ਬਾਪੂ ਫੌਜਾਂ ਸਿੰਘ ਦੀ ਮੌਤ ਤੇ ਗਹਿਰੇ ਸਦਮੇ ਦਾ ਪ੍ਰਗਟਾਵਾ
ਜਲੰਧਰ, (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਪੰਜਾਬ ਦੀ ਸਿਰਮੌਰ ਕਿਸਾਨ ਜਥੇਬੰਦੀ ਬੀਕੇਯੂ ਪੰਜਾਬ ਦੇ ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਬਾਪੂ ਫੌਜਾਂ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਤੇ ਮਸ਼ਹੂਰ ਬਜ਼ੁਰਗ ਦੌੜਾਕ ਫੋਜਾਂ ਸਿੰਘ ਜੀ ਦੀ 114 ਸਾਲ ਦੀ ਉਮਰ ਵਿਚ ਜਲੰਧਰ ਵਿਖੇ ਵ੍ਹੀਕਲ ਦੀ ਟੱਕਰ ਵੱਜਣ ਨਾਲ ਹੋਈ ਮੌਤ ਤੇ ਬੀਕੇਯੂ ਪੰਜਾਬ ਗਹਿਰੇ ਦੁਖ ਦਾ ਪ੍ਰਗਟਾਵਾ ਕਰਦੀ ਹੈ। ਬਜ਼ੁਰਗ ਦੌਰਾਨ ਦੀ ਅਚਨਚੇਤ ਮੌਤ ਨਾਲ ਪੂਰੇ ਜਗਤ ਨੂੰ ਗਹਿਰਾ ਸਦਮਾ ਲੱਗਿਆ ਹੈ। ਉਨ੍ਹਾਂ ਕਿਹਾ ਬਾਪੂ ਫੌਜਾਂ ਸਿੰਘ ਨੋਜਵਾਨ ਪੀੜੀ ਲਈ ਪ੍ਰੇਰਣਾ ਸਰੋਤ ਸਨ ਉਹ ਦੌੜਾਂ ਵਿਚ ਪ੍ਰਸਿਧੀ ਖੱਟਣ ਲਈ ਸਦੀਵੀ ਚੇਤਿਆਂ ਵਿਚ ਵਸੇ ਰਹਿਣਗੇ। ਇਸ ਮੌਕੇ ਪੱਤਰਕਾਰਾਂ ਵੱਲੋਂ ਲੁਧਿਆਣਾ ਜ਼ਮੀਨ ਅਕਵਾਇਰ ਮਾਮਲੇ ਬਾਰੇ ਪੁਛੇ ਸਵਾਲ ਤੇ ਬਾਜਵਾ ਵੱਲੋ ਨੇ ਕਿਹਾ ਅਸੀਂ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਨਾਲ ਕਿਸੇ ਪ੍ਰਕਾਰ ਦੀ ਧੱਕੇਸ਼ਾਹੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਮਾਂ ਬਦਲ ਚੁਕਿਆ ਹੈ ਸਰਕਾਰਾਂ ਨੂੰ ਕਿਸਾਨਾਂ ਪ੍ਰਤੀ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਭਾਵਨਾ ਨੂੰ ਲੈ ਕੇ ਆਪਣਾ ਨਜ਼ਰੀਆ ਬਦਲਣਾ ਪਵੇਗਾ। ਬਾਜਵਾ ਨੇ ਕਿਹਾ ਅੱਜ ਦਾ ਕਿਸਾਨ ਪੜਿਆ ਲਿਖਿਆ ਹੈ ਤੇ ਉਹ ਆਪਣਾ ਚੰਗਾ ਮਾੜਾ ਜਾਣਦਾ ਹੈ ਸਰਕਾਰ ਨੂੰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੀ ਰਾਇ ਲੈਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਬੀਕੇਯੂ ਪੰਜਾਬ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਕਿਸਾਨਾਂ ਨਾਲ ਮੌਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਤੇ ਹਰ ਮੌਰਚੇ ਵਿਚ ਮੌਹਰੀ ਭੂਮਿਕਾ ਨਿਭਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੁਧਿਆਣਾ ਮੌਰਚੇ ਵਿਚ ਪੰਜਾਬ ਦੇ ਕਿਸਾਨਾਂ ਨੂੰ ਤਨ ਮਨ ਨਾਲ ਡੱਟ ਕੇ ਅੰਦੋਲਨ ਵਿਚ ਕੁੱਦਣਾ ਪਵੇਗਾ। ਉਨ੍ਹਾਂ ਕਿਹਾ ਕਿ ਏਕੇ ਦੀ ਜਿੱਤ ਹੋਵੇਗੀ ਤੇ ਕਿਸਾਨਾਂ ਦੀ ਇਕ ਇੰਚ ਜ਼ਮੀਨ ਕਿਸੇ ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



