ਬਲਾਕ ਬਠਿੰਡਾ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਆਗਾਜ਼ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਬੱਚਿਆਂ ਨੇ ਕੀਤੀ ਕਮਾਲ- ਡੀ.ਈ.ਓ.ਬਠਿੰਡਾ

 ਬਠਿੰਡਾ – ਬਲਾਕ ਬਠਿੰਡਾ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਬਠਿੰਡਾ ਦੇ ਖੇਡ ਮੈਦਾਨ ਵਿਖੇ ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐ.ਸਿੱ ਬਠਿੰਡਾ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐ.ਸਿੱ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਰਸ਼ਨ ਸਿੰਘ ਜੀਦਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀ ਰਹਿਨੁਮਾਈ ਹੇਠ ਸ਼ੁਰੂ ਕਰਵਾਈਆਂ ਗਈਆਂ। ਬੱਚਿਆਂ ਨੂੰ ਆਸ਼ੀਰਵਾਦ ਦੇਣ ਅਤੇ ਹੌਂਸਲਾ ਅਫਜ਼ਾਈ ਕਰਨ ਲਈ ਪਹੁੰਚੇ ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ (ਐ.ਸਿੱ) ਵੱਲੋਂ ਟੀਮਾਂ ਨਾਲ ਜਾਣ ਪਹਿਚਾਣ ਕੀਤੀ ਅਤੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਖੇਡਾਂ ਸਿੱਖਿਆ ਦਾ ਅਨਿੱਖੜਵਾਂ ਅੰਗ ਹਨ ਇਨ੍ਹਾਂ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ।

ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਹਰ ਵਿਦਿਆਰਥੀ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਅਤੇ ਖੇਡ ਦੀ ਭਾਵਨਾ ਨਾਲ ਹੀ ਖੇਡਣਾ ਚਾਹੀਦਾ ਹੈ। ਬਲਾਕ ਸਪੋਰਟਸ ਅਫ਼ਸਰ ਬਲਰਾਜ ਸਿੰਘ ਵੱਲੋਂ ਖਿਡਾਰੀਆਂ ਨੂੰ ਆਪਸੀ ਮਿਲਵਰਤਨ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਅੱਜ ਕਰਵਾਏ ਕਰਵਾਏ ਗਏ ਅਥਲੈਟਿਕਸ ਦੇ ਮੁਕਾਬਲਿਆਂ ਵਿੱਚ 100 ਮੀਟਰ ਰੇਸ ਲੜਕੇ ਪਹਿਲਾ ਸਥਾਨ ਆਦੀਸਵਰ ਸਿੰਘ ਨਰੂਆਣਾ ਦੂਸਰਾ ਸਥਾਨ ਅਗਮਵੀਰ ਸਿੰਘ ਬੱਲੂਆਣਾ, 100 ਮੀਟਰ ਰੇਸ ਲੜਕੀਆਂ ਪ੍ਰਿਯੰਕਾ ਮਾਲ ਰੋਡ ਸੈਂਟਰ ਤੇ ਦੂਸਰਾ ਗੁਰਲੀਨ ਕੌਰ ਦੇਸ ਰਾਜ ਨੇ ਪ੍ਰਾਪਤ ਕੀਤਾ। 200 ਮੀਟਰ ਦੌੜ ਲੜਕੇ ਪਹਿਲਾ ਸਥਾਨ ਦਿਲਜੀਤ ਸਿੰਘ ਦੇਸਰਾਜ ਦੂਸਰਾ ਪਿਊਸ਼ ਕੁਮਾਰ ਦੇਸਰਾਜ,ਲੜਕੀਆਂ ਵਿੱਚ ਪਹਿਲਾਂ ਅਤੇ ਦੂਸਰਾ ਸਥਾਨ ਦੇਸਰਾਜ ਸੈਂਟਰ ਦੀਆਂ ਬੱਚੀਆਂ ਪ੍ਰੀਆ ਅਤੇ ਸ਼ਾਕਸ਼ੀ ਨੇ ਪ੍ਰਾਪਤ ਕੀਤਾ।ਲੰਮੀ ਛਾਲ ਲੜਕੇ ਵਿੱਚੋਂ ਹਰਪ੍ਰੀਤ ਗਾਭਾ ਪਹਿਲੇ,ਮਨਜਿੰਦਰ ਸਿੰਘ ਦੂਸਰੇ ਸਥਾਨ ਤੇ ਰਿਹਾ।ਲੰਮੀ ਛਾਲ ਲੜਕੀਆਂ ਵਿੱਚ ਜੈਸਮੀਨ ਕੌਰ ਪਹਿਲੇ ਕਿਰਨਦੀਪ ਕੌਰ ਦੂਸਰੇ ਸਥਾਨ ਤੇ ਰਹੀ। ਫੁੱਟਬਾਲ ਲੜਕੇ ਬੱਲੂਆਣਾ ਸੈਂਟਰ ਪਹਿਲੇ ਅਤੇ ਲੜਕੀਆਂ ਵਿੱਚੋਂ ਸੈਂਟਰ ਕਟਾਰ ਸਿੰਘ ਵਾਲਾ ਪਹਿਲੇ ਸਥਾਨ ਤੇ ਰਿਹਾ। ਗੁਰਪ੍ਰੀਤ ਸਿੰਘ ਬਰਾੜ ਜਿਲ੍ਹਾ ਖੇਡ ਇੰਚਾਰਜ ਬਠਿੰਡਾ ਅਤੇ ਸੈਂਟਰ ਹੈੱਡ ਟੀਚਰ ਦਲਜੀਤ ਸਿੰਘ ਜੀ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਵੱਖ ਵੱਖ ਸੈਂਟਰਾਂ ਦੇ ਸਕੂਲਾਂ ਤੋਂ ਆਏ ਬੱਚਿਆਂ ਅਤੇ ਉਨ੍ਹਾਂ ਦੇ ਨਾਲ ਆਏ ਅਧਿਆਪਕਾਂ,ਮਾਪਿਆਂ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ ਸਾਰੇ ਬੱਚਿਆਂ ਲਈ ਰਿਫਰੈਸ਼ਮੈਂਟ ਅਤੇ ਖਾਣੇ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ। ਇਸ ਮੌਕੇ ਸੈਂਟਰ ਹੈੱਡ ਰਣਵੀਰ ਸਿੰਘ , ਸੈਂਟਰ ਹੈੱਡ ਟੀਚਰ ਅਵਤਾਰ ਸਿੰਘ, ਹੈੱਡ ਟੀਚਰ ਰਣਜੀਤ ਸਿੰਘ ਮਾਨ, ਹੈਡ ਟੀਚਰ ਗੁਰਤੇਜ ਸਿੰਘ, ਹੈੱਡ ਟੀਚਰ ਹਰਤੇਜ ਸਿੰਘ , ਜਸਵਿੰਦਰ ਸਿੰਘ, ਨਰਿੰਦਰ ਬੱਲੂਆਣਾ ਸੰਦੀਪ ਕੁਮਾਰ, ਜਤਿੰਦਰ ਸ਼ਰਮਾ,ਭੁਪਿੰਦਰਜੀਤ ਸਿੰਘ ਬਰਾੜ, ਰਾਜ ਕੁਮਾਰ ਵਰਮਾ,ਰਾਜਵੀਰ ਸਿੰਘ ਮਾਨ, ਬੂਟਾ ਰਾਮ,ਰਾਮ ਸਿੰਘ ਬਰਾੜ, ਪ੍ਰਭਜੀਤ ਕੌਰ, ਜਸਪ੍ਰੀਤ ਕੌਰ, ਰਜਿੰਦਰ ਕੌਰ , ਸੁਮਨਪ੍ਰੀਤ ਕੌਰ,ਲਖਵੀਰ ਕੌਰ ,ਮਨਦੀਪ ਕੌਰ ਆਦਿ ਵੱਲੋਂ ਖੇਡਾਂ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਗਿਆ ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਭ ‘ਤੇ ਮੇਹਰਾਂ ਕਰਨ ਵਾਲੇ ਤੇ ਮਨੋਕਾਮਨਾਵਾਂ ਪੂਰੀਆਂ ਕਰਨ ਵਾਲੇ ਨੇ ਭਾਈ ਮੇਹਰ ਚੰਦ ਜੀ
Next articleਬਹੁਜਨ ਸਮਾਜ ਵਿਚ ਮਹਾਪੁਰਸ਼ਾਂ ਦੇ ਅੰਦੋਲਨ ਨੂੰ ਮਜਬੂਤ ਕਰਨ ਵਿਚ ਸਾਹਿਬ ਕਾਂਸ਼ੀ ਰਾਮ ਦਾ ਬਹੁਤ ਵੱਡਾ ਯੋਗਦਾਨ – ਪ੍ਰਵੀਨ ਬੰਗਾ