HOME ” ਧੰਨ ਗੁਰੂ ਨਾਨਕ ਜੀ “

” ਧੰਨ ਗੁਰੂ ਨਾਨਕ ਜੀ “

2
 (ਸਮਾਜ ਵੀਕਲੀ) 
ਘੁੱਪ ਸੀ ਹਨੇ੍ਰਿਆਂ ‘ਚੁ ਚਾਨਣ ਦੀ ਜੋਤ ਜਗੀ
ਮਹਿਤਾ ਕਾਲੂ ਪਿਤਾ ਘਰ ਪੁੱਤਰ ਮਹਾਨ ਹੋਇਆ।
ਕੁੱਖ ਹੈ ਸੁਲੱਖਣੀ ਜੀ ਹੋਈ ਮਾਂ ਸੁਲੱਖਣੀ ਦੀ
ਨਾਨਕੀ ਦਾ ਵੀਰ ਇਹ ਜੱਗ ਦੀ ਸੀ,ਸਾਨ ਹੋਇਆ।
ਅੰਧ ਵਿਸ਼ਵਾਸਾਂ ਖਾ ਲਈ ਲੁੱਟ ਕੇ ਸੀ, ਦੁਨੀਆਂ,
ਠੱਗੀਆਂ ਦਾ ਸਾਮਰਾਜ ਫੈਲਿਆ ਸੀ,ਐਸਾ ਹੋਇਆ।
ਪਾਂਧੇ ਨੂੰ ਸਿਖਾਈ ਗੁਰਾਂ ਆਪ ਜਾ ਕੇ ਸਿੱਖਿਆ ਜੀ,
ਸੋਚ ਸੋਚ ਗੱਲਾਂ ਪਿਆ,ਪਾਂਧਾ ਸੀ ਹੈਰਾਨ ਹੋਇਆ।
ਮੱਝੀਆਂ ਚਰਾਈਆਂ, ਨਾਲੇ ਕੀਤੀ ਉਹਦੀ ਬੰਦਗੀ ਜੀ,
ਗਿਆਨ ਐਸਾ ਦਿੱਤਾ,ਜਿਹ ਤੋਂ ਹਰ ਕੋਈ ਹੈਰਾਨ ਹੋਇਆ।
ਸੱਚਾ ਸੌਦਾ ਕੀਤਾ, ਢਿੱਡ ਸਾਧੂਆਂ ਦੇ ਭਰ ਦਿੱਤੇ ,
ਮਹਿਤਾ ਕਾਲੂ ਬਾਪੂ, ਸੋਚ-ਸੋਚ ਪਰੇਸ਼ਾਨ ਹੋਇਆ।
ਤੇਰਾ ਤੇਰਾ ਤੋਲ, ਗੁਰੂ ਠੱਗੀਆਂ ਨੂੰ, ਲੱਤ ਮਾਰੀ,
ਕਪਟੀ ਹੰਕਾਰੀ, ਸਭ ਤੱਕ ,ਭੈਅ ਮਾਨ ਹੋਇਆ।
ਵੇਈਂ ਦੇ ਕਿਨਾਰੇ ਬੈਠ, ਪਾਇਆ ਸੱਚੇ ਰੱਬ ਨੂੰ ਜੀ,
ਆਕਾਸ਼ ਬ੍ਰਹਮੰਡ ਸਭ, ਇੱਕ ਸੀ, ਸਮਾਨ ਹੋਇਆ।
ਚਾਰੇ ਸੀ ਦਿਸ਼ਾਵਾਂ ਵਿੱਚ ਜਾ ਕੇ ਪ੍ਰਚਾਰ ਕੀਤਾ,
ਸੰਦੀਪ ਜਾਪੇ, ਜਿਵੇਂ ਸੱਚਾ ਸੁੱਚਾ ਸੰਸਾਰ ਹੋਇਆ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017
Previous articleਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ ਨੇ ਕੁਦਰਤੀ ਖੇਤੀ ਲਈ ਦਿੱਤੀ ਸਿਖਲਾਈ
Next articleTANGIBLE USER INTERFACES ( Bridging the Physical and Digital Worlds)