
ਕਬੱਡੀ ਸਰਕਲ ਸਟਾਈਲ ਵਿੱਚ ਸੈਂਟਰ ਠੱਟਾ ਨਵਾਂ ਨੇ ਬਿਧੀਪੁਰ ਨੂੰ ਹਰਾਇਆ , ਖੇਡਾਂ ਬੱਚੇ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਜ਼ਰੂਰੀ -ਸਰਪੰਚ ਸੁਖਵਿੰਦਰ ਸਿੰਘ ਸੌਂਦ
ਕਪੂਰਥਲਾ, (ਸਮਾਜ ਵੀਕਲੀ) ( ਵਿਸ਼ੇਸ਼ ਪ੍ਰਤੀਨਿਧ )– ਸੰਤ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਦੀ ਰਹਿਨੁਮਾਈ ਹੇਠ ਜਿਲ੍ਹਾ ਸਿੱਖਿਆ ਅਫ਼ਸਰ (ਐਲੀ) ਕਪੂਰਥਲਾ ਮਮਤਾ ਬਜਾਜ, ਡਾ. ਬਲਵਿੰਦਰ ਸਿੰਘ ਬੱਟੂ ਉਪ-ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਮਲਜੀਤ ਬਲਾਕ ਸਿੱਖਿਆ ਅਧਿਕਾਰੀ ਮਸੀਤਾਂ ਤੇ ਰਾਮ ਸਿੰਘ ਸੈਂਟਰ ਹੈੱਡ ਟੀਚਰ ਠੱਟਾ ਦੀ ਦੇਖ ਰੇਖ ਹੇਠ 47 ਦੀਆਂ ਮਿੰਨੀ ਪ੍ਰਾਇਮਰੀ ਬਲਾਕ ਪੱਧਰੀ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈਆਂ। ਇਸ ਦੌਰਾਨ ਹੋਏ ਕਬੱਡੀ ਨੈਸ਼ਨਲ ਸਟਾਈਲ ਫਾਈਨਲ ਲੜਕਿਆਂ ਵਿੱਚ ਸੁਲਤਾਨਪੁਰ ਲੋਧੀ ਨੇ ਮੇਵਾ ਸਿੰਘ ਵਾਲਾ ਨੂੰ ਹਰਾਇਆ। ਕਬੱਡੀ ਨੈਸ਼ਨਲ ਸਟਾਈਲ ਫਾਈਨਲ ਕੁੜੀਆਂ ਮੇਵਾ ਸਿੰਘ ਵਾਲਾ ਨੇ ਮੁਹੱਬਲੀਪੁਰ ਨੂੰ ,ਸਰਕਲ ਸਟਾਈਲ ਕਬੱਡੀ ਲੜਕਿਆਂ ਠੱਟਾ ਨਵਾਂ ਨੇ ਬਿਧੀਪੁਰ ਨੂੰ ਬੇਹੱਦ ਰੋਚਕ ਮੁਕਾਬਲਿਆਂ ਵਿੱਚ ਕਰਾਰੀ ਸ਼ਿਕਸਤ ਦਿੱਤੀ।ਇਸੇ ਪ੍ਰਕਾਰ ਅਥਲੈਟਿਕਸ ਦੇ ਲੜਕਿਆਂ ਮੁਕਾਬਲਿਆਂ ਵਿੱਚ ਠੱਟਾ ਨਵਾਂ ਨੇ ਪਹਿਲਾ,ਖੋ ਖੋ ਲੜਕੀਆਂ ਵਿੱਚ ਠੱਟਾ ਨਵਾਂ ਨੇ ਪਹਿਲਾ, ਫੁੱਟਬਾਲ ਲੜਕਿਆਂ ਵਿੱਚ ਬਿਧੀਪੁਰ ਨੇ ਟਿੱਬਾ ਨੂੰ ਹਰਾਇਆ।ਬੈਡਮੈਟਿਨ ਵਿੱਚ ਠੱਟਾ ਨਵਾਂ ਨੇ ਪਹਿਲਾ ਤੇ ਬਿਧੀਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਇਨਾਮਾਂ ਦੀ ਵੰਡ ਮੁੱਖ ਮਹਿਮਾਨ ਸਰਪੰਚ ਸੁਖਵਿੰਦਰ ਸਿੰਘ ਸੌਂਦ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ।ਇਸ ਤੋਂ ਪਹਿਲਾਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਖੇਡਾਂ ਬੱਚੇ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ।ਇਹ ਸਰੀਰ ਨੂੰ ਲਿਸਟ ਪੁਸ਼ਟ ਰੱਖਦੀਆਂ ਹਨ।ਇਸ ਮੌਕੇ ਉਨ੍ਹਾਂ ਨੇ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਬਲਾਕ ਮਸੀਤਾਂ ਦੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾਂ ਨੇ ਪ੍ਰਬੰਧਕ ਕਮੇਟੀ ਅਤੇ ਖਿਡਾਰੀਆਂ ਨੂੰ ਆਰਥਿਕ ਮਦਦ ਵੀ ਕੀਤੀ।ਇਸ ਦੌਰਾਨ ਵਿਸ਼ੇਸ ਮਹਿਮਾਨ ਵਜੋਂ ਇੰਸਪੈਕਟਰ ਸੁਦੇਸ਼ ਕੁਮਾਰ,ਮਾਸਟਰ ਮਹਿੰਗਾ ਸਿੰਘ , ਮਾਸਟਰ ਜੁਗਿੰਦਰ ਸਿੰਘ ਅਮਾਨੀਪੁਰ, ਬਲਬੀਰ ਸਿੰਘ ਕਾਲਰੂ, ਚਰਨਜੀਤ ਸਿੰਘ ਮੋਮੀ, ਸੁਖਚੈਨ ਸਿੰਘ ਬੱਧਣ, ਮਾਸਟਰ ਬਲਜੀਤ ਸਿੰਘ ਟਿੱਬਾ,ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ, ਜ਼ਿਲ੍ਹਾ ਖੇਡ ਕੋਆਰਡੀਨੇਟਰ ਲਕਸ਼ਦੀਪ ਸ਼ਰਮਾ, ਸਤਨਾਮ ਸਿੰਘ, ਦੀਦਾਰ ਸਿੰਘ ,ਮਹਿੰਦਰ ਸਿੰਘ,ਨੇ ਸ਼ਿਰਕਤ ਕੀਤੀ ਤੇ ਰਿਬਨ ਕੱਟ ਟੂਰਨਾਮੈਂਟ ਦਾ ਉਦਘਾਟਨ ਕੀਤਾ। ਉਦਘਾਟਨੀ ਮੈਚ ਜੋ ਕਿ ਸੈਂਟਰ ਡਡਵਿੰਡੀ ਤੇ ਸੈਂਟਰ ਟਿੱਬਾ ਦੇ ਵਿੱਚ ਹੋਇਆ। ਜਿਸ ਵਿਚ ਸੈਂਟਰ ਡਡਵਿੰਡੀ ਸੈਂਟਰ ਜੇਤੂ ਰਿਹਾ ।ਇਸ ਤੋਂ ਪਹਿਲਾਂ ਵਿਸ਼ੇਸ਼ ਤੌਰ ਤੇ ਪਹੁੰਚੇ ਬਲਾਕ ਸਿੱਖਿਆ ਅਧਿਕਾਰੀ ਕਮਲਜੀਤ ਤੇ ਰਿਟਾਇਰਡ ਮਾਸਟਰ ਜੋਗਿੰਦਰ ਸਿੰਘ,ਸਰਪੰਚ ਸੁਖਵਿੰਦਰ ਸਿੰਘ ਸੌਂਦ ਅਤੇ ਮਾਸਟਰ ਜੁਗਿੰਦਰ ਸਿੰਘ ਨੇ ਟੀਮਾਂ ਨੂੰ ਅਸ਼ੀਰਵਾਦ ਦਿੱਤਾ। ਇਸ ਦੌਰਾਨ ਕਬੱਡੀ ਲੜਕੀਆਂ, ਤੇ ਅਥਲੈਟਿਕਸ ਦੇ ਵੀ ਬੜੇ ਰੌਚਕ ਮੁਕਾਬਲੇ ਕਰਵਾਏ ਗਏ। ਕਬੱਡੀ ਦੇ ਦੂਜੇ ਮੈਚ ਦਾ ਉਦਘਾਟਨ ਰਿਟਾਇਰਡ ਮਾਸਟਰ ਬਲਜੀਤ ਸਿੰਘ ਟਿੱਬਾ ਨੇ ਕੀਤਾ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।ਇਸ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਜਰਨੈਲ ਸਿੰਘ ਰਿਟਾਇਰਡ ਹੈੱਡਮਾਸਟਰ, ਬਲਬੀਰ ਸਿੰਘ, ਪ੍ਰਧਾਨ ਸੁਖਚੈਨ ਸਿੰਘ ਬੱਧਨ,ਦਿਲਬਾਗ ਸਿੰਘ ਚੇਲਾ, ਦੀਦਾਰ ਸਿੰਘ, ਸੁਖਵਿੰਦਰ ਸਿੰਘ,ਮੇਜਰ ਸਿੰਘ ਬੀ ਐੱਸ ਓ,ਅੰਜੂ ਬਾਲਾ, ਹਰਜੀਤ ਕੌਰ, ਕਮਲਪ੍ਰੀਤ ਕੌਰ,ਜਗਤਾਰ ਸਿੰਘ, ਹਰਵੇਲ ਸਿੰਘ, ਗੁਰਪ੍ਰੀਤ ਸਿੰਘ ਬੂਲਪੁਰ, ਮੀਨਾਕਸ਼ੀ ਸ਼ਰਮਾ, ਕੁਲਦੀਪ ਸਿੰਘ,ਰਾਜ ਕੁਮਾਰ,ਬਲਵਿੰਦਰ ਸਿੰਘ, ਬਲਜੀਤ ਕੌਰ ਹਰਵਿੰਦਰ ਕੌਰ (ਸਾਰੇ ਸੀ ਐੱਚ ਟੀ), ਦਲਜੀਤ ਸਿੰਘ ਜੰਮੂ, ਹਰਜਿੰਦਰ ਸਿੰਘ ਢੋਟ, ਰਜਿੰਦਰ ਸਿੰਘ, ਭੁਪਿੰਦਰ ਸਿੰਘ, ਮਨੋਜ ਕੁਮਾਰ ਸਾਬੂਵਾਲ , ਗੁਰਵਿੰਦਰ ਕੌਰ, ਮਨਜਿੰਦਰ ਸਿੰਘ,ਸਰਬਜੀਤ ਸਿੰਘ,ਕੋਚ ਮਨਜਿੰਦਰ ਸਿੰਘ ਦੰਦੂਪੁਰ,ਕੋਚ ਗੁਰਪ੍ਰੀਤ ਸਿੰਘ ਸਾਬੂਵਾਲ ਰਾਜੂ ਜੈਨਪੁਰ,ਬਲਜੀਤ ਸਿੰਘ ਬੱਬਾ,ਜਸਵਿੰਦਰ ਸਿੰਘ ਸ਼ਿਕਾਰਪੁਰ, ਸੁਖਵਿੰਦਰ ਸਿੰਘ ਕਾਲੇਵਾਲ,ਕੁਲਦੀਪ ਠਾਕੁਰ,ਅਜੈ ਗੁਪਤਾ, ਭੁਪਿੰਦਰ ਸਿੰਘ, ਜਸਪਾਲ ਸਿੰਘ ਤੋਤੀ, ਬਰਿੰਦਰ ਮਾਨ, ਸੁਖਨਿੰਦਰ ਸਿੰਘ, ਵਰਿੰਦਰ ਸਿੰਘ, ਸਰਬਜੀਤ ਕੌਰ, ਕੰਵਲਪ੍ਰੀਤ ਸਿੰਘ ਕੌੜਾ, ਜਗਮੋਹਨ ਸਿੰਘ, ਰਾਜਵਿੰਦਰ ਕੌਰ, ਸੁਮਨਪ੍ਰੀਤ ਕੌਰ , ਸੁਖਦੀਪ ਸਿੰਘ, ਪ੍ਰਦੀਪ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਨੇ ਅਹਿਮ ਭੂਮਿਕਾ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


