ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਵਿਸ਼ਵ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਣ ਵਿੱਚ ਸਫਲ ਰਿਹਾ – ਟੋਹੜਾ
ਨੌਜਵਾਨਾਂ ਨੂੰ ਕਰਾਂਤੀਕਾਰੀਆਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਦੇ ਮਾਤਰਭੂਮੀ ਲਈ ਆਪਣਾ ਸਬ ਕੁੱਝ ਕੁਰਬਾਨ ਕਰਣ ਲਈ ਹਮੇਸ਼ਾਂ ਤਤਪਰ ਰਹਿਨਾ ਚਾਹੀਦਾ ਹੈ – ਸੰਨੀ ਬੈਂਸ
ਕਪੂਰਥਲਾ, 13 ਅਗਸਤ (ਕੌੜਾ )– ਭਾਰਤ ਦੀ ਅਜ਼ਾਦੀ ਦੇ 76 ਸਾਲ ਪੂਰੇ ਹੋਣ ਤੇ ਕੇਂਦਰ ਸਰਕਾਰ ਵਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਰ ਘਰ ਤਿਰੰਗਾ ਅਭਿਆਨ ਦੇ ਤਹਿਤ ਕਪੂਰਥਲਾ ਵਿੱਚ ਬੀਜੇਪੀ ਯੂਥ ਦੇ ਜ਼ਿਲ੍ਹਾ ਪ੍ਰਧਾਨ ਵਿਵੇਕ ਸਿੰਘ ਸੰਨੀ ਬੈਂਸ ਅਤੇ ਪੰਜਾਬ ਯੂਵਾ ਮੋਰਚਾ ਦੇ ਸੂਬਾ ਸਕੱਤਰ ਭਾਰਤ ਮਹਾਜਨ ਦੀ ਅਗਵਾਈ ਹੇਠ ਸ਼ਹਿਰ ਦੇ ਮੰਦਰ ਧਰਮਸਭਾ ਤੋਂ ਸੈਂਕੜੀਆਂ ਯੂਥ ਵਰਕਰਾਂ ਵਲੋਂ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ।
ਜਿਸ ਵਿੱਚ ਬੀਜੇਪੀ ਯੂਥ ਦੇ ਸੂਬਾ ਪ੍ਰਧਾਨ ਕੰਵਰਵੀਰ ਸਿੰਘ ਟੋਹੜਾ,ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵਿਸ਼ੇਸ਼ ਤੌਰ ਤੇ ਮੌਜੂਦ ਹੋਏ।ਮੰਦਰ ਧਰਮਸਭਾ ਰੋਡ ਤੋਂ ਸ਼ੁਰੂ ਹੋਈ ਤਿਰੰਗਾ ਯਾਤਰਾ ਕਪੂਰਥਲਾ ਦੇ ਵੱਖ ਵੱਖ ਬਾਜ਼ਾਰ ਵਿੱਚੋ ਹੁੰਦੀ ਹੋਈ ਸ਼ਹੀਦੇ ਆਜ਼ਮ ਭਗਤ ਸਿੰਘ ਚੌਕ ਵਿਖੇ ਸ਼ਹੀਦੇ ਆਜ਼ਮ ਭਗਤ ਜੀ ਦੇ ਬੁੱਤ ਤੇ ਫੁੱਲਮਾਲਾ ਪਾ ਕੇ ਸ਼ਰਧਾਂਜਲੀ ਦੇ ਕੇ ਸਮਾਪਤ ਹੋਈ।ਯਾਤਰਾ ਦੇ ਦੌਰਾਨ ਭਾਰਤ ਮਾਤਾ ਦੀ ਜੈ,ਵੰਦੇ ਮਾਤਰਮ ਦੇ ਜੈਕਾਰਿਆਂ ਨਾਲ ਪੂਰਾ ਮਾਹੌਲ ਦੇਸਭਗਤੀ ਵਿੱਚ ਤਰ ਹੋ ਗਿਆ।ਇਸ ਮੌਕੇ ਤੇ ਸੂਬਾ ਪ੍ਰਧਾਨ ਕੰਵਰਵੀਰ ਸਿੰਘ ਟੋਹੜਾ ਨੇ ਕਿਹਾ ਕਿ ਪ੍ਰਧਾਨਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਸੰਪੂਰਣ ਵਿਸ਼ਵ ਵਿੱਚ ਆਪਣੀ ਇੱਕ ਵੱਖ ਪਹਿਚਾਣ ਬਣਾਉਣ ਵਿੱਚ ਸਫਲ ਰਿਹਾ ਹੈ।ਭਾਰਤ ਦੀ ਵਿਦੇਸ਼ ਨੀਤੀ ਅਤੇ ਸਾਮਰਿਕ ਤਾਕਤ ਦਾ ਅਹਿਸਾਸ ਵਿਸ਼ਵ ਦੇ ਸਭਤੋਂ ਤਾਕਤਵਰ ਦੇਸ਼ਾਂ ਨੂੰ ਵੀ ਹੈ।
