ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਪਰਿਵਾਰਵਾਦ’ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੀ ਕੀਤੀ ਆਲੋਚਨਾ ਲਈ ਪਲਟਵਾਰ ਕਰਦਿਆਂ ਕਿਹਾ ਕਿ ਸੰਸਦ ਤੇ ਹਰ ਸੂਬੇ ਵਿੱਚ ਭਾਜਪਾ ਵੰਸ਼ਵਾਦ ਦੀ ਪਾਰਟੀ ਹੈ। ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਸਰਕਾਰ ਮਹਿੰਗਾਈ, ਭੁੱਖਮਰੀ, ਕਿਸਾਨਾਂ ਦੀ ਹਾਲਤ ਤੇ ਅਰਥਚਾਰੇ ਦੀ ਹਾਲਤ ਬਾਰੇ ਬੋਲਣ ਤੋਂ ਭੱਜ ਰਹੀ ਹੈ। ਸੁਰਜੇਵਾਲਾ ਨੇ ਦੋਸ਼ ਲਾਇਆ, ‘‘ਉਹ (ਪ੍ਰਧਾਨ ਮੰਤਰੀ) ਗੱਲਾਂ ਕਰਨਗੇ 70 ਸਾਲ ਦੀਆਂ ਜਦੋਂਕਿ 1977-80, 1989-91, 2000-04, 2014-22 ਲਗਪਗ 20 ਸਾਲ ਉਨ੍ਹਾਂ ਦਾ ਸਾਸ਼ਨ ਰਿਹਾ। ਗੱਲ ਕਰਨਗੇ ਪਰਿਵਾਰਵਾਦ ਦੀ ਜਦੋਂਕਿ ਸੰਸਦ ਸਣੇ ਹਰ ਸੂਬੇ ਵਿੱਚ ਵੰਸ਼ਵਾਦ ਦੀ ਪਾਰਟੀ ਉਹ ਖੁ਼ਦ ਹਨ। ਗੱਲਾਂ ਕਰਨਗੇ ਰਾਸ਼ਟਰਵਾਦ ਦੀਆਂ, ਜਦੋਂਕਿ ਚੀਨ ਵੱਲੋਂ ਧੱਕੇ ਨਾਲ ਕੀਤੇ ਕਬਜ਼ੇ ਨੂੰ ਉਹ ਖਦੇੜ ਨਹੀਂ ਸਕੇ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly