ਭਾਜਪਾ ਮੰਡਲ ਅੱਪਰਾ ਦੀ ਮੀਟਿੰਗ

ਫਿਲੌਰ/ਅੱਪਰਾ (ਸਮਾਜ ਵੀਕਲੀ)  (ਦੀਪਾ)-ਭਾਰਤੀ ਜਨਤਾ ਪਾਰਟੀ ਮੰਡਲ ਅੱਪਰਾ ਦੀ ਇੱਕ ਅਹਿਮ ਤੇ ਹੰਮਾਗੀ ਮੀਟਿੰਗ ਹੋਟਲ ਪੰਜਾਬ ‘ਚ ਹੋਈ | ਇਸ ਮੀਟਿੰਗ ‘ਚ ਪੰਜਾਬ ਦੇ ਸੰਗਠਨ ਮਹਾਂ ਮੰਤਰੀ ਸ੍ਰੀਨਿਵਾਸੁਲੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ | ਉਨਾਂ ਦੇ ਨਾਲ ਰਣਜੀਤ ਪਵਾਰ ਜਿਲਾ ਪ੍ਰਧਾਨ ਜਲੰਧਰ ਦਿਹਾਤੀ, ਵਿਨੋਦ ਰਹੇਜਾ, ਰਾਮ ਰਾਜ ਵਿਰਦੀ, ਰਾਮ ਲਾਲ ਮਹਿਰਾ ਤੇ ਅਜੇ ਪੰੁਜ ਸੀਨੀਅਰ ਭਾਜਪਾ ਆਗੂ ਵੀ ਆਪਣੀਆਂ ਟੀਮਾਂ ਸਮੇਤ ਹਾਜ਼ਰ ਹੋਏ | ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀਨਿਵਾਸੁਲੂ ਨੇ ਕਿਹਾ ਕਿ ਪੰਜਾਬ ‘ਚ ਆਉਣ ਵਾਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੀ ਬਣੇਗੀ, ਜਿਸ ਨਾਲ ਪੰਜਾਬ ਦੇ ਸਾਰੇ ਹੀ ਮਾਮਲੇ ਹਲ ਹੋ ਜਾਣਗੇ | ਇਸ ਮੌਕੇ ਉਨਾਂ ਸਾਰੇ ਵਰਕਰਾਂ ਤੇ ਅਹੁਦੇਦਾਰਾਂ ਨੂੰ  ਆਉਣ ਵਾਲੀਆਂ ਚੋਣਾਂ ਲਈ ਹੁਣ ਤੋਂ ਹੀ ਲਾਮਬੰਦ ਹੋਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਮੁਕੇਸ਼ ਦਾਦਰਾ ਕਾਰਜਕਾਰਨੀ ਮੈਂਬਰ ਪੰਜਾਬ, ਅਭਿਸ਼ੇਕ ਸਿੰਘ ਮੰਡਲ ਪ੍ਰਧਾਨ ਅੱਪਰਾ, ਦਿਨੇਸ਼ ਐਰੀ ਸਾਬਕਾ ਸਰਪੰਚ, ਰਵਿੰਦਰ ਸਿੰਘ ਰਾਜੂ, ਰਣਜੀਤ ਸਿੰਘ ਰਾਣਾ, ਪੰਡਿਤ ਦਿਪੇਸ਼ ਛੋਕਰਾਂ ਆਦਿ ਵੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਟੱਪੇ
Next articleਪੰਜਾਬ ਦੀ ਲੜਕੀ ਨੇ ਅਮਰੀਕਾ ਵਿੱਚ ਆਪਣੇ ਪਿੰਡ ਦਾ ਨਾਮ ਚਮਕਾਇਆ