ਵਿਸ਼ਵ ਵਿੱਚ ਆਈ ਹੋਈ ਕਿਸੇ ਵੀ ਆਪਦਾ ਜਾਂ ਸੰਕਟ ਦੇ ਸਮਾਧਾਨ ਲਈ ਸਾਰੇ ਦੇਸ਼ ਸਰਵਪ੍ਰਥਮ ਭਾਰਤ ਦੇ ਵੱਲ ਵੇਖਦੇ ਹਨ।ਭਾਰਤ ਦੀ ਅਜ਼ਾਦੀ ਸੁਨਿਸਚਿਤ ਕਰਣ ਲਈ ਅਨੇਕਾਂ ਪਰਿਵਾਰ ਕੁਰਬਾਨੀ ਦੀ ਬੇਦੀ ਤੇ ਚੜ੍ਹ ਗਏ।ਉਨ੍ਹਾਂ ਦੀ ਇਸ ਮਹਾਨ ਕੁਰਬਾਨੀ ਦੇ ਫਲਸਰੂਪ ਹੀ ਅੱਜ ਆਜ਼ਾਦ ਭਾਰਤ ਦਾ ਸੂਰਜ ਵਿਸ਼ਵ ਨੂੰ ਆਪਣੇ ਪ੍ਰਕਾਸ਼ ਪ੍ਰਕਾਸ਼ਿਤ ਕਰ ਰਿਹਾ ਹੈ।ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਭਾਜਪਾ ਯੁਵਾ ਮੋਰਚਾ ਦੀ ਇਸ ਇਤਿਹਾਸਿਕ ਤਿਰੰਗਾ ਯਾਤਰਾ ਨੇ ਅੱਜ ਸ਼ਹਿਰ ਭਰ ਵਿੱਚ 13 ਤੋਂ 15 ਅਗਸਤ ਤੱਕ ਹਰ ਘਰ ਤਿਰੰਗਾ ਅਭਿਆਨ ਨੂੰ ਸਫਲ ਬਣਾਉਣ ਲਈ ਜੋ ਮਾਹੌਲ ਤਿਆਰ ਕੀਤਾ ਅਤੇ ਭਾਰੀ ਗਿਣਤੀ ਵਿੱਚ ਵਰਕਰ ਇਸ ਯਾਤਰਾ ਦੇ ਗਵਾਹ ਬਣੇ ਉਹ ਸਭ ਵਧਾਈ ਦੇ ਪਾਤਰ ਹਨ।ਖੋਜੇਵਾਲ ਨੇ ਕਿਹਾ ਕਿ 13 ਤੋਂ 15 ਅਗਸਤ ਤੱਕ ਹਰ ਇੱਕ ਨਾਗਰਿਕ ਆਪਣੇ ਘਰ ਤੇ ਤਿਰੰਗਾ ਲਹਿਰਾਏ।ਇਹੀ ਇਸ ਜਾਗਰੂਕਤਾ ਰੈਲੀ ਦਾ ਪ੍ਰਮੁੱਖ ਉਦੇਸ਼ ਹੈ।ਬੀਜੇਪੀ ਯੂਥ ਦੇ ਸੂਬਾ ਸਕੱਤਰ ਭਰਤ ਮਹਾਜਨ ਨੇ ਕਿਹਾ ਕਿ ਅਜ਼ਾਦੀ ਅੰਦੋਲਨ ਵਿੱਚ ਯੋਗਦਾਨ ਦੇਣ ਵਾਲੇ ਨਾਇਕਾਂ ਦੇ ਉੱਚ ਆਦਰਸ਼ਾਂ ਨੂੰ ਆਪਣੇ ਦਿਲਾਂ ਵਿੱਚ ਸੰਜੋਨ ਅਤੇ ਉਨ੍ਹਾਂ ਨੂੰ ਪ੍ਰੇਰਨਾ ਲੈਕੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣ।ਬੀਜੇਪੀ ਯੂਥ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ ਨੇ ਕਿਹਾ ਕਿ ਨੌਜਵਾਨਾਂ ਨੂੰ ਕ੍ਰਾਂਤੀਕਾਰੀਆਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਦੇ ਮਾਤਭੂਮੀ ਲਈ ਆਪਣਾ ਸਰਵਸਵ ਨਿਔਛਾਵਰ ਕਰਣ ਲਈ ਹਮੇਸ਼ਾਂ ਤਿਆਰ ਰਹਿਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਇੱਕ ਯੁਵਾ ਦੇਸ਼ ਹੈ ਅਤੇ ਭਾਰਤ ਦਾ ਨੋਜਵਾਨ ਅੱਜ ਵਿਸ਼ਵ ਦੀਆਂ ਜ਼ਿਆਦਾਤਰ ਵੱਡੀਆਂ ਕੰਪਨੀਆਂ ਦੀ ਅਗਵਾਈ ਕਰ ਰਿਹਾ ਹੈ।