ਦੂਸਰੇ ਦਿਨ ਹੋਏ ਰੌਚਕ ਮੁਕਾਬਲੇ, ਅਥਲੈਟਿਕਸ, ਜਿਮਨਾਸਟਿਕ, ਫੁੱਟਬਾਲ ਦੀਆਂ ਖੇਡਾਂ ਵਿੱਚ ਬੱਚਿਆਂ ਨੇ ਦਿਖਾਏ ਕਲਾ ਦੇ ਜੌਹਰ
ਪ੍ਰਾਇਮਰੀ ਪੱਧਰ ਤੋਂ ਹੀ ਖੇਡਾਂ ਨਾਲ ਲਾ ਕੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ- ਸੱਜਣ ਸਿੰਘ ਚੀਮਾ
ਕਪੂਰਥਲਾ, (ਸਮਾਜ ਵੀਕਲੀ) ( ਵਿਸ਼ੇਸ਼ ਪ੍ਰਤੀਨਿਧ)- ਸੰਤ ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਗੁਰੂਸਰ ਸਾਹਿਬ ਸੈਫਲਾਬਾਦ ਦੇ ਅਸ਼ੀਰਵਾਦ ਅਤੇ ਜਿਲ੍ਹਾ ਸਿੱਖਿਆ ਅਫ਼ਸਰ (ਐਲੀ) ਕਪੂਰਥਲਾ ਸ੍ਰੀ ਮਤੀ ਮਮਤਾ ਬਜਾਜ, ਉਪ-ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕਪੂਰਥਲਾ ਡਾ. ਬਲਵਿੰਦਰ ਸਿੰਘ ਬੱਟੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਲਕਸ਼ਦੀਪ ਸ਼ਰਮਾ ਦੀ ਦੇਖ ਰੇਖ ਹੇਠ 46ਵੀਆਂ ਮਿੰਨੀ ਪ੍ਰਾਇਮਰੀ ਜ਼ਿਲ੍ਹਾ ਪੱਧਰੀ ਤਿੰਨ ਰੋਜ਼ਾ ਸਕੂਲ ਖੇਡ ਟੂਰਨਾਮੈਂਟ ਪਿੰਡ ਸੈਫਲਾਬਾਦ ਦੇ ਖੇਡ ਸਟੇਡੀਅਮ ਵਿਖੇ ਦੂਸਰੇ ਦਿਨ ਰੌਚਕ ਮੁਕਾਬਲੇ ਦੇਖਣ ਨੂੰ ਮਿਲੇ। ਟੂਰਨਾਮੈਂਟ ਦਾ ਦੂਸਰੇ ਦਿਨ ਦਾ ਰਸਮੀ ਉਦਘਾਟਨ ਸੰਤ ਬਾਬਾ ਲੀਡਰ ਸਿੰਘ ਜੀ ਨੇ ਜਿਲ੍ਹਾ ਸਿੱਖਿਆ ਅਫ਼ਸਰ (ਐਲੀ) ਕਪੂਰਥਲਾ ਮਮਤਾ ਬਜਾਜ, ਉਪ-ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕਪੂਰਥਲਾ ਡਾ. ਬਲਵਿੰਦਰ ਸਿੰਘ ਬੱਟੂ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਕਪੂਰਥਲਾ – 1 ਰਜੇਸ਼ ਕੁਮਾਰ , ਬੀ ਪੀ ਈ ਓ ਕਪੂਰਥਲਾ – 2 ਸੰਜੀਵ ਕੁਮਾਰ ਹਾਂਡਾ ਦੀ ਹਾਜ਼ਰੀ ਵਿੱਚ ਰਿਬਨ ਕੱਟ ਕੇ ਕੀਤਾ ਅਤੇ ਖ਼ਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਟੂਰਨਾਮੈਂਟ ਦੇ ਦੂਸਰੇ ਦਿਨ ਦੇ ਮੁਕਾਬਲਿਆਂ ਵਿੱਚ ਕੁਸ਼ਤੀਆਂ ਵਿਚ 28 ਕਿਲੋ ਵਿੱਚ ਅੰਕਿਤ ਫਗਵਾੜਾ -2 ਪਹਿਲੇ,30 ਕਿਲੋ (ਲੜਕੇ) ਅਸ਼ੀਸ਼ ਨਡਾਲਾ ਪਹਿਲੇ, ਨਵਦੀਪ (ਕਪੂਰਥਲਾ -2) ਦੂਜੇ ਤੇ,32 ਕਿਲੋ ਵਿੱਚ ਅਰਸ਼ਦੀਪ ਸਿੰਘ ਮਸੀਤਾਂ ਪਹਿਲੇ, ਜਿਮਨਾਸਟਿਕ ਆਰਟਿਸਟਿਕ (ਲੜਕੇ) ਵਿੱਚ ਕਪੂਰਥਲਾ -2 ਪਹਿਲੇ ,ਫਗਵਾੜਾ ਦੂਜੇ, ਲੜਕੀਆਂ ਕਪੂਰਥਲਾ -2 ਪਹਿਲੇ, ਫਗਵਾੜਾ -2 ਦੂਜੇ, ਜਿਮਨਾਸਟਿਕ ਰਿਧਮਿਕ (ਲੜਕੇ)ਵਿੱਚ ਕਪੂਰਥਲਾ -2 ਪਹਿਲੇ, (ਲੜਕੀਆਂ) ਵਿੱਚ ਕਪੂਰਥਲਾ -2 ਪਹਿਲੇ, ਫਗਵਾੜਾ -2 ਦੂਜੇ, ਹੈਂਡਬਾਲ ( ਲੜਕੇ) ਕਪੂਰਥਲਾ -2 ਪਹਿਲੇ, ਫਗਵਾੜਾ -2 ਦੂਜੇ, ਹੈਂਡਬਾਲ (ਲੜਕੀਆਂ) ਕਪੂਰਥਲਾ -2 ਪਹਿਲੇ ,ਫਗਵਾੜਾ -2 ਦੂਜੇ, ਕਰਾਟੇ ਲੜਕਿਆਂ 20 ਕਿਲੋ ਕਪੂਰਥਲਾ -1, 23 ਕਿਲੋ ਕਪੂਰਥਲਾ -1 ਪਹਿਲੇ,32 ਕਿਲੋ ਕਪੂਰਥਲਾ -1 ਪਹਿਲੇ,36 ਕਿਲੋ ਕਪੂਰਥਲਾ -1ਦੂਜੇ, ਕਰਾਟੇ ਲੜਕੀਆਂ ਵਿੱਚ 24 ਕਿਲੋ ਵਿੱਚ ਕਪੂਰਥਲਾ -1 ਪਹਿਲੇ, ਸਥਾਨ ਤੇ ਰਹੇ। ਇਸ ਤੋਂ ਪਹਿਲਾਂ ਟੂਰਨਾਮੈਂਟ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਸੱਜਣ ਸਿੰਘ ਚੀਮਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਤੇ ਹਲਕਾ ਇੰਚਾਰਜ (ਆਪ) ਸੁਲਤਾਨਪੁਰ ਲੋਧੀ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਹਨਾਂ ਨੇ ਹੈਂਡ ਬਾਲ ਦੇ ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ।ਇਨਾਮ ਤਕਸੀਮ ਕਰਨ ਉਪਰੰਤ ਸੱਜਣ ਸਿੰਘ ਚੀਮਾ ਨੇ ਆਪਣੇ ਸੰਬੋਧਨ ਵਿੱਚ ਬੱਚਿਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਬੱਚਿਆਂ ਨੂੰ ਨਸ਼ਿਆਂ ਤੋ ਬੱਚਣ ਲਈ ਕਿਹਾ ਤਾਂ ਜੋ ਉਹ ਜ਼ਿੰਦਗੀ ਵਿੱਚ ਤਰੱਕੀ ਕਰਕੇ ਵੱਡੇ ਅਹੁਦਿਆਂ ਤੇ ਪਹੁੰਚਣ ਅਤੇ ਨਾਮ ਕਮਾਉਣ। ਉਹਨਾਂ ਕਿਹਾ ਕਿ ਖੇਡਾਂ ਵਿੱਚ ਭਾਗ ਲੈਣ ਨਾਲ ਨਾ ਕੇਵਲ ਸਰੀਰ ਨਰੋਆ ਰਹਿੰਦਾ ਹੈ ਬਲਕਿ ਪੜ੍ਹਾਈ ਵਿੱਚ ਮਨ ਲੱਗਦਾ ਹੈ । ਉਹਨਾਂ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਲਈ ਕੀਤੇ ਜਾ ਰਹੇ ਬੇਮਿਸਾਲ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਦਾ ਸੁਪਨਾ ਹੈ ਕਿ ਪੰਜਾਬ ਸਿੱਖਿਆ ਅਤੇ ਸਿਹਤ ਸਹੂਲਤਾਂ ਵਿੱਚ ਪੂਰੇ ਭਾਰਤ ਵਿੱਚ ਮੋਹਰੀ ਸਥਾਨ ਹਾਸਲ ਕਰੇ ਜਿਸ ਲਈ ਦਿਨ-ਰਾਤ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ । ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ ਤੇ ਸਰਬਜੀਤ ਸਿੰਘ ਭਗਤਪੁਰ ਨੇ ਸਾਂਝੇ ਤੌਰ ਤੇ ਨਿਭਾਈ। ਟੂਰਨਾਮੈਂਟ ਦੇ ਦੂਜੇ ਦਿਨ ਕੁਸ਼ਤੀਆਂ ਦੇ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਤੇ ਟੀਮਾਂ ਨੂੰ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ, ਮਨਜੀਤ ਸਿੰਘ ਫੰਜਰ ਦੁਆਰਾ ਮੈਡਲ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਕਪੂਰਥਲਾ – 1 ਰਜੇਸ਼ ਕੁਮਾਰ , ਬੀ ਪੀ ਈ ਓ ਕਪੂਰਥਲਾ – 2 ਸੰਜੀਵ ਕੁਮਾਰ ਹਾਂਡਾ ,ਮਨਜੀਤ ਸਿੰਘ ਫੰਝਰ , ਹਰਮੇਸ਼ ਸਿੰਘ, ਸ਼ਰਨਜੀਤ ਕੌਰ, ਸ਼ਿਗਾਰਾ ਸਿੰਘ, ਭਜਨ ਸਿੰਘ, ਬੀਬੀ ਸੁਖਵੰਤ ਕੌਰ, ਜੋਗਿੰਦਰ ਸਿੰਘ,ਜੈਮਲ ਸਿੰਘ, ਬਿਕਰਮਜੀਤ ਸਿੰਘ, ਦਵਿੰਦਰ ਸਿੰਘ,ਮੇਜਰ ਸਿੰਘ ਬੀ ਐੱਸ ਓ, ਲਕਸ਼ਦੀਪ ਸ਼ਰਮਾ ਜ਼ਿਲ੍ਹਾ ਖੇਡ ਕੋਆਰਡੀਨੇਟਰ, ਰਛਪਾਲ ਸਿੰਘ ਵੜੈਚ, ਰੌਸ਼ਨ ਲਾਲ,ਗੁਰਮੁੱਖ ਸਿੰਘ ਬਾਬਾ ਸਟੇਟ ਐਵਾਰਡੀ,ਮੁਨੱਜਾ ਇਰਸ਼ਾਦ, ਮਨਦੀਪ ਕੌਰ, ਕੁਲਦੀਪ ਕੌਰ, ਸੁਖਪਾਲ ਸਿੰਘ,ਹਰਜਿੰਦਰ ਸਿੰਘ, ਸਰਬਜੀਤ ਕੌਰ, ਕੋਮਲਪ੍ਰੀਤ ਕੌਰ, ਬਲਜੀਤ ਸਿੰਘ,ਕੁਲਬੀਰ ਸਿੰਘ, ਹਰਵਿੰਦਰਜੀਤ ਕੌਰ, ਬਲਜੀਤ ਕੌਰ ਬਿਧੀਪੁਰ, ਨਿੰਮੀ ਰਾਣੀ, ਬਖਸ਼ੀਸ਼ ਸਿੰਘ, ਜਸਵਿੰਦਰ ਸਿੰਘ ਸ਼ਿਕਾਰਪੁਰ, ਸੁਖਨਿੰਦਰ ਸਿੰਘ, ਰਜਿੰਦਰ ਸਿੰਘ, ਹਰਵਿੰਦਰ ਸਿੰਘ ਵਿਰਦੀ, ਮਨਜਿੰਦਰ ਸਿੰਘ ਠੱਟਾ, ਸਤਵਿੰਦਰ ਕੌਰ,ਪੰਕਜ ਮਰਵਾਹਾ, ਦਲਜੀਤ ਸਿੰਘ ਸੈਣੀ,ਮੇਜਰ ਸਿੰਘ ਖੱਸਣ,ਭਗਤ ਫਗਵਾੜਾ, ਅਮਨਦੀਪ ਸਿੰਘ ਖਿੰਡਾ, ਹਰਮਿੰਦਰ ਸਿੰਘ ਜੋਸਨ ਜ਼ਿਲ੍ਹਾ ਕੋਆਰਡੀਨੇਟਰ ਸਮੱਰਥ,ਪਵਨ ਕੁਮਾਰ ਜੋਸ਼ੀ ਬੀ ਆਰ ਸੀ, ਕੁਲਦੀਪ ਸਿੰਘ ਸੀ ਐੱਚ ਟੀ ਮੁਹੱਬਲੀਪੁਰ, ਤਜਿੰਦਰ ਸਿੰਘ ਅਲੌਦੀਪੁਰ, ਅੰਮ੍ਰਿਤਪਾਲ ਸਿੰਘ , ਦਲਜੀਤ ਕੌਰ ਬਿਧੀਪੁਰ, ਮਨਪ੍ਰੀਤ ਕੌਰ ਧਾਲੀਵਾਲ ਦੋਨਾਂ, ਰਾਜਵਿੰਦਰ ਕੌਰ, ਹਰਜੀਤ ਕੌਰ, ਸੁਖਦੇਵ ਸਿੰਘ, ਪਰਮਿੰਦਰ ਸਿੰਘ, ਜਗਜੀਤ ਸਿੰਘ,ਮਨਜੀਤ ਸਿੰਘ, ਕੁਲਵਿੰਦਰ ਸਿੰਘ ਦੁਰਗਾਪੁਰ,ਪਲਵਿੰਦਰ ਕੌਰ, ਮਨਜਿੰਦਰ ਕੌਰ, ਸੁਨੀਤਾ ਰਾਣੀ, ਦਲਜੀਤ ਸਿੰਘ ਸੈਣੀ, ਪਰਮਜੀਤ ਚੋਹਾਨ, ਸਤਨਾਮ ਸਿੰਘ ਪਰਮਾਰ, ਪ੍ਰਿਆ, ਪ੍ਰਿਯੰਕਾ, ਰੁਪਿੰਦਰ ਕੌਰ, ਦਲਜੀਤ ਸਿੰਘ ਆਦਿ ਤੋਂ ਇਲਾਵਾ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ, ਮੈਂਬਰ, ਟੀਮ ਕਨਵੀਨਰ ਟੀਮਾਂ ਦੇ ਕੋਚ ਅਤੇ ਸੈਂਟਰ ਹੈੱਡ ਟੀਚਰ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



