ਭਾਜਪਾ ਆਗੂਆਂ ਨੇ ਸ਼ਹੀਦ ਐਸਪੀ ਬਲਜੀਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ 

ਸ਼ਹੀਦ ਐਸ ਪੀ ਬਲਜੀਤ ਸਿੰਘ ਨੇ ਦੇਸ਼ ਵਿੱਚ ਅਮਨ ਸ਼ਾਂਤੀ ਅਤੇ ਅਖੰਡਤਾ ਨੂੰ ਕਾਇਮ ਰੱਖਦੇ ਹੋਏ ਵੱਡੀ ਕੁਰਬਾਨੀ ਦਿੱਤੀ-ਰਣਜੀਤ ਸਿੰਘ  ਖੋਜੇਵਾਲ 
ਕਪੂਰਥਲਾ, 27 ਜੁਲਾਈ (ਕੌੜਾ)– ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਲਈ ਆਪਣੇ ਜੀਵਨ ਦੀ ਕੁਰਬਾਨੀ ਦੇਣ ਵਾਲੇ ਸੂਬੇ ਦੇ ਬਹਾਦੁਰ ਸ਼ਹੀਦ ਐਸਪੀ ਬਲਜੀਤ ਸਿੰਘ ਦੇ ਸਹਾਦਤ ਦਿਵਸ ਤੇ ਭਾਜਪਾ ਆਗੂਆਂ ਨੇ ਸ਼ਹੀਦ ਐਸ ਪੀ ਬਲਜੀਤ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਸ਼ਹੀਦ ਐਸਪੀ ਬਲਜੀਤ ਸਿੰਘ  ਨੇ ਦੇਸ਼ ਵਿੱਚ ਅਮਨ ਸ਼ਾਂਤੀ ਅਤੇ ਅੰਖਡਤਾ ਨੂੰ ਕਾਇਮ ਰੱਖਦੇ ਹੋਏ ਵੱਡੀ ਕੁਰਬਾਨੀ ਦਿੱਤੀ।ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ,ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਉਮੇਸ਼ ਸ਼ਾਰਦਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂਆਂ ਨੇ ਦੀਨਾਨਗਰ ਅੱਤਵਾਦੀ ਹਮਲੇ ਦੇ ਦੌਰਾਨ ਸ਼ਹੀਦ ਹੋਏ ਐਸਪੀ ਬਲਜੀਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਉਨ੍ਹਾਂ ਦੇ ਬਣੇ ਸ਼ਹੀਦੀ ਸਥਲ ਤੇ ਆਯੋਜਿਤ ਸ਼ਰਧਾਂਜਲੀ ਸਮਾਰੋਹ ਵਿੱਚ ਭਾਵਭੀਨੀ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਦੇ ਬਹਾਦਰ ਐਸਪੀ ਬਲਜੀਤ ਸਿੰਘ ਨੇ ਸੂਬੇ ਅਤੇ ਦੇਸ਼ ਵਿੱਚ ਅਮਨ ਸ਼ਾਂਤੀ ਅਤੇ ਅੰਖਡਤਾ ਨੂੰ ਕਾਇਮ ਰੱਖਦੇ ਹੋਏ ਵੱਡੀ ਕੁਰਬਾਨੀ ਦੇਕੇ ਦੇਸ਼ ਵਿਰੋਧੀ ਤਾਕਤਾਂ ਦੇ ਮਨਸੂਬੇ ਨਾਕਾਮ ਕਰਕੇ ਇਤਹਾਸ ਬਣਾਇਆ ਹੈ।