HOME ਬਲਾਕ ਔੜ ਨੂੰ ਖਤਮ ਕਰਨਾ ਮੰਦਭਾਗਾ –ਪ੍ਰਵੀਨ ਬੰਗਾ

ਬਲਾਕ ਔੜ ਨੂੰ ਖਤਮ ਕਰਨਾ ਮੰਦਭਾਗਾ –ਪ੍ਰਵੀਨ ਬੰਗਾ

 ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ75ਪਿੰਡਾਂ ਨਾਲ ਜੁੜਿਆ ਬਲਾਕ ਔੜ ਨੂੰ ਖਤਮ ਕਰਨ ਦੇ ਫੈਂਸਲੇ ਦਾ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ, ਇਲਾਕੇ ਦੀਆਂ ਪੰਚਾਇਤਾਂ ਤੇ ਆਮ ਲੋਕਾਂ ਨੂੰ ਔੜ ਬੀ ਡੀ ਪੀ ਉ ਦਫਤਰ ਤੋ ਮਿਲ ਰਹੀਆਂ ਸਹੂਲਤਾਂ ਨੂੰ ਪਕੇ ਤੋਰ ਤੇ ਬੰਦ ਕਰ ਰਹੀ ਹੈ ਬਹੁਜਨ ਸਮਾਜ ਪਾਰਟੀ ਲੋਕਾਂ ਦੀ ਭਾਵਨਾਵਾਂ ਨੂੰ ਸਮਝਦੇ ਹੋਏ ਸਰਕਾਰ ਦੇ ਇਸ ਫੈਂਸਲੇ ਦਾ ਵਿਰੋਧ ਕਰ ਰਹੀ ਹੈ ਇਨਕਲਾਬੀ ਸਰਕਾਰ ਵਲੋਂ ਦੇਣਾ ਤਾਂ ਕੁੱਝ ਨਹੀਂ ਜੋ ਪਹਿਲਾਂ ਹੈ ਉਹ ਵੀ ਖਤਮ ਕਰ ਰਹੀ ਹੈ ਜੇ ਔੜ ਇਲਾਕੇ ਦੇ ਲੋਕਾਂ ਨੂੰ ਇਹ ਫੈਸਲਾ ਗਲਤ ਲਗਦਾ ਹੈ ਉਨ੍ਹਾਂ ਨੂੰ ਇਸ ਫੈਸਲੇ ਦੇ ਖਿਲਾਫ਼ ਨਿਤਰਨ ਦੀ ਅਪੀਲ ਕਰਦਿਆਂ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ ਨੇ ਕਿਹਾ ਕਿ ਅਸੀਂ ਔੜ ਵਿੱਚ ਪੈਂਦੇ ਲੋਕਾਂ ਦੇ ਨਾਲ ਹਾਂ ਅਤੇ ਇਸ ਵਿਰੁੱਧ ਲੜ੍ਹਾਈ ਲੜੀ ਜਾਵੇਗੀ ਤਾਂ ਕਿ ਔੜ ਦੇ ਆਮ ਲੋਕਾਂ ਨੂੰ ਇਨਸਾਫ਼ ਮਿਲ ਸਕੇ। ਇਨ੍ਹਾਂ ਦੇ ਨਾਲ ਮਨੋਹਰ ਲਾਲ ਕਮਾਮ ਜ਼ਿਲ੍ਹਾ ਇੰਚਾਰਜ, ਵਿਜੇ ਗੁਣਾਚੌਰ ਜ਼ਿਲ੍ਹਾ ਸਕੱਤਰ, ਮਾਸਟਰ ਸਤਪਾਲ ਰਟੈਂਡਾ ਪ੍ਰਧਾਨ ਹਲਕਾ ਬੰਗਾ, ਚਰਨਜੀਤ ਮੰਢਾਲੀ ਜਨਰਲ ਸਕੱਤਰ ਬਸਪਾ ਬੰਗਾ,ਸੋਮ ਨਾਥ ਰਟੈਂਡਾ, ਕੁਲਦੀਪ ਬਹਿਰਾਮ, ਦਰਸ਼ਨ ਬਹਿਰਾਮ ਕਟਾਰੀਆ ਅਤੇ ਹੋਰ ਬਹੁਤ ਸਾਰੇ ਸਾਥੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿਆਰ ਬਨਾਮ ਨਫ਼ਰਤ
Next articleਸਮਾਜ ਦੀਆਂ ਗੈਰ ਰਾਜਨੀਤਕ ਜੜ੍ਹਾਂ ਮਜ਼ਬੂਤ ਹੋਣੀਆ ਚਾਹੀਦੀਆਂ ਹਨ