ਮਹਿਤਪੁਰ,(ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਪੰਜਾਬ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੋਰਾਨ ਖੇਤੀ ਮੰਗਾਂ ਲੈ ਕੇ ਚਲ ਰਹੀ ਗਲਬਾਤ ਵਿੱਚੇ ਰੁਕਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਹੱਕੀ ਮੰਗਾਂ ਨੂੰ ਲੈ ਕੇ ਲਗਾਏ ਜਾ ਰਹੇ ਧਰਨੇ ਵਿੱਚ ਸ਼ਾਮਲ ਹੋਣ ਲਈ ਬੀਕੇਯੂ ਪੰਜਾਬ ਜ਼ਿਲ੍ਹਾ ਜਲੰਧਰ ਇਕਾਈ ਦਾ ਜੱਥਾ ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਰਮਨਜੀਤ ਸਿੰਘ ਸਮਰਾ ਦੀ ਅਗਵਾਈ ਹੇਠ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਦੇਸ਼ ਦੀਆਂ ਹੁਕਮਰਾਨ ਸਰਕਾਰਾਂ ਜਾਣਬੁੱਝ ਕੇ ਖਜਲ ਖੁਆਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਬੁਖਲਾਹਟ ਵਿੱਚ ਆਣ ਕੇ ਕਿਸਾਨਾਂ ਦੀਆਂ ਮੰਗਾ ਤੋਂ ਭੱਜਣਾ ਕਿਸਾਨ ਜਥੇਬੰਦੀਆਂ ਨੂੰ ਸਿਧਾ ਚੈਲਿਜ ਹੈ। ਇਸ ਚੈਲਿਜ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਬੂਲ ਕਰਦਿਆਂ ਚੰਡੀਗੜ੍ਹ ਹੱਕੀ ਮੰਗਾਂ ਲਈ ਧਰਨਾ ਲਗਾਉਣ ਦਾ ਐਲਾਨ ਕੀਤਾ ਹੈ ਜਿਸ ਵਿਚ ਸ਼ਾਮਿਲ ਹੋਣ ਲਈ ਬੀਕੇਯੂ ਪੰਜਾਬ ਜ਼ਿਲ੍ਹਾ ਜਲੰਧਰ ਇਕਾਈ ਵੱਲੋਂ ਕਾਰਾਂ,ਟਰੈਕਟਰ ਟਰਾਲੀਆਂ ਲੈਣ ਕੇ ਤਿਆਰੀਆਂ ਮੁਕੰਮਲ ਕੀਤੀਆਂ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਬੀਕੇਯੂ ਪੰਜਾਬ ਦੇ ਕਾਫਲੇ ਵੱਲੋਂ ਚੰਡੀਗੜ੍ਹ ਰਵਾਨਗੀ ਤੋਂ ਪਹਿਲਾਂ ਸਰਕਾਰਾਂ ਦੀਆਂ ਵਧੀਕੀਆਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਲਖਬੀਰ ਸਿੰਘ ਜਿਲਾ ਪ੍ਰਧਾਨ ,ਨਰਿੰਦਰ ਸਿੰਘ ਬਾਜਵਾ ਕੌਰ ਕਮੇਟੀ ਮੈਬਰ, ਰਮਨਜੀਤ ਸਿੰਘ ਸਮਰਾ ਜਿਲਾ ਯੂਥ ਪ੍ਰਧਾਨ , ਸੋਡੀ ਸਿੰਘ ਜਿਲ੍ਹਾ ਮੀਤ ਪ੍ਰਧਾਨ, ਗਰਦੀਪ ਸਿੰਘ ਤਹਿਸੀਲ ਪ੍ਰਧਾਨ, ਪਾਲ ਸਿੰਘ ਸਕੱਤਰ ,’ਬਾਪੂ ਕੇਹਰ ਸਿੰਘ, ਸੰਤੋਖ ਸਿੰਘ, ਕਿਸਾਨ ਆਗੂ ਕਮਲਜੀਤ ਸਿੰਘ ਮੰਡ ਮੁੱਖ ਬੁਲਾਰਾ ,ਤਰਸੇਮ ਸਿੰਘ ਮੰਡ ਬਲਾਕ ਮੀਤ ਪ੍ਰਧਾਨ ( ਯੂਬ ), ਕਲਦੀਪ ਸਿੰਘ ਜਨਰਲ ਸਕੱਤਰ, ਹਰਭਜਨ ਸਿੰਘ ,ਮਹਿੰਦਰ ਸਿੰਘ ਭੋਲਾ, ਸੰਧੂ ਆਦਰ ਮਾਨ , ਨਗਿੰਦਰ ਸਿੰਘ, ਪਰਮਜੀਤ ਸਿੰਘ ਨਰੰਗਪੁਰ, ਗੁਰਮੁਖ ਸਿੰਘ ਸਰਪੰਚ ,ਤਰਲੋਕ ਸਿੰਘ ,ਬਲਵੰਤ ਸਿੰਘ ,ਕਰਮਜੀਤ ਸਿੰਘ, ਹੁਕਮ ਸਿੰਘ ਫੌਜੀ, ਖੇਮ ਸਿੰਘ, ਹਰਚਰਨ ਸਿੰਘ, ਲਵ ਖੁਰਲਾਪੁਰ ਆਦਿ ਕਿਸਾਨ ਆਗੂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj