HOME ਬੀਕੇਯੂ ਪੰਜਾਬ (ਇਕਾਈ ਜਲੰਧਰ) ਦੀ ਮੀਟਿੰਗ ਧਾਰਿਆ ਰੈਲੀ ਦਾ ਰੂਪ, ਨਵੀਆਂ ਇਕਾਈਆਂ...

ਬੀਕੇਯੂ ਪੰਜਾਬ (ਇਕਾਈ ਜਲੰਧਰ) ਦੀ ਮੀਟਿੰਗ ਧਾਰਿਆ ਰੈਲੀ ਦਾ ਰੂਪ, ਨਵੀਆਂ ਇਕਾਈਆਂ ਗਠਿਤ ਆਗੂ ਥਾਪੇ

3
ਫੋਟੋ:- ਬੀਕੇਯੂ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਸੰਬੋਧਨ ਕਰਦੇ ਹੋਏ।

ਸੂਬਾ ਅਤੇ ਜ਼ਿਲਾਂ ਪੱਧਰੀ ਅਹੁਦਿਆਂ ਵਿਚ ਵੱਡਾ ਫੇਰ ਬਦਲ , ਨਕੋਦਰ ਰੋਡ,ਕਿਸਾਨੀ ਅਤੇ ਨਸ਼ਿਆਂ ਦਾ ਮੁੱਦਾ ਗੂੰਜਿਆ 

 ਮਹਿਤਪੁਰ   (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਜਲੰਧਰ ਜਿਲ੍ਹੇ ਦੀ ਇਕਾਈ ਦੀ ਮੀਟਿੰਗ ਅੱਜ ਇਥੇ ਜਥੇਬੰਦੀ ਜਿਲ੍ਹਾ ਪ੍ਰਧਾਨ ਸਰਦਾਰ ਲਖਵੀਰ ਸਿੰਘ ਗੋਬਿੰਦਪੁਰ ਦੇ ਗ੍ਰਹਿ ਵਿਖੇ ਜਥੇਬੰਦ ਸੂਬਾ ਪ੍ਰਧਾਨ ਸਰਦਾਰ ਫਰਮਾਨ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਪਹੁੰਚੇ ਸੂਬਾ ਪ੍ਰਧਾਨ ਸਰਦਾਰ ਫਰਮਾਨ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੇ ਕਿਸਾਨੀ ਸਮੱਸਿਆ ਤੋਂ ਇਲਾਵਾ ਸਾਡੇ ਸਮਾਜ ਲਈ ਖਤਰਾ ਬਣੇ ਨਸ਼ੇ ਦੇ ਕੋੜ ਨੂੰ ਖਤਮ ਕਰਕੇ ਨੌਜਵਾਨੀ ਨੂੰ ਬਚਾਉਣਾ ਵੱਡੀ ਚੁਣੌਤੀ ਹੈ ਬਹੁਤ ਜਲਦੀ ਨਕੋਦਰ ਤੋਂ ਜਗਰਾਉ ਰੋਡ ਸੜਕ ਜੋ ਬਹੁਤ ਖਸਤਾ ਹਾਲਤ ਵਿੱਚ ਹੈ ਉਸ ਲਈ ਪ੍ਰਸ਼ਾਸਨ ਨੂੰ ਮਿਲ ਕੇ ਧਿਆਨ ਵਿੱਚ ਲਿਆਂਦਾ ਜਾਵੇਗਾ ਜੇ ਫਿਰ ਵੀ ਸੜਕ ਨਹੀਂ ਸਰਕਾਰ ਬਣਾਉਂਦੀ ਤਾਂ ਇਹ ਸੜਕ ਨੂੰ ਮੁਕੰਮਲ ਤੌਰ ਤੇ ਬੰਦ ਕਰਕੇ ਸਰਕਾਰ ਦਾ ਧਿਆਨ ਇਸ ਇਸ ਸੜਕ ਵੱਲ ਲਿਆਂਦਾ ਜਾਵੇਗਾ ਇਸ ਤੋਂ ਇਲਾਵਾ ਗੁਰਵਿੰਦਰ ਸਿੰਘ ਢਿੱਲੋ ਹਰਦੀਪ ਸਿੰਘ ਕਰਮੂਵਾਲ ਜਿਲਾ ਪ੍ਰਧਾਨ ਫਿਰੋਜ਼ਪੁਰ ਬਾਪੂ ਗੁਰਚਰਨ ਸਿੰਘ ਕੋਰ ਕਮੇਟੀ ਮੈਂਬਰ ,ਦਵਿੰਦਰ ਸਿੰਘ ਕੋਰ ਕਮੇਟੀ ਮੈਂਬਰ, ਜੋਗਿੰਦਰ ਸਿੰਘ ਸੂਬਾ ਮੀਤ ਪ੍ਰਧਾਨ , ਲਖਬੀਰ ਸਿੰਘ ਜ਼ਿਲਾ ਪ੍ਰਧਾਨ ਜਲੰਧਰ , ਨਵ ਨਿਯੁਕਤ ਸੂਬਾ ਮੀਤ ਪ੍ਰਧਾਨ ਨਰਿੰਦਰ ਸਿੰਘ ਬਾਜਵਾ ਨੇ ਸੰਬੋਧਨ ਕੀਤਾ। ਇਸ ਮੌਕੇ ਲਖਬੀਰ ਸਿੰਘ ਗੋਬਿੰਦਪੁਰ ਨਾਲ ਸਲਾਹ ਮਸ਼ਵਰਾ ਕਰਕੇ ਸਰਦਾਰ ਫਰਮਾਨ ਸਿੰਘ ਸੰਧੂ ਵੱਲੋਂ ਨਰਿੰਦਰ ਸਿੰਘ ਬਾਜਵਾ ਨੂੰ ਸੂਬਾ ਮੀਤ ਪ੍ਰਧਾਨ , ਸੋਢੀ ਸਿੰਘ ਬਾਗੀ ਵਾਲ ਨੂੰ ਕੋਰ ਕਮੇਟੀ ਮੈਂਬਰ , ਗੁਰਦੀਪ ਸਿੰਘ ਬਾਗੀਵਾਲ ਨੂੰ  ਸੂਬਾ ਪ੍ਰਚਾਰ ਸਕੱਤਰ, ਤਜਿੰਦਰ ਪਾਲ ਸਿੰਘ ਸਿੱਧੂ ਨੂੰ ਸੀਨੀਅਰ ਮੀਤ ਪ੍ਰਧਾਨ ਜਲੰਧਰ, ਡਾਕਟਰ ਮਹਿੰਦਰ ਪਾਲ ਸਿੰਘ ਨੂੰ ਜਿਲਾ ਮੀਤ ਪ੍ਰਧਾਨ, ਹਰਮਿੰਦਰ ਸਿੰਘ ਲਾਡੀ ਨੂੰ ਜਿਲਾ ਮੀਤ ਪ੍ਰਧਾਨ, ਗੁਰਮੀਤ ਸਿੰਘ ਨੂੰ ਜਿਲਾ ਮੀਤ ਪ੍ਰਧਾਨ, ਸਵਰਨ ਸਿੰਘ ਸੋਨੂੰ ਨੂੰ ਲੋਹੀਆਂ ਬਲਾਕ ਦਾ ਪ੍ਰਧਾਨ, ਜਗਤਾਰ ਸਿੰਘ ਨੂੰ ਸ਼ਾਹਕੋਟ ਦਾ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ।ਇਸ ਮੌਕੇ ਦਰਜਨ ਦੇ ਕਰੀਬ ਇਕਾਈਆਂ ਦਾ ਗਠਨ ਵੀ ਕੀਤਾ ਗਿਆ ਇਸ ਮੌਕੇ ਹਰਮਨ ਪ੍ਰੀਤ ਸਿੰਘ ਆਦਰਾਮਾਨ, ਪਰਮਜੀਤ ਸਿੰਘ ਆਦਰਾਮਾਨ ,ਤਜਿੰਦਰ ਸਿੰਘ ਲੰਬੜਦਾਰ, ਗੁਰਮੁਖ ਸਿੰਘ ਸਰਪੰਚ ਖੁਰਲਾਪੁਰ ,ਪਾਲ ਸਿੰਘ ਬੀਟਲਾਂ, ਦਵਿੰਦਰ ਸਿੰਘ ਗੋਪੀ ,ਸ਼ਿੰਗਾਰਾ ਸਿੰਘ ,ਗੁਰਚਰਨ ਸਿੰਘ, ਸਰਪੰਚ ਬਲਵੰਤ ਸਿੰਘ ਗੋਬਿੰਦਪੁਰ ,ਬਲਵੰਤ ਸਿੰਘ, ਜਗਜੀਤ ਸਿੰਘ ਬੱਗਾ, ਕਲਵੰਤ ਸਿੰਘ ,ਅਸ਼ੋਕ ਕੁਮਾਰ, ਮੱਖਣ ਸਿੰਘ ਸਰਪੰਚ, ਗੁਰਮੁਖ ਸਿੰਘ ਬੁਰਜ, ਗੱਬਰ ਸਿੰਘ, ਨਿਰਮੋਹ ਸਿੰਘ, ਰਾਜਵਿੰਦਰ ਸਿੰਘ, ਕੁਲਵੰਤ ਸਿੰਘ, ਸੰਤੋਖ ਸਿੰਘ ਰਾਜਸਥਾਨੀ, ਤਰਸੇਮ ਸਿੰਘ ਮੰਡ, ਨਿਸ਼ਾਨ ਸਿੰਘ, ਜਗਦੀਪ ਸਿੰਘ ਕਾਹਲੋ ,ਸੁਖਬੀਰ ਸਿੰਘ ,ਸਤਬੀਰ ਸਿੰਘ, ਡਾਕਟਰ ਜਗਦੀਸ਼ ਸਿੰਘ, ਨਗਿੰਦਰ ਸਿੰਘ ਪਰਜੀਆਂ, ਹਰਭਜਨ ਸਿੰਘ ਜਰਨਲ ਸਕੱਤਰ ਨੂਰ ਮਹਿਲ ,ਮਹਿੰਦਰ ਸਿੰਘ ਅਵਾਨ ਖਾਲਸਾ ਅਤੇ ਬਾਪੂ ਕੇਹਰ ਸਿੰਘ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਆਪ੍ਰੇਸ਼ਨ ਪਰਹਾਰ: ਐਸ.ਬੀ.ਐਸ. ਨਗਰ ਪੁਲਿਸ ਵੱਲੋਂ ਗੈਂਗਸਟਰਾਂ ਦੇ ਨੈੱਟਵਰਕ ‘ਤੇ ਵੱਡੀ ਸਟਰਾਈਕ; 67 ਰਾਊਂਡ-ਅੱਪ, 11 ਐਫ ਆਰ ਆਈ ਦਰਜ
Next articleਪ੍ਰਿੰਸੀਪਲ ਵੱਲੋਂ ਸੀਨੀਅਰ ਵਿਦਿਆਰਥੀਆਂ ਨਾਲ ਪ੍ਰੀਖਿਆ ‘ਤੇ ਚਰਚਾ