HOME ਬੀਕੇਯੂ ਦੁਆਬਾ ਹਰ ਦੁਖ ਸੁਖ ਵਿਚ ਲੋਕਾਂ ਨਾਲ ਡੱਟ ਕੇ ਖੜੀ –...

ਬੀਕੇਯੂ ਦੁਆਬਾ ਹਰ ਦੁਖ ਸੁਖ ਵਿਚ ਲੋਕਾਂ ਨਾਲ ਡੱਟ ਕੇ ਖੜੀ – ਕਸ਼ਮੀਰ ਸਿੰਘ ਪੰਨੂ

1

ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)– ਬੀਕੇਯੂ ਦੁਆਬਾ ਦੇ ਆਗੂ ਕਸ਼ਮੀਰ ਸਿੰਘ ਪੰਨੂ ਤੰਦਾਉਰਾ ਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਦਿਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਬੀਕੇਯੂ ਦੁਆਬਾ ਲੋਕਾਂ ਦੀ ਆਪਣੀ ਜਥੇਬੰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਬੀਕੇਯੂ ਦੁਆਬਾ ਜਥੇਬੰਦੀ  ਕਿਸਾਨ ਮਜ਼ਦੂਰ ਸਮੇਤ ਹਰ ਵਰਗ ਨਾਲ ਹੋਈ ਕਿਸੇ ਵੀ ਧੱਕੇਸ਼ਾਹੀ ਲਈ ਅੱਗੇ ਹਿਕ ਡਾਹ ਕੇ ਖੜੀ ਹੈ ਪੰਨੂ ਨੇ ਕਿਹਾ ਕਿ ਅੱਗੇ ਤੋਂ ਵੀ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਹਰ ਵਧੀਕੀ ਦਾ ਮੂੰਹ ਤੋੜ ਜਵਾਬ ਦੇਣ ਦੀ ਅਸੀਂ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਦਿਖਾਈ ਦਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਹੋ ਰਹੀਆਂ ਧੱਕੇਸ਼ਾਹੀਆ ਖਿਲਾਫ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ ਇਹ ਉਨ੍ਹਾਂ ਦਾ ਜਮਹੂਰੀਅਤ ਹੱਕ ਹੈ ਉਨ੍ਹਾਂ ਨੂੰ ਕੋਈ ਸਰਕਾਰ ਆਪਣੀ ਗੱਲ ਕਹਿਣ ਤੋਂ ਨਾ ਰੋਕ ਸਕਦੀ ਹੈ ਅਤੇ ਨਾ ਦਬਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬੀਕੇਯੂ ਦੁਆਬਾ ਦਾ ਕਾਫ਼ਲਾ ਦਿਨੋਂ ਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈ ਅਤੇ ਪੰਜਾਬ ਦੇ ਹਰ ਪਿੰਡ ਵਿੱਚ ਜਥੇਬੰਦੀ ਦੀਆਂ ਇਕਾਈਆਂ ਗਠਤ ਕੀਤੀਆਂ ਜਾ ਰਹੀਆਂ ਹਨ। ਜੋ ਵੀ ਉਨ੍ਹਾਂ ਦੇ ਝੰਡੇ ਹੇਠ ਲੋਕ ਹਿਤਾਂ ਲਈ ਲੜਾਈ ਲੜ੍ਹਨੀ ਚਾਹੁੰਦਾ ਹੈ ਉਸ ਨੂੰ ਜੀਓ ਆਇਆਂ ਆਖਦੇ ਹਾਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous article*ਸੇਵਾ ਹੈ ਕਿ ਬੰਧੂਆ ਮਜ਼ਦੂਰੀ* ਭਾਰਤ ਵਿਚ
Next articleਮਨੁੱਖੀ ਜੀਵਨ ਵਿੱਚ ਵਿਟਾਮਿਨਾਂ ਦੀ ਮਹੱਤਤਾ