ਅੱਜ ਭਾਰਤ ਹਰ ਖੇਤਰ ਵਿੱਚ ਆਤਮਨਿਰਭਰ ਬਣ ਰਿਹਾ ਹੈ।ਹਰ ਘਰ ਤਿਰੰਗਾ ਅਭਿਆਨ ਵਿੱਚ ਦੇਸ਼ ਦੇ ਨੋਜਵਾਨ ਵਰਗ ਦੀ ਭਾਗੀਦਾਰੀ ਸਭਤੋਂ ਜ਼ਿਆਦਾ ਹੋਣੀ ਚਾਹੀਦੀ ਹੈ।ਇਸ ਮੌਕੇ ਸੂਬਾ ਜਨਰਲ ਸਕੱਤਰ ਯੂਵਾ ਮੋਰਚਾ ਆਭਾਸ ਸ਼ਾਕਰ, ਸੂਬਾ ਸਕਤੱਰ ਯੂਬਾ ਮੋਰਚਾ ਆਸ਼ੂ ਅੰਬਾ, ਜਿਲ੍ਹਾ ਜਨਰਲ ਸਕੱਤਰ ਯੂਬਾ ਮੋਰਚਾ ਲਵ ਢਿੱਲੋਂ, ਜਿਲ੍ਹਾ ਉਪ ਪ੍ਰਧਾਨ ਯੂਵਾ ਮੋਰਚਾ ਸੰਦੀਪ ਥਿੰਦ, ਜਿਲ੍ਹਾ ਜਨਰਲ ਸਕੱਤਰ ਯੂਵਾ ਮੋਰਚਾ ਵਿਨਾਯਕ ਪ੍ਰਸ਼ਾਰ, ਭੇਟ ਮੰਡਲ ਪ੍ਰਧਾਨ ਯੂਵਾ ਮੋਰਚਾ, ਗੁਰਪਰੀਤ ਗੋਪੀ, ਜਿਲ੍ਹਾ ਸਕੱਤਰ ਲੋਕੇਸ਼ ਬਾਲੀ, ਵਿਨੈ ਸ਼ਰਮਾ ਜਿਲ੍ਹਾ ਸੱਕਤਰ ਵਿ, ਰਮਨ ਬੇਗੋਵਾਲ ਮੰਡਲ ਪ੍ਰਧਾਨ ਭਾਜਪਾ,ਜਿਲ੍ਹਾ ਸਕੱਤਰ ਭਾਜਪਾ ਦੀਪਾ ਬਡਿਆਲ, ਰੋਬਿਨ ਲੂਥਰਾ, ਰਾਜਨ ਕੁਮਾਰ ਠਿਗੀ, ਸਾਹਿਲ ਪੂਰੀ, ਸੀਰਾ, ਪੀਲਾ, ਅਭੀ, ਅਰਸ਼ਦੀਪ, ਦੀਪਕ ਕੁਮਾਰ, ਜਿਲ੍ਹਾ ਜਨਰਲ ਸਕੱਤਰ ਐਡਵੋਕੇਟ ਪੀਯੂਸ਼ ਮਨਚੰਦਾ,ਕੋ ਕਨਵੀਨਰ ਸ਼ੋਸ਼ਲ ਮੀਡੀਆ ਪੰਜਾਬ ਵਿਕੀ ਗੁਜਰਾਲ, ਜਿਲ੍ਹਾ ਉਪ ਜਗਦੀਸ਼ ਸ਼ਰਮਾ, ਸੂਬਾ ਕਾਰਜਕਾਰਨੀ ਮੈਂਬਰ ਰਜੇਸ਼ ਪਾਸੀ,ਜਿਲਾ ਉਪ ਪ੍ਰਧਾਨ ਕਪੂਰਚੰਦ ਥਾਪਰ, ਮੰਡਲ ਰਾਜਿੰਦਰ ਸਿੰਘ ਧੰਜਲ, ਮੰਡਲ ਪ੍ਰਧਾਨ ਕਪੀਲ ਧੀਰ, ਜਿਲ੍ਹਾ ਪ੍ਰਧਾਨ ਅਸ ਸੀ ਮੋਰਚਾ ਰੌਸ਼ਨ ਸੱਭਰਵਾਲ, ਨਿਰਮਲ ਨਾਹਰ, ਮੋਹਿੰਦਰ ਸਿੰਘ ਬਲੇਰ,ਅਸ਼ਵਨੀ ਭੋਲਾ ਮੰਡਲ ਉਪ ਪ੍ਰਧਾਨ, ਸ਼ਾਮ ਭੂਟਾਨੀ ਮੰਡਲ ਸੱਕਤਰ, ਸਰਬਜੀਤ ਬੰਟੀ ਮੰਡਲ ਪ੍ਰਧਾਨ ਯੂਵਾ ਮੋਰਚਾ, ਵੀਰ ਸਿੰਘ ਮਠਾੜੂ,ਐਡਵੋਕੇਟ ਨਿਤਿਨ ਸ਼ਰਮਾ,ਆਦੀ ਹਾਜ਼ਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly