ਭਾਜਪਾ ਨੇਤਾ ਖੋਜੇਵਾਲ ਨੇ ਕਪੂਰਥਲਾ ਰੇਲਵੇ ਸਟੇਸ਼ਨ ਦਾ ਲਿਆ ਜਾਇਜਾ

ਅੱਜ ਦਾ ਦਿਨ ਕਪੂਰਥਲਾ ਲਈ ਇਤਿਹਾਸਿਕ ਦਿਨ -ਰਣਜੀਤ ਸਿੰਘ ਖੋਜੇਵਾਲ 
ਕਪੂਰਥਲਾ  (ਕੌੜਾ)-ਅਮ੍ਰਿਤ ਸਟੇਸ਼ਨ ਯੋਜਨਾ ਦੇ ਤਹਿਤ ਛੇ ਅਗਸਤ ਨੂੰ ਕਪੂਰਥਲਾ ਰੇਲਵੇ ਸਟੇਸ਼ਨ ਦੇ ਵਿਕਾਸ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਲੋਂ ਸਵੇਰੇ 9.30 ਵਜੇ ਵਿਡਿਓ ਕਾਨਫਰੰਸ ਦੇ ਰਹੀ ਕੀਤੇ ਜਾ ਰਹੇ ਉਦਘਾਟਨ ਸਮਾਰੋਹ ਥਾਂ ਦਾ ਜਾਇਜਾ ਲੈਂਦੇ ਹੋਏ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਛੇ ਅਗਸਤ ਦਾ ਦਿਨ ਕਪੂਰਥਲਾ ਲਈ ਇਤਿਹਾਸਿਕ ਹੋਵੇਗਾ।ਖੋਜੇਵਾਲ ਨੇ ਸ਼ਹਿਰ ਵਾਸੀਆਂ ਨੂੰ ਇਸ ਪ੍ਰੋਗਰਾਮ ਵਿੱਚ ਵੱਧਚੜ ਕੇ ਪਹੁੰਚਣ ਦੀ ਅਪੀਲ ਕਰਦੇ ਹੋਏ ਮੋਦੀ ਸਰਕਾਰ ਸ਼ਮੇ ਸ਼ਮੇ ਤੇ ਪੰਜਾਬ ਖੁਸ਼ਹਾਲ ਤੇ ਮਜਬੂਤ ਬਣਾਉਣ ਲਈ ਕਾਰਜ ਕਰ ਰਹੀ ਹੈ।ਖੋਜੇਵਾਲ ਨੇ ਕਿਹਾ ਕਿ ਸਟੇਸ਼ਨ ਵਿੱਚ ਵਿਆਪਕ ਪ੍ਰਸਤਾਵਿਤ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਜਾਵੇਗਾ।ਇੱਥੇ ਵਿਆਪਕ ਯਾਤਰੀ ਸਹੂਲਤਾਂ ਦਾ ਵਿਸਥਾਰ ਹੋਵੇਗਾ।ਪੁਨਰ ਵਿਕਾਸ ਦੇ ਬਾਅਦ ਕਪੂਰਥਲਾ ਸਟੇਸ਼ਨ ਹਾਈਟੇਕ ਯਾਤਰੀ ਸਹੂਲਤਾਂ ਦੇ ਨਾਲ ਟੇਕਨੋਲਾਜੀ ,ਸਥਾਨਕ ਸੰਸਕ੍ਰਿਤੀ ਅਤੇ ਸਮਰੁਦ ਵਿਰਾਸਤ ਦਾ ਕੇਂਦਰ ਬਣੇਗਾ।ਯਾਤਰੀਆਂ ਦੀ ਗਿਣਤੀ ਵਧਣ ਦੇ ਨਾਲ-ਨਾਲ ਰੋਜਗਾਰ ਵਧਣ ਦੀ ਵਿਆਪਕ ਸੰਭਾਵਨਾ ਹੋਵੇਗੀ।ਖੋਜੇਵਾਲ ਨੇ ਕਿਹਾ ਕਿ ਪ੍ਰਧਾਨਮੰਤਰੀ ਅਕਸਰ ਅਤਿਆਧੁਨਿਕ ਸਾਰਵਜਨਿਕ ਟ੍ਰਾਂਸਪੋਰਟ ਦੇ ਪ੍ਰਵਿਧਾਨ ਤੇ ਜ਼ੋਰ ਦਿੰਦੇ ਰਹੇ ਹਨ।
ਰੇਲਵੇ ਦੇਸ਼ ਵਿੱਚ ਟ੍ਰਾਂਸਪੋਰਟ ਦਾ ਪਸੰਦੀਦਾ ਸਾਧਨ ਹੈ,ਅਜਿਹੇ ਵਿੱਚ ਉਨ੍ਹਾਂਨੇ ਰੇਲਵੇ ਸਟੇਸ਼ਨਾਂ ਤੇ ਵਿਸ਼ਵ ਪੱਧਰ ਸੁਵਿਧਾਵਾਂ ਪ੍ਰਦਾਨ ਕਰਣ ਦੇ ਮਹੱਤਵ ਤੇ ਜ਼ੋਰ ਦਿੱਤਾ ਹੈ।ਉਨ੍ਹਾਂਨੇ ਕਿਹਾ ਕਿ ਯਾਤਰੀਆਂ ਦੀ ਗਿਣਤੀ ਵਧਣ ਦੇ ਨਾਲ-ਨਾਲ ਰੋਜ਼ਗਾਰ ਵਧਣ ਦੀ ਵਿਆਪਕ ਸੰਭਾਵਨਾ ਹੋਵੇਗੀ,ਜਿਸਦਾ ਫਾਇਦਾ ਸਥਾਨਕ ਲੋਕਾਂ ਨੂੰ ਮਿਲੇਗਾ।ਇਸ ਸਟੇਸ਼ਨਾ ਨੂੰ ਸਿਟੀ ਸੈਂਟਰ ਦੇ ਰੂਪ ਵਿੱਚ ਵਿਕਸਿਤ ਕਰਣ ਲਈ ਮਾਸਟਰ ਪਲਾਨ ਤਿਆਰ ਕੀਤਾ ਜਾ ਰਿਹਾ ਹੈ।ਉਨ੍ਹਾਂਨੇ ਦੱਸਿਆ ਕਿ ਇਸ ਯੋਜਨਾ ਵਿੱਚ ਆਧੁਨਿਕ ਯਾਤਰੀ ਸੁਵਿਧਾਵਾਂ ਪ੍ਰਦਾਨ ਕਰਣ  ਦੇ ਨਾਲ-ਨਾਲ ਚੰਗੀ ਤਰ੍ਹਾਂ ਨਾਲ ਡਿਜਾਇਨ ਕੀਤੇ ਗਏ ਆਵਾਜਾਈ ਸਿਸਟਮ,ਅੰਤਰ-ਮਾਡਲ ਏਕੀਕਰਣ ਅਤੇ ਯਾਤਰੀਆਂ ਦੇ ਮਾਰਗਦਰਸ਼ਨ ਲਈ ਚੰਗੀ ਤਰ੍ਹਾਂ ਨਾਲ ਡਿਜਾਇਨ ਸਾਇਨੇਜ ਹੋਣਗੇ।ਸਟੇਸ਼ਨ ਭਵਨ ਦੇ ਡਿਜਾਇਨ ਵਿੱਚ ਸਥਾਨਕ ਸੰਸਕ੍ਰਿਤੀ,ਵਿਰਾਸਤ ਅਤੇ ਵਾਸਤੁਕਲਾ ਦੀ ਝਲਕ ਵਿਖਾਈ ਦੇਵੇਗੀ।ਇਸ ਮੌਕੇ ਤੇ ਭਾਜਪਾ ਜ਼ਿਲ੍ਹਾ ਜਰਨਲ ਸਕੱਤਰ ਐਡਵੋਕੇਟ ਪਿਯੂਸ਼ ਮਨਚੰਦਾ,ਸੂਬਾ ਸਹਿ ਸੰਯੋਜਕ ਸੋਸ਼ਲ ਮੀਡਿਆ ਵਿਭਾਗ ਵਿੱਕੀ ਗੁਜਰਾਲ,ਜ਼ਿਲ੍ਹਾ ਉਪਪ੍ਰਧਾਨ ਧਰਮਪਾਲ ਮਹਾਜਨ,ਜ਼ਿਲ੍ਹਾ ਉਪ ਪ੍ਰਧਾਨਜਗਦੀਸ਼ ਸ਼ਰਮਾ,ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ,ਮੰਡਲ ਪ੍ਰਧਾਨ ਕਪੂਰਥਲਾ1 ਰਾਜਿੰਦਰ ਸਿੰਘ ਧੰਜਲ,ਮੰਡਲ ਪ੍ਰਧਾਨ ਕਪੂਰਥਲਾ 2,ਕਪਿਲ ਧੀਰ,ਜ਼ਿਲ੍ਹਾ ਸਕੱਤਰ ਅਸ਼ਵਨੀ ਤੁਲੀ,ਭਾਜਪਾ ਆਈਟੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਅਨੀਸ਼ ਅੱਗਰਵਾਲ,ਲੱਕੀ ਸਰਪੰਚ,ਰਾਕੇਸ਼ ਗੁਪਤਾ,ਦਵਿੰਦਰ ਧਿਰ,ਕਮਲ ਪ੍ਰਭਾਕਰ,ਰਾਕੇਸ਼ ਗੁਪਤਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਧਿਆਪਕ ਦਲ ਪੰਜਾਬ (ਜਵੰਦਾ)  ਵਲੋਂ ਹੜ੍ਹ ਪੀੜਤ ਸਕੂਲਾਂ ਨੂੰ ਸਟੇਸ਼ਨਰੀ ਵੰਡੀ ਗਈ 
Next articleਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਕੇ ਜੀ ਵਿੰਗ ‘ਚ ਐਕਟੀਵਿਟੀ