ਜਲੰਧਰ,(ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)-ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਪ੍ਰਧਾਨ ਜ਼ਿਲ੍ਹਾ ਜਲੰਧਰ ਲਖਵੀਰ ਸਿੰਘ ਗੋਬਿੰਦਪੁਰ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਰਮਨਜੀਤ ਸਿੰਘ ਸਮਰਾ ਦੀ ਅਗਵਾਈ ਹੇਠ ਹੋਈ। ਜਿਸ ਵਿਚ ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਵੀ ਸ਼ਾਮਲ ਸਨ। ਜਿਸ ਵਿਚ 5 ਮਾਰਚ ਨੂੰ ਚੰਡੀਗੜ੍ਹ ਜਾਣ ਵਾਸਤੇ ਵਿਚਾਰ ਵਿਟਾਂਦਰਾ ਕੀਤਾ ਗਿਆ। ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਅਤੇ ਦਸਿਆ ਗਿਆ ਕਿ 4 ਮਾਰਚ ਨੂੰ ਇਕ ਵਜੇ ਦੁਪਹਿਰੇ ਵੱਡੀ ਗਿਣਤੀ ਵਿਚ ਟਰੈਕਟਰ ਟਰਾਲੀਆਂ ਅਤੇ ਕਾਫਲੇ ਦੇ ਰੂਪ ਵਿਚ ਰਵਾਨਾ ਹੋਵਾਂਗੇ। ਜਿਸ ਵਿਚ ਬਲਾਕ ਪ੍ਰਧਾਨ ਹਰਮਨਜੀਤ ਸਿੰਘ ਮੋਮੀ ਨੇ ਜੋਂ ਜ਼ਮੀਨਾਂ ਦੇ ਠੇਕੇ ਇਕ ਦੂਜੇ ਤੋਂ ਵੱਧ ਚੜਾ ਕੇ ਰੱਖੇ ਜਾਂਦੇ ਹਨ ਉਸ ਲਈ ਜੋ ਵੀ ਜ਼ਮੀਨਾਂ ਠੇਕੇ ਤੇ ਲੈਂਦੇ ਹਨ ਉਨ੍ਹਾਂ ਦੀ ਕਮੇਟੀ ਬਣਾ ਕੇ ਠੇਕੇ ਤੇ ਚੜ੍ਹਨ ਵਾਲੀਆਂ ਜ਼ਮੀਨਾਂ ਵਿਚ ਕੰਟਰੋਲ ਕਰਨ ਦੀ ਮੰਗ ਉਠਾਈ। ਉਨ੍ਹਾਂ ਕਿਹਾ ਕਿ ਠੇਕੇ ਦੀ ਰਕਮ ਫ਼ਸਲ ਵੱਢਣ ਉਪਰੰਤ ਹੀ ਦਿੱਤੀ ਜਾਵੇ ਤਾਂ ਜੋਂ ਜ਼ਮੀਨਾਂ ਠੇਕੇ ਤੇ ਵਾਉਣ ਵਾਲਾ ਕਰਜ਼ੇ ਹੇਠ ਆਉਣ ਤੋਂ ਬਚ ਸਕੇ। ਇਸ ਉਪਰੰਤ ਨਰਿੰਦਰ ਸਿੰਘ ਬਾਜਵਾ ਨੇ ਸਾਰਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਚੰਡੀਗੜ੍ਹ ਤੋਂ ਵਾਪਸੀ ਉਪਰੰਤ ਆਪਸੀ ਗੱਲਬਾਤ ਰਾਹੀਂ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ। ਬੀਕੇਯੂ ਪੰਜਾਬ ਵੱਲੋਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਰੇ ਕਿਸਾਨ ਹੱਕੀ ਮੰਗਾਂ ਲਈ ਸੰਘਰਸ਼ ਵਿਚ ਸ਼ਾਮਲ ਹੋਣ ਲਈ ਚੰਡੀਗੜ੍ਹ ਪੁੱਜਣ ਤਾਂ ਜੋ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ। ਅਤੇ ਸਰਕਾਰ ਕੋਲੋਂ ਅਪਣੀਆਂ ਹੱਕੀ ਮੰਗਾਂ ਮਨਵਾਈਆ ਜਾ ਸਕਣ। ਇਸ ਮੌਕੇ ਲਖਵੀਰ ਸਿੰਘ ਗੋਬਿੰਦਪੁਰ, ਨਰਿੰਦਰ ਸਿੰਘ ਬਾਜਵਾ, ਗੁਰਦੀਪ ਸਿੰਘ ਮੁਨੀਮ, ਤਹਿਸੀਲ ਪ੍ਰਧਾਨ ਰਮਨਜੀਤ ਸਿੰਘ ਸਮਰਾ, ਹਰਮਨਜੀਤ ਸਿੰਘ ਮੋਮੀ, ਗੁਰਜੰਟ ਸਿੰਘ ਮੀਤ ਪ੍ਰਧਾਨ, ਹਰਜਿੰਦਰ ਸਿੰਘ ਚੰਦੀ ਪ੍ਰੈਸ ਸਕੱਤਰ ਪੰਜਾਬ, ਪੂਰਨ ਸਿੰਘ, ਸੁਰਜੀਤ ਸਿੰਘ ਬਰਨਾਲਾ, ਪਾਲ ਸਿੰਘ ਸਕੱਤਰ, ਸੁਰਿੰਦਰ ਸਿੰਘ ਅਵਾਣ ਖਾਲਸਾ, ਹਰਭਜਨ ਸਿੰਘ, ਨਰਿੰਦਰ ਸਿੰਘ, ਪਰਮਜੀਤ ਸਿੰਘ, ਅਸ਼ੋਕ ਕੁਮਾਰ, ਤਜਿੰਦਰਪਾਲ ਸਿੰਘ ਸਰਪੰਚ, ਪਾਲ ਸਿੰਘ ਸਰਪੰਚ, ਬਖਸ਼ੀਸ਼ ਸਿੰਘ ਸਰਪੰਚ, ਨਿਸ਼ਾਨ ਸਿੰਘ, ਤਰਲੋਕ ਸਿੰਘ ਬੀਟਲਾ, ਜਗਤਾਰ ਸਿੰਘ ਟੁਰਨਾ, ਪਰਮਜੀਤ ਸਿੰਘ ਟੁਰਨਾ ਸਹਿਜਲਮੀਤ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj