HOME ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸੇਵਕਾਂ ਦੁਆਰਾ ਚੱਕ...

ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸੇਵਕਾਂ ਦੁਆਰਾ ਚੱਕ ਸਾਹਬੂ ਦੇ ਛਿੰਝ ਮੇਲੇ ‘ਚ ਖੂਨਦਾਨ ਕੈਂਪ ਲਗਾਇਆ

5

*ਕੈਂਪ ਦੌਰਾਨ 15 ਯੂਨਿਟ ਖੂਨਦਾਨ*

ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਕਰੀਬੀ ਪਿੰਡ ਚੱਕ ਸਾਹਬੂ ਵਿਖੇ ਸਥਿਤ ਸ਼ਾਹੀ ਦਰਬਾਰ ਗੁੱਗਾ ਦਾਹਰ ਪੀਰ ਜੀ ਦੇ ਅਸਥਾਨ ‘ਤੇ ਕਰਵਾਏ ਗਏ ਛਿੰਝ ਮੇਲੇ ਦੌਰਾਨ ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸੇਵਕਾਂ ਦੁਆਰਾ ਖੂਨਦਾਨ ਕੈਂਪ ਲਗਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮੂਹ ਸੇਵਾਦਾਰਾਂ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਬਲੱਡ ਟੀਮ ਨਵਾਂਸ਼ਹਿਰ, ਗ੍ਰਾਮ ਪੰਚਾਇਤ ਤੇ ਸਮੂਹ ਗੁੱਗਾ ਜਾਹਰ ਪੀਰ ਛਿੰਝ ਮੇਲਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਕੈਂਪ ਲਗਾਇਆ ਗਿਆ |  ਇਸ ਮੌਕੇ ਇਲਾਕੇ ਭਰ ਦੇ ਸਵੈ-ਇਛੁੱਕ ਖੂਨਦਾਨੀਆਂ ਨੇ 15 ਯੂਨਿਟ ਖੂਨਦਾਨ ਕੀਤਾ | ਇਸ ਮੌਕੇ ਲਾਲੀ ਬਾਸੀ, ਵਰਿੰਦਰ ਢੰਡਵਾੜ, ਅਮਨ ਚੀਮਾ, ਪਵਨ ਨੂਰਮਹਿਲ, ਹਰਜੀਤ ਢਿੱਲੋਂ, ਲੁੱਗੀ, ਕਾਕਾ ਬੜਾ ਪਿੰਡ , ਬੱਲੀ ਮੈਂਗੜਾ, ਕਾਲਾ ਰਾਜਪੁਰਾ, ਮਨੋਜ ਕੁਮਾਰ ਡਿੰਪੀ ਮੰਡੀ, ਜੱਗੀ ਗਰਚਾ, ਚੰਨੀ ਭਰੋਮਜਾਰਾ, ਲਵ ਨਵਾਂਸ਼ਹਿਰ ਵੀ ਹਾਜ਼ਰ ਸਨ | ਇਸ ਮੌਕੇ ਰਿਫ਼ਰੈਸ਼ਮੈਂਟ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਾਰਤ ‘ਤੇ ਕੱਲ੍ਹ ਤੋਂ 50% ਟੈਰਿਫ ਲਾਗੂ ਹੋਵੇਗਾ, ਅਮਰੀਕਾ ਨੇ ਨੋਟੀਫਿਕੇਸ਼ਨ ਜਾਰੀ ਕੀਤਾ
Next articleਈਡੀ ਨੇ ‘ਆਪ’ ਨੇਤਾ ਅਤੇ ਦਿੱਲੀ ਦੇ ਸਾਬਕਾ ਮੰਤਰੀ ਸੌਰਭ ਭਾਰਦਵਾਜ ਦੇ ਘਰ ਛਾਪੇਮਾਰੀ ਕੀਤੀ, ਹਸਪਤਾਲ ਨਿਰਮਾਣ ਘੁਟਾਲੇ ਵਿੱਚ ਕਾਰਵਾਈ