ਯੂਪੀ ਵਿੱਚ ਭਾਜਪਾ ਵੱਡੇ ਬਹੁਮਤ ਨਾਲ ਮੁੜ ਸੱਤਾ ’ਚ ਆਵੇਗੀ: ਆਦਿੱਤਿਆਨਾਥ

 Uttar Pradesh Chief Minister Yogi Adityanath

ਗੋਰਖਪੁਰ (ਸਮਾਜ ਵੀਕਲੀ):  ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਗੋਰਖਪੁਰ ਸ਼ਹਿਰੀ ਸੀਟ ਤੋਂ ਪਾਰਟੀ ਉਮੀਦਵਾਰ ਬਣਾੲੇ ਜਾਣ ਪਿੱਛੋਂ ਪਾਰਟੀ ਦਾ ਧੰਨਵਾਦ ਕਰਦਿਆਂ ਦਾਅਵਾ ਕੀਤਾ ਕਿ ਸੂਬੇ ਵਿੱਚ ਭਾਜਪਾ ਵੱਡੇ ਬਹੁਮਤ ਨਾਲ ਵਾਪਸ ਸੱਤਾ ’ਚ ਆਵੇਗੀ। ਉਨ੍ਹਾਂ ਕਿਹਾ,‘ਮੈਂ ਪ੍ਰਧਾਨ ਮੰਤਰੀ, ਕੌਮੀ ਪ੍ਰਧਾਨ ਤੇ ਭਾਜਪਾ ਦੇ ਸੰਸਦੀ ਬੋਰਡ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਮੈਨੂੰ ਮੌਜੂਦਾ ਵਿਧਾਨ ਸਭਾ ਚੋਣਾਂ ’ਚ ਗੋਰਖਪੁਰ ਸ਼ਹਿਰੀ ਸੀਟ ਤੋਂ ਖੜ੍ਹਾ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਕਾਰਕੁਨਾਂ ਦੀ ਮਦਦ, ਮੌਜੂਦਾ ਤੇ ਸਾਬਕਾ ਪ੍ਰਤੀਨਿਧੀਆਂ ਨਾਲ ਭਾਜਪਾ ਨਾ ਸਿਰਫ਼ ਗੋਰਖਪੁਰ ਬਲਕਿ ਪੂਰੇ ਸੂਬੇ ਵਿੱਚ ਜਿੱਤ ਹਾਸਲ ਕਰੇਗੀ ਤੇ ਵੱਡੇ ਬਹੁਮਤ ਨਾਲ ਮੁੜ ਆਪਣੀ ਸਰਕਾਰ ਬਣਾਵੇਗੀ। ਉਨ੍ਹਾਂ ਕਿਹਾ,‘ਭਾਜਪਾ ਸੂਬੇ ਵਿੱਚ ਆਪਣੇ ਇੱਕੋ-ਇੱਕ ਮੰਤਰ- ‘ਸਬਕਾ ਸਾਥ, ਸਬਕਾ ਵਿਕਾਸ’ ਨਾਲ ਇਕ ਵਾਰ ਫੇਰ ਸੂਬੇ ਵਿੱਚ ਆਪਣੀ ਸਰਕਾਰ ਬਣਾਵੇਗੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਪੀ ਚੋਣਾਂ: ਭਾਜਪਾ ਨੇ 107 ਉਮੀਦਵਾਰਾਂ ਦੇ ਨਾਮ ਐਲਾਨੇ
Next articleਭਾਜਪਾ ਨੇ ਆਦਿੱਤਿਆਨਾਥ ਨੂੰ ਪਹਿਲਾਂ ਹੀ ਘਰ ਭੇਜਿਆ: ਅਖਿਲੇਸ਼