ਭੀਖੀ,(ਸਮਾਜ ਵੀਕਲੀ) ( ਕਮਲ ਜਿੰਦਲ ) ਭਾਰਤੀ ਜਨਤਾ ਪਾਰਟੀ ਢੈਪਈ ਮੰਡਲ ਦੇ ਪ੍ਰਧਾਨ ਡਾ. ਗੁਰਤੇਜ ਸਿੰਘ ਚਹਿਲ ਨੇ ਬੀ.ਜੇ.ਪੀ ਪਾਰਟੀ ਦੀ ਚਲ ਰਹੀ ਭਰਤੀ ਦੀ ਲੜੀ ਤਹਿਤ ਅੱਜ ਪਿੰਡ ਧਲੇਵਾਂ ਦੇ 25 ਪਰਿਵਾਰਾਂ ਨੂੰ ਆਪਣੇ ਬਣੇ ਦਫਤਰ ਵਿਖੇ ਪਾਰਟੀ ਦੇ ਚਿੰਨ ਸਰੋਪੇ ਪਾ ਕੇ ਬੀ.ਜੇ.ਪੀ ਪਾਰਟੀ ਵਿੱਚ ਸਾਮਿਲ ਕੀਤਾ ਗਿਆ। ਪਾਰਟੀ ਵਿੱਚ ਸ਼ਾਮਲ ਹੋਏ ਪਰਿਵਾਰਾਂ ਨੂੰ ਬੀ.ਜੇ.ਪੀ ਵੱਲੋਂ ਚੱਲ ਰਹੀਆਂ ਲੋਕ ਭਲਾਈ ਸਕੀਮਾਂ ਵਾਰੇ ਜਾਣੂ ਕਰਵਾਇਆ ਗਿਆ ਅਤੇ ਹੋਰਾਂ ਪਰਿਵਾਰਾਂ ਨੂੰ ਪ੍ਰੇਰਿਤ ਕਰਕੇ ਪਾਰਟੀ ਸ਼ਾਮਿਲ ਕਰਾਉਣ ਵਾਰੇ ਸ਼ਾਮਿਲ ਹੋਏ ਪਰਿਵਾਰਾਂ ਨੂੰ ਕਿਹਾ ਤਾਂ ਕਿ 2027 ਵਿੱਚ ਹੋ ਰਹੀਆਂ ਚੋਣਾਂ ਵਿੱਚ ਨਿਰੋਲ ਭਾਰਤੀਆ ਜਨਤਾ ਪਾਰਟੀ ਦੀ ਸਰਕਾਰ ਬਣਾ ਸਕੀਏ। ਸ਼ਾਮਲ ਹੋਣ ਵਾਲੇ ਪਰਿਵਾਰ ਸਰਬਜੀਤ ਕੌਰ, ਭੋਲਾ ਸਿੰਘ,ਗੁੱਡੀ ਕੌਰ, ਖੁਸ਼ਪ੍ਰੀਤ ਕੌਰ, ਮੇਲੋ ਬੇਗਮ, ਅਮਨਦੀਪ ਕੌਰ, ਕੁਲਵਿੰਦਰ ਕੌਰ, ਰਣਜੀਤ ਕੌਰ, ਕਰਮਜੀਤ ਕੌਰ, ਹਰਪਾਲ ਕੌਰ, ਭੂਰੋ ਬੇਗਮ, ਸੁਖਵਿੰਦਰ ਕੌਰ, ਸਿੰਦਰ ਕੌਰ, ਜਗਪਾਲ ਕੌਰ, ਨਸਰੀਨ ਬੇਗਮ, ਲੀਲਾ ਸਿੰਘ, ਸੁਖਪ੍ਰੀਤ ਕੌਰ,ਅਵਤਾਰ ਸਿੰਘ, ਹਨੀ ਖਾ, ਜਸਮੇਲ ਕੌਰ, ਗੁਰਦੇਵ ਸਿੰਘ ਆਦਿ ਨੇ ਪਾਰਟੀ ਜੁਆਇੰਨ ਕੀਤੀ।