HOME ਮਹਿੰਗਾਈ ਦੀ ਜਨਨੀ ਭਾਜਪਾ ਅਤੇ ਭ੍ਰਿਸ਼ਟਾਚਾਰ ਨੂੰ ਸਿਖਰਾਂ ‘ਤੇ ਪਹੁੰਚਾਉਣ ਵਾਲੀ ‘ਆਪ’...

ਮਹਿੰਗਾਈ ਦੀ ਜਨਨੀ ਭਾਜਪਾ ਅਤੇ ਭ੍ਰਿਸ਼ਟਾਚਾਰ ਨੂੰ ਸਿਖਰਾਂ ‘ਤੇ ਪਹੁੰਚਾਉਣ ਵਾਲੀ ‘ਆਪ’ ਸਰਕਾਰ ਦੇ ਰਾਜ ਵਿੱਚ ਹਰ ਵਰਗ ਦੇ ਲੋਕ ਅਸੁਰੱਖਿਅਤ ਅਤੇ ਠੱਗਿਆ ਮਹਿਸੂਸ ਕਰ ਰਹੇ ਹਨ- ਬਾਵਾ

3

ਕਿਹਾ– ਦੱਖਣੀ ਹਲਕੇ ਦੇ ਲੋਕ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਜਦਕਿ ਇਸ ਹਲਕੇ ਦੀ ਇੰਡਸਟਰੀ ਨੇ ਭਾਰਤ ਦੀ ਪਹਿਚਾਣ ਦੁਨੀਆ ਵਿੱਚ ਬਣਾਈ

 ਆਈ.ਪੀ.ਐੱਲ. ਬੰਦ ਕਰਨ ਦੀ ਭੁਪੇਸ਼ ਬੁਘੇਲ ਦੀ ਸਲਾਹ ਭਾਰਤ ਸਰਕਾਰ ਨੂੰ ਮੰਨ ਲੈਣੀ ਚਾਹੀਦੀ ਹੈ

ਲੁਧਿਆਣਾ   (ਸਮਾਜ ਵੀਕਲੀ)    (ਕਰਨੈਲ ਸਿੰਘ ਐੱਮ.ਏ.)-ਡੀਜ਼ਲ, ਪੈਟਰੋਲ, ਗੈਸ ਦੀਆਂ ਕੀਮਤਾਂ ਵਿੱਚ ਵਾਧਾ,ਮਹਿੰਗਾਈ ਦਰ 3% ਤੋਂ 8% ਤੱਕ ਜਾਣਾ, ਭਾਰਤ ਦੀ ਅਰਥ ਵਿਵਸਥਾ ਦਾ ਤੀਸਰੇ ਨੰਬਰ ਤੋਂ ਛੇਵੇਂ ਨੰਬਰ ‘ਤੇ ਜਾਣਾ ਹਰ ਭਾਰਤੀ ਦੇ ਲਈ ਚਿੰਤਾ ਦਾ ਵਿਸ਼ਾ ਹੈ ਪਰ ਭਾਜਪਾ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕ ਰਹੀ। ਇਹ ਸ਼ਬਦ ਅੱਜ ਹਲਕਾ ਦੱਖਣੀ ਵਿੱਚ ਮਹਿੰਗਾਈ, ਭ੍ਰਿਸ਼ਟਾਚਾਰ, ਲਾਅ ਐਂਡ ਆਰਡਰ ਵਿੱਚ ਨਿਘਾਰ ਵਿਸ਼ੇ ‘ਤੇ ਜ਼ੋਰਦਾਰ ਰੋਸ ਮੁਜਾਹਰਾ ਕਰਦਿਆਂ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ.) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਕਹੇ। ਇਸ ਸਮੇਂ ਕਾਂਗਰਸੀ ਨੇਤਾ ਜਨਰਲ ਸਕੱਤਰ ਜ਼ਿਲ੍ਹਾ ਕਾਂਗਰਸ ਮਾਸਟਰ ਹਰੀਦੇਵ ਬਾਵਾ, ਰਾਕੇਸ਼ ਗੋਇਲ, ਰਤਨੇਸ਼ ਕੁਮਾਰ, ਕੈਪਟਨ ਮਲਕੀਤ ਸਿੰਘ ਵਾਲੀਆ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ ਜਦ ਕਿ ਮੀਟਿੰਗ ਦਾ ਆਯੋਜਨ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ (ਓ.ਬੀ.ਸੀ.) ਗੁਰਨਾਮ ਸਿੰਘ ਕਲੇਰ ਅਤੇ ਜ਼ਿਲ੍ਹਾ ਕਾਂਗਰਸ (ਓ.ਬੀ.ਸੀ.) ਦੇ ਪ੍ਰਧਾਨ ਵਰਿੰਦਰ ਭੱਲਾ ਨੇ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਹੁਣ ਭਾਰਤ ਦੇ ਲੋਕ ਡਾ: ਮਨਮੋਹਨ ਸਿੰਘ ਦੀ ਨੀਤੀ ਅਤੇ ਨੀਅਤ ਦੀ ਸਰਾਹਨਾ ਕਰਦੇ ਹਨ ਜਿਨ੍ਹਾਂ 1990-91 ਵਿੱਚ ਦੇਸ਼ ਦੀ ਅਰਥ ਵਿਵਸਥਾ ਡਾਵਾਂਡੋਲ ਹੋਣ ‘ਤੇ ਹਾਲਾਤ ਨੂੰ ਦੂਰਅੰਦੇਸ਼ ਸੋਚ ਨਾਲ ਕੰਟਰੋਲ ਕਰਕੇ ਅਮਰੀਕਾ ਨੂੰ ਵੀ ਸੋਚਣ ਲਈ ਮਜ਼ਬੂਰ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਚਰਨ ਸੀਮਾ ‘ਤੇ ਹੈ, ਲਾਅ ਐਂਡ ਆਰਡਰ ਦੀ ਹਾਲਾਤ ਚਿੰਤਾਜਨਕ ਹੈ ਪਰ ਸਾਡੇ ਪੰਜਾਬ ਦੇ ਨੇਤਾਵਾਂ ‘ਤੇ ਕਹਾਵਤ ਲਾਗੂ ਹੁੰਦੀ ਹੈ ਕਿ “ਰੋਮ ਜਲ ਰਹਾ ਥਾ, ਨੀਰੂ ਬੰਸਰੀ ਵਜਾ ਰਹਾ ਥਾ” ਇਸ ਸਮੇਂ ਬਾਵਾ ਨੇ ਭੁਪੇਸ਼ ਬੁਘੇਲ ਸਾਬਕਾ ਮੁੱਖ ਮੰਤਰੀ ਛੱਤੀਸਗੜ੍ਹ ਵੱਲੋਂ ਆਈ.ਪੀ.ਐਲ. ਬੰਦ ਕਰਨ ਦੀ ਭਾਰਤ ਸਰਕਾਰ ਨੂੰ ਦਿੱਤੀ ਸਲਾਹ ਦੀ ਸਰਾਹਨਾ ਕੀਤੀ ਅਤੇ ਭਾਜਪਾ ਸਰਕਾਰ ਨੂੰ ਸਲਾਹ ਮੰਨ ਲੈਣ ਲਈ ਕਿਹਾ। ਬਾਵਾ ਨੇ ਕਿਹਾ ਕਿ ਚਾਰ ਸਾਲ ਵਿੱਚ ਵਿਕਾਸ ਪੱਖੋਂ ਪੱਛੜੇ ਦੱਖਣੀ ਹਲਕੇ ਦੇ ਲੋਕ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ। ਉਹਨਾਂ ਕਿਹਾ ਕਿ ਇਸੇ ਹਲਕੇ ਵਿੱਚ ਬਣੀ ਇੰਡਸਟਰੀ ਨੇ ਭਾਰਤ ਦਾ ਨਾਮ ਨੂੰ ਦੁਨੀਆਂ ਵਿੱਚ ਪਹਿਚਾਣ ਦਿਵਾਉਣ ਲਈ ਵੱਡਾ ਰੋਲ ਅਦਾ ਕੀਤਾ ਹੈ। ਇਸ ਸਮੇਂ ਕਮਲ ਸ਼ੁਕਲਾ, ਕਰਮਵੀਰ ਸਿੰਘ, ਅਨੋਖ, ਅਮਰ ਲੂੰਬਾ, ਕੁਲਦੀਪ ਸਿੰਘ, ਹੈਪੀ ਜਸਰੋਟੀਆ, ਸਰਬਜੀਤ ਵਰਮਾ, ਮਨੀ ਸਿੰਘ, ਅਮਰਜੀਤ ਸਿੰਘ, ਬਲਦੇਵ ਰਾਜ, ਰਾਜੇਸ਼ ਸ਼ਰਮਾ, ਰਾਜ ਕੌਰ, ਮਮਤਾ ਰਾਣੀ, ਲਲਿਤਾ ਦੇਵੀ, ਵੀਨਾ ਰਾਣੀ, ਗੌਰੀ ਰਾਣਾ, ਵਿਜੇ ਲਕਸ਼ਮੀ, ਸੰਗੀਤਾ, ਅੰਜੂ ਰਾਣੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕੇ.ਵੀ.ਕੇ., ਸ਼ਹੀਦ ਭਗਤ ਸਿੰਘ ਨਗਰ ਵੱਲੋਂ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਗਰੂਕਤਾ ਕੈਂਪ ਆਯੋਜਿਤ
Next articleHelle Lyng, Journalistic Consistency, and the Rights of Norway’s Sami People