਐਤਵਾਰ 28 ਜੁਲਾਈ ਨੂੰ
Next articleਸਰਕਾਰੀ ਦਫ਼ਤਰਾਂ ‘ਚ ਸੀਨੀਅਰ ਸਿਟੀਜ਼ਨਾਂ ਨੂੰ ਦਿੱਤਾ ਜਾਵੇ ਪੂਰਾ ਮਾਣ ਸਤਿਕਾਰ – ਰਾਹੁਲ ਚਾਬਾ