HOME ਬੀਕੇਯੂ ਪੰਜਾਬ ਦੀ ਇਕਾਈ ਟੀਮ ਜਲੰਧਰ ਵੱਲੋਂ ਦਾਣਾ ਮੰਡੀ ਮਹਿਤਪੁਰ ਵਿਖੇ ਕਣਕ...

ਬੀਕੇਯੂ ਪੰਜਾਬ ਦੀ ਇਕਾਈ ਟੀਮ ਜਲੰਧਰ ਵੱਲੋਂ ਦਾਣਾ ਮੰਡੀ ਮਹਿਤਪੁਰ ਵਿਖੇ ਕਣਕ ਦਾ ਜਾਇਜ਼ਾ ਲਿਆ ਗਿਆ

1

ਖਰੀਦ ਜਲਦੀ ਸ਼ੁਰੂ ਨਾ ਕੀਤੀ ਗਈ ਤਾਂ ਬੀਕੇਯੂ ਪੰਜਾਬ ਵੱਲੋਂ ਸੰਘਰਸ਼ ਕੀਤਾ ਜਾਵੇਗਾ।

ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਟੀਮ ਇਕਾਈ ਜਲੰਧਰ ਵੱਲੋਂ ਦਾਣਾ ਮੰਡੀ ਮਹਿਤਪੁਰ ਵਿਖੇ ਕਣਕ ਦੀ ਖ਼ਰੀਦ ਦਾ ਜਾਇਜ਼ਾ ਲਿਆ ਗਿਆ ਜਿਸ ਵਿੱਚ ਕਿਸਾਨਾਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਕਣਕ ਦੀ ਖ਼ਰੀਦ ਜੋਕਿ ਇੱਕ ਅਪ੍ਰੈਲ ਤੋਂ ਸ਼ੁਰੂ ਕੀਤੀ ਗਈ ਹੈ ਪਰ ਮੰਡੀਆਂ ਵਿੱਚ ਅੱਜ 13 ਅਪ੍ਰੈਲ ਤੱਕ ਕੋਈ ਵੀ ਖਰੀਦ ਨਹੀਂ ਕੀਤੀ ਗਈ ਜੋਕਿ ਖਰੀਦ ਏਜੰਸੀਆਂ ਵੱਲੋਂ ਇੱਕ ਫੁਰਮਾਨ ਜਾਰੀ ਕੀਤਾ ਗਿਆ ਹੈ ਕਿ ਮੰਡੀਆਂ ਵਿੱਚ ਜੋ ਕਣਕ ਆ ਰਹੀ ਹੈ ਉਸ ਦੀ ਕੁਆਲਿਟੀ ਸਹੀ ਨਹੀਂ ਹੈ ਇਸ ਲਈ ਅਸੀਂ ਖਰੀਦ ਨਹੀਂ ਕਰ ਸਕਦੇ ਇਸ ਮੌਕੇ ਬੀਕੇਯੂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜਲਦ ਤੋਂ ਜਲਦ ਖਰੀਦ ਸ਼ੁਰੂ ਕੀਤੀ ਜਾਵੇ ਜੇ ਖਰੀਦ ਜਲਦੀ ਸ਼ੁਰੂ ਨਾ ਕੀਤੀ ਗਈ ਤਾਂ ਕਿਸਾਨਾਂ ਨੂੰ ਨਾਲ ਲੈ ਕੇ ਸਰਕਾਰ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ ਇਸ ਮੌਕੇ ਬੀਕੇਯੂ ਪੰਜਾਬ ਦੇ ਮੀਤ ਪ੍ਰਧਾਨ ਨਰਿੰਦਰ ਸਿੰਘ ਬਾਜਵਾ ਸੋਢੀ ਸਿੰਘ ਕੋਰ ਕਮੇਟੀ ਮੈਂਬਰ ਪੰਜਾਬ ਗੁਰਦੀਪ ਸਿੰਘ ਪ੍ਰਚਾਰਕ ਸਕੱਤਰ ਪੰਜਾਬ ਜਗਜੀਤ ਸਿੰਘ ਬੱਗਾ ਸਰਪੰਚ ਬਘੇਲਾ ਕੁਲਵੰਤ ਸਿੰਘ ਵਿਹਰਾ ਡਾਕਟਰ ਅਮਰੀਕ ਸਿੰਘ ਵਿਹਰਾ ਸੰਤੋਖ ਸਿੰਘ ਰਾਜਸਥਾਨੀ ਭਿੰਦਾ ਬਾਲੋਕੀ ਤਰਸੇਮ ਸਿੰਘ ਬਾਲੋਕੀ ਅਵਤਾਰ ਸਿੰਘ ਆਦਰਮਾਨ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬਾਬਾ ਸਾਹਿਬ ਨਾ ਸਿਰਫ਼ ਭਾਰਤ ਬਲਕਿ ਪੂਰੇ ਵਿਸ਼ਵ ਦੇ ਸਤਿਕਾਰਯੋਗ ਨੇਤਾ ਸਨ : ਡਾ. ਰਮਨ ਘਈ
Next articleਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 135 ਵਾਂ ਜਨਮ ਦਿਵਸ ਮਨਾਇਆ