ਬਾਬਾ ਸਾਹਿਬ ਨੂੰ ਰਾਜਨੇਤਾ,ਦਲਿਤਾਂ ਦੇ ਮਸੀਹਾ ਅਤੇ ਦੱਬੇ-ਕੁਚਲੇ ਲੋਕਾਂ ਲਈ ਜੀਵਨ ਭਰ ਸੰਘਰਸ਼ ਕਰਨ ਵਾਲੇ ਵਜੋਂ ਯਾਦ ਕੀਤਾ ਜਾਵੇਗਾ-ਖੋਜੇਵਾਲ
ਕਪੂਰਥਲਾ, (ਸਮਾਜ ਵੀਕਲੀ) ( ਕੌੜਾ ) – ਡਾ:ਭੀਮ ਰਾਓ ਅੰਬੇਡਕਰ ਜੀ ਦੇ ਪ੍ਰਿਨਿਰਮਾਨ ਦਿਵਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਪ੍ਰਧਾਨਗੀ ਹੇਠ ਉਲੀਕੇ ਗਏ ਪ੍ਰੋਗਰਾਮ ਦੌਰਾਨ ਭਾਜਪਾ ਆਗੂਆਂ ਨੇ ਬੁੱਤ ਅੱਗੇ ਮੱਥਾ ਟੇਕ ਕੇ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ।ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ
ਨੇ ਡਾ:ਭੀਮ ਰਾਓ ਅੰਬੇਡਕਰ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਡਾ: ਭੀਮ ਰਾਓ ਅੰਬੇਡਕਰ ਦੀ ਸ਼ਖ਼ਸੀਅਤ ਬਹੁਪੱਖੀ ਗੁਣਾਂ ਦਾ ਅਦਭੁਤ ਸੰਗਮ ਸੀI ਬਾਬਾ ਸਾਹਿਬ ਇੱਕ ਕੁਸ਼ਲ ਸੰਵਿਧਾਨਕਾਰ,ਨਿਆਂ ਸ਼ਾਸਤਰੀ, ਸਮਾਜਿਕ ਸਿੱਖਿਆ ਸ਼ਾਸਤਰੀ, ਪ੍ਰੇਰਨਾਦਾਇਕ ਅਤੇ ਰਾਸ਼ਟਰਵਾਦੀ ਹੋਣ ਦੇ ਨਾਲ-ਨਾਲ ਇੱਕ ਮਹਾਨ ਵਿਦਵਾਨ ਅਤੇ ਲੇਖਕ ਵੀ ਸਨ।ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਨਾ ਸਿਰਫ਼ ਸੰਵਿਧਾਨ ਦੇ ਨਿਰਮਾਤਾ ਸਨ, ਸਗੋਂ ਇੱਕ ਅਨੁਭਵੀ ਅਰਥ ਸ਼ਾਸਤਰੀ ਵੀ ਸਨ।ਬਾਬਾ ਸਾਹਿਬ ਨੂੰ ਸੰਵਿਧਾਨ ਬਣਾਉਣ ਦੇ ਨਾਲ-ਨਾਲ ਵਿਤਕਰੇ ਵਾਲੀ ਜਾਤੀ ਵਿਵਸਥਾ ਦੀ ਸਖ਼ਤ ਆਲੋਚਨਾ ਕਰਨ ਅਤੇ ਸਮਾਜਿਕ ਅਸਮਾਨਤਾ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਯੋਧੇ ਵਜੋਂ ਵੀ ਜਾਣਿਆ ਜਾਂਦਾ ਹੈ।ਬਾਬਾ ਸਾਹਿਬ ਦਾ ਮੰਨਣਾ ਸੀ ਕਿ ਜਦੋਂ ਤੱਕ ਦੇਸ਼ ਦੇ ਦਲਿਤ,ਵੰਚਿਤ ਅਤੇ ਸ਼ੋਸ਼ਿਤ ਵਰਗ ਦੇ ਲੋਕਾਂ ਨੂੰ ਬਰਾਬਰੀ ਦਾ ਦ੍ਰਿਸ਼ਟੀਕੋਣ ਨਹੀਂ ਮਿਲਦਾ,ਉਦੋਂ ਤੱਕ ਆਜ਼ਾਦੀ ਦਾ ਕੋਈ ਅਰਥ ਨਹੀਂ ਹੈ। ਭਾਰਤ ਵਰਗੇ ਵਿਸ਼ਾਲ ਅਤੇ ਵਿਵਿਧ ਦੇਸ਼ ਲਈ ਸੰਵਿਧਾਨ ਬਣਾਉਣਾ ਇੱਕ ਚੁਣੌਤੀ ਸੀ ਜਿਸ ਲਈ ਬਾਬਾ ਸਾਹਿਬ ਨੂੰ ਚੁਣਿਆ ਗਿਆ ਸੀ।ਆਪਣੀ ਯੋਗਤਾ ਅਤੇ ਕੁਸ਼ਲਤਾ ਦੇ ਕਾਰਨ,ਉਹ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣਾਏ ਗਏ ਸਨ,ਜਿਨ੍ਹਾਂ ਨੇ ਸੰਵਿਧਾਨ ਬਣਾਉਣ ਦਾ ਕੰਮ ਬਹੁਤ ਵਧੀਆ ਢੰਗ ਨਾਲ ਕੀਤਾ।ਖੋਜੇਵਾਲ ਨੇ ਕਿਹਾ ਕਿ ਬਾਬਾ ਸਾਹਿਬ ਨੂੰ ਦੇਸ਼ ਵਿੱਚ ਇੱਕ ਰਾਜਨੇਤਾ,ਦਲਿਤਾਂ ਦੇ ਮਸੀਹਾ ਅਤੇ ਦੱਬੇ-ਕੁਚਲੇ ਲੋਕਾਂ ਲਈ ਜੀਵਨ ਭਰ ਸੰਘਰਸ਼ ਕਰਨ ਵਾਲੇ ਵਜੋਂ ਯਾਦ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਡਾ:ਅੰਬੇਡਕਰ ਨੇ ਭਾਰਤ ਦੇ ਗਰੀਬ ਨਾਗਰਿਕਾਂ ਨੂੰ ਬਰਾਬਰ ਵੋਟ ਦਾ ਅਧਿਕਾਰ ਦਿੱਤਾ ਅਤੇ ਮਜ਼ਦੂਰਾਂ-ਕਿਸਾਨਾਂ ਦੇ ਮਾਲਕੀ ਹੱਕਾਂ ਲਈ ਲੜਾਈ ਲੜੀIਬਾਬਾ ਸਾਹਿਬ ਨੇ ਸਾਰੀ ਉਮਰ ਮਨੁੱਖੀ ਅਧਿਕਾਰਾਂ ਲਈ ਆਵਾਜ਼ ਬੁਲੰਦ ਕੀਤੀ,ਉਹ ਸਮਾਜ ਦੇ ਸਾਰੇ ਵਰਗਾਂ ਦੇ ਹੱਕਾਂ ਦੀ ਨੁਮਾਇੰਦਗੀ ਕਰਨ ਵਾਲੇ ਨਿਡਰ ਆਗੂ ਅਤੇ ਦੂਰਅੰਦੇਸ਼ੀ ਦੇ ਧਨੀ ਸਨ।ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਾਬਾ ਸਾਹਿਬ ਦੇ ਜੀਵਨ ਸੰਘਰਸ਼ ਤੋਂ ਪ੍ਰੇਰਨਾ ਲੈ ਕੇ ਸਮਾਜ ਸੇਵਾ ਦੇ ਨਿਰੰਤਰ ਉਪਰਾਲੇ ਕਰਨੇ ਚਾਹੀਦੇ ਹਨ।ਇਸ ਮੌਕੇ ਰੌਸ਼ਨ ਲਾਲ ਸੱਭਰਵਾਲ,ਅਸ਼ਵਨੀ ਤੁਲੀ, ਕਮਲ ਪ੍ਰਭਾਕਰ, ਸਰਬਜੀਤ ਸਿੰਘ ਦਿਓਲ, ਸੁਨੀਲ ਕੁਮਾਰ ਸ਼ਰਮਾ, ਸ਼ੀਲਾ ਬੀਬੀ ਯਾਦਵਿੰਦਰ ਪਾਸੀ, ਬਿੱਟੂ ਧਾਮੀ, ਕਾਰਤਿਕ ਜੈਸਵਾਲ, ਸੰਨੀ ਬੈਂਸ ਸਾਹਿਲ ਵਾਲੀਆ, ਲੱਕੀ, ਸਰਬਜੀਤ ਬੰਟੀ ਵਿਕਰਮਜੀਤ ਵਿੱਕੀ, ਅੰਮ੍ਰਿਤਪਾਲ, ਅਨਮੋਲ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly