ਭਾਜਪਾ ਦੇ ਕੌਮੀ ਕਿਸਾਨ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਦਾ ਧੰਨਵਾਦ।

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੀ ਜਾਨ ਬਚਾਉਣ ਲਈ ਕੋਸ਼ਿਸ਼ ਕਰਨ ਤੇ ਜਥੇਦਾਰ ਜੀ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਧੰਨਵਾਦ।
ਲੁਧਿਆਣਾ, (ਸਮਾਜ ਵੀਕਲੀ)  ( ਗੌਰਵ ਦੀਪ ਸਿੰਘ)-ਭਾਜਪਾ ਦੇ ਕੌਮੀ ਕਿਸਾਨ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਵੱਲੋਂ ‘ਗਿਆਨੀ ਸੁਲਤਾਨ ਸਿੰਘ ਜੀ’ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਖਲਵਾਉਣ ਲਈ ਅਤੇ ਉਹਨਾਂ ਦੀ ਸਿਹਤ ਅਤੇ ਬਾਰੇ ਜਾਣਕਾਰੀ ਲਈ ਭੇਜਣ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਦਾ ਕੋਟਨ ਕੋਟ ਧੰਨਵਾਦ ਕੀਤਾ ਹੈ। ਗਰੇਵਾਲ ਨੇ ਕਿਹਾ ਕਿ ਬੇਸ਼ੱਕ ਮੈਂ ਭਾਜਪਾ ਦਾ ਅਹੁਦੇਦਾਰ ਹਾਂ ਤੇ ਮੈਂ ਸਭ ਤੋਂ ਪਹਿਲਾਂ ਇੱਕ ਸਿੱਖ ਵੀ ਹਾਂ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਨੂੰ ਡੱਲੇਵਾਲ ਸਾਹਿਬ ਦੀ ਸਿੱਖ ਮਰਿਆਦਾ ਅਨੁਸਾਰ ਭੁੱਖ ਹੜਤਾਲ ਖੁਲਵਾਉਣ ਦੀ ਅਪੀਲ ਵੀ ਮੈਂ ਇੱਕ ਗੁਰਸਿੱਖ ਦੀ ਜਾਨ ਬਚਾਉਣ ਲਈ ਕੀਤੀ ਸੀ।  ਗਰੇਵਾਲ ਨੇ ਕਿਹਾ ਕਿ ਮੈਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਰਘਵੀਰ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਖੁਦ ਦਖਲ ਦੇਣ ਅਤੇ ਕਿਸਾਨ ਆਗੂ ਜਥੇਦਾਰ ਜਗਜੀਤ ਸਿੰਘ ਡਲੇਵਾਲ ਦੀ ਜਾਨ ਸਿੱਖ ਮਰਿਆਦਾ ਦੇ ਮੱਦੇਨਾਲ ਬਚਾਉਣ ਅਤੇ ਉਹਨਾਂ ਦੀ ਭੁੱਖ ਹੜਤਾਲ ਖਤਮ ਕਰਵਾਉਣ ਤਾਂ ਕਿ ਪੰਥ ਦਾ ਭਲਾ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਵੱਧਕੇ ਮੈਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਸਾਹਿਬ ਜੀ ਤੋਂ ਇਹ ਮੰਗ ਕਰਦਾ ਹਾਂ ਕਿ ਉਹ ਭਵਿੱਖ ਵਿੱਚ ਵੀ ਕੋਈ ਸਿੱਖ ਆਗੂ ਅਜਿਹਾ ਮਰਨ ਵਰਤ ਦਾ ਫ਼ੈਸਲਾ ਨਾ ਕਰੇ ਉਨ੍ਹਾਂ ਵੱਲੋਂ ਪੱਕੇ ਤੌਰ ਤੇ ਹੀ ਸਾਰੀ ਸਿੱਖ ਕੌਮ ਨੂੰ ਵਰਜਿਆ ਜਾਵੇ।
ਗਰੇਵਾਲ ਨੇ ਕਿਹਾ ਕਿ ਮੈਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਾਮਲੇ ਵਿੱਚ ਆਪਣੀ ਪਾਰਟੀ ਭਾਜਪਾ ਦੇ ਵਿੱਚ ਰਹਿ ਕੇ ਸੱਚ ਦੀ ਖਾਤਿਰ ਤੇ ਇੱਕ ਗੁਰਸਿੱਖ ਨੂੰ ਬਚਾਉਣ ਲਈ ਆਪਣਾ ਵਿਰੋਧ ਦਰਜ ਕਰਵਾਇਆ ਹੈ। ਪਰ ਮੈਨੂੰ ਖੁਸ਼ੀ ਹੈ ਕਿ ਗੁਰੂ ਸਾਹਿਬ ਜੀ ਦੇ ਅਸ਼ੀਰਵਾਦ ਸਦਕਾ ਮੇਰੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਤੇ ਮੈਂ ਆਪਣੇ ਅੰਤਿਮ ਸਵਾਸਾਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਸਾਹਿਬ ਜੀ ਦਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਰਿਣੀ ਰਹਾਂਗਾ। ਗਰੇਵਾਲ ਨੇ ਕਿਹਾ ਕਿ ਮੇਰੇ ਇਸ ਫ਼ੈਸਲੇ ਨੂੰ ਦੇਖਦੇ ਹੋਏ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਵੀ ਕਿਸਾਨਾਂ ਨਾਲ ਮੀਟਿੰਗ ਕਰਨ ਲਈ ਸਕੱਤਰ ਪੱਧਰ ਦੀ ਮੀਟਿੰਗ ਤੈਅ ਕੀਤੀ ਗਈ ਹੈ ਮੈਂ ਪੰਜਾਬ ਭਾਜਪਾ ਵੱਲੋਂ ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਰਿਣੀ ਹਾਂ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਗਰੇਵਾਲ ਨੇ ਭਾਜਪਾ ਪੰਜਾਬ ਪ੍ਰਦੇਸ਼ ਦੇ ਬੁਲਾਰੇ ਭਾਈ ਸਰਚਾਂਦ ਸਿੰਘ ਜੀ ਅਤੇ ਆਪਣੇ ਪਿੰਡ ਭੂਖੜੀ ਤੋਂ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਉਨ੍ਹਾਂ ਦੇ ਨਾਲ ਬੇਨਤੀ, ਜੋਦੜੀ ਕਰਨ ਗਏ ਸਤਪਾਲ ਸਿੰਘ ਸਰਪੰਚ ਭੂਖੜੀ, ਬਲਵਿੰਦਰ ਸਿੰਘ ਸਾਬਕਾ ਸਰਪੰਚ ਭੂਖੜੀ, ਹਰਬੰਸ ਸਿੰਘ ਸਾਬਕਾ ਮੈਂਬਰ ਪੰਚਾਇਤ ਭੂਖੜੀ ਅਤੇ ਲਖਵੀਰ ਸਿੰਘ ਰੰਧਾਵਾ ਭੂਖੜੀ ਦਾ ਖਾਸ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਮੌਕੇ ਉਨ੍ਹਾਂ ਦਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਉਹ ਆਪਣੇ ਸਾਥੀਆਂ ਦੇ ਵੀ ਜ਼ਿੰਦਗੀ ਭਰ ਰਿਣੀ ਰਹਿਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਰ ਆਰ ਬਾਵਾ ਡੀ ਏ ਵੀ ਕਾਲਜ ਫਾਰ ਗਰਲਜ ,ਬਟਾਲਾ ਦੇ ਵਿਹੜੇ ਸ਼ਾਨਦਾਰ ਸਾਹਿਤਕ ਸਮਾਗਮ ਯਾਦਗਾਰੀ ਹੋ‌ ਨਿਬੜਿਆ
Next article**ਰਸਮ-ਏ-ਸ਼ਹਾਦਤ**