HOME ਸਮੂਹ ਸੰਤ ਸਮਾਜ ਦੇ ਅਸ਼ੀਰਵਾਦ ਨਾਲ ਵਿਧਾਇਕ ਨੇ ਨਸ਼ਿਆਂ ਵਿਰੁੱਧ ਯੁੱਧ ਦੀ...

ਸਮੂਹ ਸੰਤ ਸਮਾਜ ਦੇ ਅਸ਼ੀਰਵਾਦ ਨਾਲ ਵਿਧਾਇਕ ਨੇ ਨਸ਼ਿਆਂ ਵਿਰੁੱਧ ਯੁੱਧ ਦੀ ਸਫਲਤਾ ਲਈ ਕੀਤੀ ਅਰਦਾਸ

2

“ਯੁੱਧ ਨਸ਼ਿਆ ਵਿਰੁੱਧ”

ਹੁਸ਼ਿਆਰਪੁਰ    (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਜਿੱਥੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ-ਨਿਰਦੇਸ਼ਾਂ ਤਹਿਤ ਪੂਰੇ ਪੰਜਾਬ ਵਿੱਚ ਨਸ਼ਿਆਂ ਖਿਲਾਫ ਯੁੱਧ ਵਿੱਚ ਵੱਖ-ਵੱਖ ਉਪਰਾਲੇ ਕਰ ਨਸ਼ਿਆਂ ‘ਤੇ ਠੱਲ੍ਹ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਇਸ ਮੁਹਿੰਮ ਤਹਿਤ ਅੱਜ ਹਲਕਾ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਇੱਕ ਅਨੌਖਾ ਉਪਰਾਲਾ ਕਰਦੇ ਹੋਏ ਸਮਾਜ ਦੇ ਸਭ ਤੋਂ ਪ੍ਰਭਾਵਸ਼ਾਲੀ ਅੰਗ ਭਾਵ ਸਮੂਹ ਸੰਤ ਸਮਾਜ ਨੂੰ ਬੇਨਤੀ ਕਰਕੇ ਪੰਜਾਬ ਨੂੰ ਇਸ ਨਸ਼ੇ ਦੇ ਚੁੰਗਲ ਤੋਂ ਕੱਢਣ ਲਈ ਵਾਹਿਗੁਰੂ ਜੀ ਦੇ ਚਰਨਾ ਵਿੱਚ ਅਰਦਾਸ ਕਰਕੇ, ਸਾਡੇ ਭਟਕੇ ਹੋਏ ਯੁਵਾ ਵਰਗ ਨੂੰ ਇਸ ਤੋਂ ਬਾਹਰ ਲਿਆਉਣ ਲਈ ਯਤਨ ਕਰਨ ਲਈ ਅਪੀਲ ਕੀਤੀ| ਨਾਲ ਹੀ ਉਹਨਾਂ ਨੇ ਸਮੂਹ ਸੰਤ ਸਮਾਜ ਨੂੰ ਵੀ ਇਸ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ‘ਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ | ਅੱਜ ਗੁਰਦਵਾਰਾ ਬਣਾ ਸਾਹਿਬ , ਬਾਹੋਵਾਲ ਵਿਖੇ ਸੁਖਮਨੀ ਸਾਹਿਬ ਪਾਠ ਦਾ ਆਯੋਜਨ ਕਰ ਅਰਦਾਸ ਕੀਤੀ ਗਈ ਜਿਸ ਵਿਚ ਸੈਂਕੜੇ ਸੰਤਾਂ ਮਹਾਤਮਾਵਾਂ, ਸਾਧ ਸੰਗਤ ਅਤੇ ਸਰਪੰਚਾਂ ਨੇ ਹਾਜ਼ਰੀ ਭਰੀ | ਇਸ ਮੌਕੇ ਤੇ ਸੰਤ ਬਾਬਾ ਨਾਗਰ ਸਿੰਘ, ਸੰਤ ਬਾਬਾ ਹਰਮੀਤ ਸਿੰਘ, ਸੰਤ ਬਾਬਾ ਜਗਤਾਰ ਸਿੰਘ, ਸੰਤ ਬਲਰਾਜ ਸਿੰਘ ਜਿਆਣ, ਸੰਤ ਬਾਬਾ ਸੁੱਖਾ ਸਿੰਘ ਜੀ ਪੀਰਬਾਲਾ, ਸੰਤ ਬਾਬਾ ਅਮਰਜੀਤ ਸਿੰਘ ਹਰਖੋਵਾਲ, ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ, ਸੰਤ ਮਹਾਂਵੀਰ ਸਿੰਘ ਤਾਜੇਵਾਲ, ਸੰਤ ਪ੍ਰੀਤਮ ਸਿੰਘ ਬਾੜੀਆਂ, ਸੰਤ ਹਰਮਨਜੀਤ ਸਿੰਘ ਸਿੰਗੜੀਵਾਲਾ, ਸੰਤ ਬਲਬੀਰ ਸਿੰਘ ਹਰਿਆਣਾ, ਸੰਤ ੳਂਕਾਰ ਸਿੰਘ, ਬਾਬਾ ਜਰਨੈਲ ਸਿੰਘ, ਬਾਬਾ ਅਜੀਤ ਸਿੰਘ ਦਿਹਾਣਾ, ਸੰਤ ਰਣਜੀਤ ਸਿੰਘ ਬਾਹੋਵਾਲ, ਸੰਤ ਪਵਨ ਜੀ ਤਾਜੇਵਾਲ, ਸੰਤ ਰਾਜੇਸ਼ ਕੁਮਾਰ ਬਜਵਾੜਾ, ਸੰਤ ਹਰੀ ਕ੍ਰਿਸ਼ਨ ਸੋਢੀ ਠੱਕਰਵਾਲ, ਸੰਤ ਕਸ਼ਮੀਰਾ ਸਿੰਘ, ਸੰਤ ਜਗਤਾਰ ਸਿੰਘ ਨੇਕੀ ਵਾਲੇ, ਸੰਤ ਮੱਖਣ ਸਿੰਘ, ਸੰਤ ਬਲਵੀਰ ਸਿੰਘ ਟੂਟੋ ਮਜਾਰਾ, ਭਾਈ ਰਵਿੰਦਰ ਸਿੰਘ ਬਿਹਾਲਾ, ਸੰਤ ਬਾਬਾ ਗੁਰਦੇਵ ਸਿੰਘ ਬਜਵਾੜਾ, ਮੌਲਵੀ ਜੀ ਜੇਂਜੋ, ਸੰਤ ਸਤੋਖ ਸਿੰਘ ਭਾਰਟਾ ੳੰਤ ਅਜਮੇਰ ਸਿੰਘ ਬਾੜੀਆਂ , ਸੰਤ ਦਰਸ਼ਨ ਸਿੰਘ ਬੱਡੋਂ ਅਤੇ ਸੰਤਵੰਤ ਸਿੰਘ ਸਿਆਣ ਜ਼ਿਲ੍ਹਾ ਕੁਆਰਡੀਨੇਟ, ਹਰਦੀਪ ਸਿੰਘ ਬਾਹੋਵਾਲ ਆਦਿ ਸ਼ਾਮਿਲ ਸਨ । ਡਾ. ਇਸ਼ਾਂਕ ਨੇ ਕਿਹਾ ਕਿ ਸਾਡੇ ਸੰਤ ਮਹਾਤਮਾਂ ਸਾਡੇ ਸਮਾਜ ਦਾ ਸਭ ਤੋਂ ਪ੍ਰਭਾਵਸ਼ਾਲੀ ਅੰਗ ਹਨ ਕਿਉਂਕਿ ਸਾਧ ਸੰਗਤ ਭਾਰੀ ਗਿਣਤੀ ਵਿੱਚ ਇਹਨਾਂ ਦੇ ਪ੍ਰਵਚਨਾ ਅਤੇ ਬਾਣੀ ਨੂੰ ਸੁਣ ਕੇ ਆਪਣੇ ਜੀਵਨ ਨੂੰ ਸਹੀ ਮਾਰਗ ‘ਤੇ ਲਿਜਾਣ ਦਾ ਯਤਨ ਕਰਦੇ ਹਨ।ਇਸ ਕਰਕੇ ਜੋ ਪ੍ਰਭਾਵ ਸਾਡੇ ਯੁਵਾ ਵਰਗ ਅਤੇ ਉਹਨਾਂ ਦੇ ਪਰਿਵਾਰਾਂ ਤੇ ਇਸ ਸੰਤ ਸਮਾਜ ਦੀ ਸੋਚ ਅਤੇ ਮਾਰਗ ਦਰਸ਼ਨ ਦਾ ਹੋ ਸਕਦਾ ਹੈ, ਉਹ ਹੋਰ ਕਿਸੇ ਦਾ ਨਹੀਂ ਹੋ ਸਕਦਾ।ਇਸ ਲਈ ਮੈਂ ਇਹਨਾਂ ਨੂੰ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਨਸ਼ਿਆਂ ਖਿਲਾਫ ਲੜੇ ਜਾ ਰਹੇ ਇਸ ਯੁੱਧ ਵਿੱਚ ਸਾਡਾ ਭਰਪੂਰ ਸਾਥ ਦੇਣ ਅਤੇ ਨਾਲ ਹੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਨਸ਼ਿਆਂ ਦੇ ਇਸ ਕੌਹੜ ਤੋਂ ਨਿਜ਼ਾਤ ਪਾਉਣ ਲਈ ਅਰਦਾਸ ਵੀ ਕਰਨ। ਇਸ ਮੌਕੇ ਤੇ ਹਲਕਾ ਹੁਸ਼ਿਆਰਪੁਰ ਲੋਕ ਸਭਾ ਤੋਂ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਵਿਸ਼ੇਸ ਤੌਰ ਤੇ ਇਸ ਸਮਾਗਮ ਵਿੱਚ ਸ਼ਾਮਿਲ ਹੋਏ ਅਤੇ ਉਹਨਾਂ ਨੇ ਗੁਰੁ ਚਰਨਾਂ ਵਿੱਚ ਆਪਣੀ ਹਾਜ਼ਰੀ ਭਰੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਚੱਬੇਵਾਲ ਵਿੱਚ ਟੈਕਸੀ ਯੂਨੀਅਨ ਵਲੋ ਇਕ ਸੈਡ ਪਾਈ ਗਈ
Next articleਸੀਵਰੇਜ ਕਾਮੇ ਕੰਮ ਤੇ ਪਰਤੇ, ਜੇਕਰ ਵਧੀ ਹੋਈ ਤਨਖਾਹ ਨਾ ਮਿਲੀ, ਤਾਂ ਅਗਲੀ ਰਣਨੀਤੀ ਤੈਅ ਹੋਵੇਗੀ – ਯੂਨੀਅਨ