ਭਾਜਪਾ ਪੰਜਾਬ ਪੁਲਿਸ ਦੇ ਮਹਾਨ ਯੋਧਾ ਐਸਪੀ ਬਲਜੀਤ ਸਿੰਘਦੀ ਸ਼ਹਾਦਤ ਨੂੰ ਸੱਜ਼ਦਾ ਕਰਦੀ ਹੋਈ ਇਹ ਪ੍ਰਣ ਕਰਦੀ ਹੈ ਕਿ ਸਾਡਾ ਹਰ ਇੱਕ ਵਰਕਰ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਹਰ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਹਮੇਸ਼ਾ ਤਿਆਰ ਰਹੇਗਾ।ਰਣਜੀਤ ਸਿੰਘ  ਖੋਜੇਵਾਲ ਨੇ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ ਅਤੇ ਪੂਰਾ ਦੇਸ਼ ਹਮੇਸ਼ਾ ਆਪਣੇ ਸ਼ਹੀਦਾਂ ਦਾ ਕਰਜਦਾਰ ਰਹੇਗਾ।ਉਨ੍ਹਾਂ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਅੱਤਵਾਦ ਨੂੰ ਖਤਮ ਕਰਣ ਲਈ ਬੜੀ ਬਹਾਦਰੀ ਨਾਲ ਲੜਾਈ ਲੜੀ ਹੈ ਅਤੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਤੋਂ ਲੈ ਕੇ ਸਿਪਾਹੀ ਤੱਕ ਨੇ ਸ਼ਹਾਦਤ ਦਾ ਜਾਮ ਪੀਤਾ ਹੈ।
ਭਾਜਪਾ ਆਗੂ ਉਮੇਸ਼ ਸ਼ਾਰਦਾ ਨੇ ਕਿਹਾ ਕਿ ਅੱਤਵਾਦ ਨੂੰ ਖਤਮ ਕਰਣ ਲਈ ਪੰਜਾਬ ਪੁਲਿਸ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਅਤੇ ਪੰਜਾਬ ਪੁਲਿਸ ਦੇ ਅਨੇਕਾਂ ਜਵਾਨਾਂ ਨੇ ਅਮਨ ਸ਼ਾਂਤੀ ਕਾਇਮ ਕਰਨ ਲਈ ਆਪਣੀ ਜਾਨ ਕੁਰਬਾਨ ਕਰਕੇ ਸ਼ਹਾਦਤ ਦਿੱਤੀ ਹੈ।ਪੰਜਾਬ ਪੁਲਿਸ ਦੇ ਬਹਾਦੁਰ ਜਵਾਨਾਂ ਨੇ ਸੂਬੇ ਅਤੇ ਦੇਸ਼ ਵਿੱਚ ਅਮਨ ਸ਼ਾਤੀ ਅਤੇ ਅੰਖਡਤਾ ਨੂੰ ਕਾਇਮ ਰੱਖਦੇ ਹੋਏ ਕੁਰਬਾਨੀਆਂ ਦੇਕੇ ਦੇਸ਼ ਵਿਰੋਧੀ ਤਾਕਤਾਂ ਦੇ ਮਨਸੂਬਿਆਂ ਨੂੰ ਨਾਕਾਮ ਕਰਕੇ ਇਤਹਾਸ ਰਚਿਆ ਹੈ।ਭਾਜਪਾ ਆਗੂ ਰਾਜੇਸ਼ ਪਾਸੀ ਨੇ ਕਿਹਾ ਕਿ ਅੱਤਵਾਦ ਮਨੁੱਖਤਾ ਦਾ ਦੁਸ਼ਮਨ ਹੈ।ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ।ਪਰ ਕੁੱਝ ਲੋਕ ਧਰਮ ਦੇ ਨਾਮ ਤੇ ਸਹਾਰਾ ਲੈਣ ਦੀ ਕੋਸ਼ਿਸ਼ ਕਰਦੇ ਹਨ।ਅੱਤਵਾਦ ਮਨੁੱਖ ਸਮਾਜ ਲਈ ਸਭਤੋਂ ਵੱਡਾ ਖ਼ਤਰਾ ਹੈ।ਖੋਜੇਵਾਲ ਨੇ ਪਾਕਿਸ‍ਤਾਨ ਨੂੰ ਖਰੀ- ਖਰੀ ਸੁਣਾਉਂਦੇ ਹੋਏ ਦੱਸਿਆ ਕਿ ਪਾਕਿਸ‍ਤਾਨ ਇੱਕ ਝੂਠਾ ਦੇਸ਼ ਹੈ ਜੋ ਪਿੱਠ ਵਿੱਚ ਛੁਰਾ ਮਾਰਨ ਦਾ ਕੰਮ ਕਰਦਾ ਹੈ।ਪਾਕਿਸ‍ਤਾਨ ਥੱਕ ਚੁੱਕਿਆ ਹੈ ਅਤੇ ਹੁਣ ਘਬਰਾਇਆ ਹੋਇਆ ਹੈ।ਵਰਤਮਾਨ ਸਮਾਂ ਵਿੱਚ ਭਾਰਤ ਪਾਕਿਸ‍ਤਾਨ ਦੀ ਇੱਕ ਗੋਲੀ ਦਾ ਜਵਾਬ 10 ਗੋਲੀਆਂ ਨਾਲ ਦਿੰਦਾ ਹੈ।ਇਸ ਮੌਕੇ ਤੇ ਭਾਜਪਾ ਜਿਲ੍ਹਾ ਜਨਰਲ ਸਕੱਤਰ ਐਡਵੋਕੇਟ ਪੀਯੂਸ਼ ਮਨਚੰਦਾ,ਪ੍ਰਦੇਸ਼ ਕਾਰਜਕਾਰਨੀ ਮੈਂਬਰ ਉਮੇਸ਼ ਸ਼ਾਰਦਾ,ਪ੍ਰਦੇਸ਼ ਕਾਰਜਕਾਰਨੀ ਮੈਂਬਰ ਰਾਜੇਸ਼ ਪਾਸੀ,ਜਿਲ੍ਹਾ ਉਪ ਪ੍ਰਧਾਨ ਧਰਮਪਾਲ ਮਹਾਜਨ,ਜਿਲ੍ਹਾ ਉਪ ਕਪੂਰ ਚੰਦ ਥਾਪਰ,ਜਿਲ੍ਹਾ ਉਪ ਪ੍ਰਧਾਨ ਜਗਦੀਸ਼ ਸ਼ਰਮਾ,ਕਨਵੀਨਰ ਮੈਡੀਕਲ ਸੈਲ ਪੰਜਾਬ ਭਾਜਪਾ ਡਾਕਟਰ ਰਣਵੀਰ ਕੌਸ਼ਲ,ਸਾਬਕਾ ਜਿਲਾ ਉਪ ਪ੍ਰਧਾਨ ਅਸ਼ੋਕ ਮਾਹਲਾ,ਸੂਬਾ ਸ਼ੋਸ਼ਲ ਮੀਡੀਆ ਕੌ ਕਨਵੀਨਰ ਵਿੱਕੀ ਗੁਜਰਾਲ,ਜਿਲ੍ਹਾ ਕਨਵੀਨਰ ਆਈਟੀ ਸੈਲ ਅਨੀਸ਼ ਅਗਰਵਾਲ,ਮਹਿੰਦਰ ਸਿੰਘ ਬਲੇਰ ਸੂਬਾ ਕਾਰਜਕਾਰਨੀ ਮੈਂਬਰ ਐਸਸੀ ਮੋਰਚਾ ਪੰਜਾਬ,ਸੰਨੀ ਬੈਂਸ ਪ੍ਰਧਾਨ ਯੂਵਾ ਮੋਰਚਾ ਜਿਲ੍ਹਾ ਕਪੂਰਥਲਾ,ਕਪਿਲ ਧੀਰ ਮੰਡਲ ਪ੍ਰਧਾਨ 2,ਲੱਕੀ ਸਰਪੰਚ ਮੰਡਲ ਜਨਰਲ ਸਕੱਤਰ 2,ਰਕੇਸ਼ ਗੁਪਤਾ ਮੰਡਲ ਸੱਕਤਰ 2,ਸੁਸ਼ੀਲ ਭੱਲਾ,ਅਮਰਨਾਥ ਉਪ ਪ੍ਰਧਾਨ ਮੰਡਲ 1,ਸ਼ਾਮ ਕੁਮਾਰ ਭੂਤਾਣੀ ਸਕਤੱਰ ਮੰਡਲ 1,ਐਡਵੋਕੇਟ ਪੰਕਜ ਸ਼ਰਮਾ,ਐਡਵੋਕੇਟ ਗੁਰਪਰੀਤ ਭੱਟੀ, ਨਿਖਿਲ ਪੂਰੀ,ਸੁਸ਼ੀਲ ਭੱਲਾ,ਰਵਿੰਦਰ ਸ਼ਰਮਾ,ਸਰਬਜੀਤ ਬੰਟੀ ਪ੍ਰਧਾਨ,ਹਰਵਿੰਦਰ ਸਿੰਘ,ਯੁਵਾ ਮੋਰਚਾ ਮੰਡਲ ਕਪੂਰਥਲਾ 2,ਸ਼ੀਪਾ ਸਿੰਘ,ਪ੍ਰੇਮ ਸਿੰਘ ਆਦਿ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article2 Indian-origin ministers likely to sue Singapore PM’s brother for defamation
Next articleਫੱਤੂਢੀਂਗਾ ਕਾਲਜ ਵਿਖੇ ਬੀ. ਏ ਭਾਗ ਦੂਜਾ ਦਾ ਨਤੀਜਾ ਰਿਹਾ ਸ਼ਾਨਦਾਰ