ਕਾਲੇ ਕਾਂ ਹੁਣ ਚਿੱਟੇ ਹੁੰਦੇ(ਵਕਤੀ ਤੁਕਬੰਦੀ)

(ਸਮਾਜ ਵੀਕਲੀ)
ਕਾਲੇ ਕਾਂ ਹੁਣ ਚਿੱਟੇ ਹੁੰਦੇ।
ਭਾਵੇਂ ਗੂੜ੍ਹੇ ਫਿੱਟੇ ਹੁੰਦੇ।
ਚੋਣਾਂ ਦਾ ਰੰਗ ਚੜ੍ਹ ਹੀ ਜਾਂਦਾ,
ਜਿੰਨੇ ਮਰਜ਼ੀ ਭਿੱਟੇ ਹੁੰਦੇ।
ਈ ਡੀ ਦਾ ਡਰ  ਮਨ ਤੋਂ ਲਹਿੰਦਾ,
ਚੋਣ ਬਾਂਡ ਜਦੋਂ ਦਿੱਤੇ ਹੁੰਦੇ।
ਆ ਬਹਿੰਦੇ ਨੇ ਛਤਰੀਆਂ ਉੱਤੇ,
ਲਾਲਚ ਚੋਗੇ ਸੁੱਟੇ ਹੁੰਦੇ।
ਦਲਬਦਲੂ ਬਦਲਾਅ ਦੇ ਨਾਂ ਤੇ,
ਟਿਕਟਾਂ ਲਈ ਮਰ ਮਿਟੇ ਹੁੰਦੇ।
ਮੌਸਮੀ ਡੱਡੂ ਬਣ ਆ ਜਾਂਦੇ,
ਭਾਵੇਂ ਦੁੱਖਦੇ ਗਿੱਟੇ ਹੁੰਦੇ।
ਜਿਹੜੇ ਜ਼ਿਆਦਾ ਸਵਾਲ ਕਰੇਂਦੇ,
ਬਾਗ਼ੀ ਪੈਰੀਂ ਲਿਟੇ ਹੁੰਦੇ।
” ਰਾਜਨ “ਨੱਥ ਸਮੇਂ ਸਿਰ ਪਾਉਣੀ,
ਮੋਹ ਦੇ ਰੰਗ ਸਭ ਫਿੱਕੇ ਹੁੰਦੇ।
ਰਜਿੰਦਰ ਸਿੰਘ ਰਾਜਨ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੂਹ ਦੀ ਭਾਸ਼ਾ
Next articleमोदी-शाह के कहने पर मायावती ने बसपा को भाजपा की बी-टीम में बदल दिया है