ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ 648 ਵੇਂ ਪ੍ਰਕਾਸ਼ ਦਿਹਾੜੇ ਤੇ ਪਿੰਡ ਗੂਣਾਚੌਰ ਵਿਖੇ ਨਗਰ ਕੀਰਤਨ ਸਜਾਏ ਗਏ, ਰਾਗੀਆਂ ਢਾਡੀਆਂ ਅਤੇ ਕਲਾਕਾਰਾਂ ਨੇ ਸਟੇਜ ਪ੍ਰੋਗਰਾਮ ਦੂਜੇ ਦਿਨ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਵਿੱਚੋਂ ਸ਼ਬਦਾਂ ਦਾ ਗੁਣਗਾਨ ਕੀਤਾ, ਸਟੇਜ ਪ੍ਰੋਗਰਾਮ ਤੇ ਰਾਣੀ ਅਰਮਾਨ ਨੇ ਵੀ ਸਤਿਗੁਰੂ ਰਵਿਦਾਸ ਜੀ ਦੇ ਧਾਰਮਿਕ ਗੀਤ ਗਾ ਕੇ ਸੰਗਤਾਂ ਨੂੰ ਝੂਮਣ ਲਾ ਦਿੱਤਾ, ਕਲਾਕਾਰ ਕੁਲਵੰਤ ਕਲੇਰ ਨੇ ਵੀ ਸਤਿਗੁਰੂ ਰਵਿਦਾਸ ਜੀ ਦੇ ਗੀਤਾਂ ਨਾਲ ਸ਼ਭ ਸੰਗਤਾਂ ਨੂੰ ਗੁਰੂ ਜੀ ਦੇ ਸਿਧਾਂਤਾਂ ਅਤੇ ਵਿਚਾਰਧਾਰਾ ਨਾਲ ਜੋੜਨ ਦਾ ਉਪਰਾਲਾ ਕੀਤਾ। ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਣਾਚੌਰ ਵਲੋਂ ਕਲਾਕਾਰਾਂ ਦਾ ਸਰੋਪਾ ਪਾ ਸਨਮਾਨ ਵੀ ਕੀਤਾ, ਸਟੇਜ ਤੇ ਕਲਾਕਾਰਾ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ ਕਮੇਟੀ ਆਹੁਦੇ ਦਾਰ ਪ੍ਰਧਾਨ ਸਤਨਾਮ ਸਿੰਘ ਕੈਸ਼ੀਅਰ ਗੁਰਦੇਵ ਰਾਮ ਸਹਾਇਕ ਕੈਸ਼ੀਅਰ , ਕੁਲਦੀਪ ਕੁਮਾਰ ਹੈਡ ਸੇਵਾਦਾਰ, ਪਰਮਜੀਤ ਪੰਮੀ,ਹੈਪੀ ਬਸਰਾ ,ਮਦਨ ਕਲਸੀ,ਰਾਮ ਪ੍ਰਕਾਸ਼, ਸਾਬਕਾ ਸਰਪੰਚ ਬਾਬੂ ਅਜੀਤ ਰਾਮ ਜੀ, ਵਿਜੇ ਗੁਣਾਚੌਰ, ਵੇਟ ਲਿਫਟਿੰਗ ਕੋਚ ਜਗਦੀਸ਼ ਕੁਮਾਰ ਅਤੇ ਹੋਰ ਸੇਵਾਦਾਰ ਅਤੇ ਪਿੰਡ ਵਾਸੀ।
https://play.google.com/store/apps/details?id=in.yourhost.samaj