ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਂਗਰਸ ਅਤੇ ਜਵਾਹਰ ਲਾਲ ਨਹਿਰੂ ਨੂੰ ਨਿਸ਼ਾਨਾ ਬਣਾਉਣ ’ਚੋਂ ਪ੍ਰਧਾਨ ਮੰਤਰੀ ਦਾ ਡਰ ਝਲਕਦਾ ਹੈ ਜੋ ਕਿ ਕੁਦਰਤੀ ਹੈ ਕਿਉਂਕਿ ਪਾਰਟੀ ਸੱਚ ਬੋਲ ਰਹੀ ਹੈ ਤੇ ‘ਝੂਠ ਦਾ ਪਰਦਾਫਾਸ਼’ ਕਰ ਰਹੀ ਹੈ। ਮੀਡੀਆ ਨਾਲ ਗੱਲ ਕਰਦਿਆਂ ਰਾਹੁਲ ਨੇ ਕਿਹਾ ਕਿ ‘ਭਾਜਪਾ, ਕਾਂਗਰਸ ਤੋਂ ਥੋੜ੍ਹਾ ਡਰੀ ਹੋਈ ਹੈ। ਉਨ੍ਹਾਂ ਵਿਚ ਥੋੜ੍ਹੀ ਬੇਚੈਨੀ ਹੈ ਕਿਉਂਕਿ ਕਾਂਗਰਸ ਸੱਚ ਬੋਲ ਰਹੀ ਹੈ। ਉਹ ਬਾਜ਼ਾਰੀਕਰਨ ਦੇ ਕਾਰੋਬਾਰ ਵਿਚ ਹਨ। ਉਨ੍ਹਾਂ ਦੇ ਮਿੱਤਰ ਹਨ। ਉਨ੍ਹਾਂ ਝੂਠ ਬੋਲਿਆ ਹੈ। ਇਸ ਲਈ ਡਰਨਾ ਕੁਦਰਤੀ ਹੈ। ਸੰਸਦ ਵਿਚ ਵੀ ਡਰ ਹੀ ਨਜ਼ਰ ਆਇਆ ਹੈ।’ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਪੂਰਾ ਭਾਸ਼ਣ ਬਸ ਕਾਂਗਰਸ ਬਾਰੇ ਹੀ ਸੀ, ਕਾਂਗਰਸ ਨੇ ਕੀ ਨਹੀਂ ਕੀਤਾ ਤੇ ਨਹਿਰੂ ਨੇ ਕੀ ਨਹੀਂ ਕੀਤਾ। ਪਰ ਭਾਜਪਾ ਦੇ ਵਾਅਦਿਆਂ ਬਾਰੇ ਕੁਝ ਨਹੀਂ ਸੀ। ਇਸ ਵਿਚੋਂ ਡਰ ਝਲਕਦਾ ਹੈ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੋ ਭਾਰਤ ਬਣਾ ਰਹੇ ਹਨ, ਇਕ ਬੇਹੱਦ ਅਮੀਰਾਂ ਲਈ ਤੇ ਦੂਜਾ ਗਰੀਬਾਂ ਲਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly