ਮੋਗਾ (ਸਮਾਜ ਵੀਕਲੀ) : ਮੋਗਾ ‘ਚ ਨਵਜੋਤ ਸਿੱਧੂ ਦੀ ਆਮਦ ਤੇ ਭਾਰਤੀ ਜਨਤਾ ਪਾਰਟੀ ਦੇ ਤੇਜਰਾਰ ਆਗੂ ਦੇਵ ਪ੍ਰਿਆ ਤਿਆਗੀ, ਹਲਕਾ ਵਿਧਾਇਕ ਹਰਜੋਤ ਕਮਲ ਦੀ ਅਗਵਾਈ ‘ਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਉਹਨਾਂ ਨੂੰ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੇ ਕਾਂਗਰਸ ਪਾਰਟੀ ਦਾ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਜਿਕਰਯੋਗ ਹੈ ਕਿ ਦੇਵ ਪ੍ਰਿਆ ਤਿਆਗੀ ਭਾਰਤੀ ਜਨਤਾ ਪਾਰਟੀ ਵਿਚ ਚੰਗਾ ਜਨ ਅਧਾਰ ਰੱਖਦੇ ਸਨ ਅਤੇ ਪਿਛਲੇ ਕਈ ਸਾਲਾਂ ਤੋਂ ਪਾਰਟੀ ਵਿਚ ਸਰਗਰਮ ਭੂਮਿਕਾ ਨਿਭਾ ਰਹੇ ਸਨ।
ਰਾਇਟ ਵੇਅ ਏਅਲਿੰਕਸ ਦੇ ਮਾਲਕ ਤਿਆਗੀ ਸਮਾਜ ਸੇਵੀ ਕਾਰਜਾਂ ਕਰਕੇ ਵੀ ਪੰਜਾਬ ਵਿਚ ਪਹਿਲੀਆਂ ਕਤਾਰਾਂ ‘ਚ ਆਣ ਖੜੇ ਹੋਏ ਸਨ। ਪੰਜਾਬੀ ਲਹਿਰ ਸਮਾਚਾਰ ਸੇਵਾ ਸੰਸਥਾ ਨਾਲ ਗੱਲਬਾਤ ਦੌਰਾਨ ਤਿਆਗੀ ਨੇ ਕਿਹਾ ਕਿ ਭਾਜਪਾ ਨੇ ਕਿਸਾਨ ਵਿਰੋਧੀ ਕਾਲੇ ਕਨੂੰਨ ਪਾਸ ਕਰ ਕੇ ਕਿਸਾਨਾਂ ਤੇ ਦਲਿਤਾਂ ਨੂੰ ਗੁਲਾਮ ਬਣਾਉਣ ਦੀ ਸਾਜ਼ਸ਼ ਰਚੀ ਹੈ, ਏਸ ਪਾਰਟੀ ਦਾ ਪੰਜਾਬ ਵਿਚ ਕੋਈ ਭਵਿੱਖ ਨਹੀਂ। ਇਸ ਮੌਕੇ ਕਾਂਗਰਸ ਦੇ ਅਨੇਕਾਂ ਸੀਨੀਅਰ ਆਗੂ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly